spot_img
Monday, June 17, 2024

ਵਾਹਿਗੁਰੂ

spot_img
spot_img

ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਇੱਕੀਵੀ ਸਦੀ ਦੇ ਹਾਣੀ ਬਣਾਉਣ ਦੀ ਲੋੜ: ਗੁਰਭਜਨ ਗਿੱਲ

- Advertisement -

ਯੈੱਸ ਪੰਜਾਬ
ਲੁਧਿਆਣਾ, 27 ਨਵੰਬਰ, 2022:
ਬਾਲ ਮਾਨਸਿਕਤਾ ਨੂੰ ਗਿਆਨ ਵਿਗਿਆਨ ਆਧਾਰਿਤ ਗੀਤਾਂ ਨਾਲ ਹੀ ਇੱਕੀਵੀਂ ਸਦੀ ਦੀਆਂ ਚੁਣੌਤੀਆਂ ਸਾਹਮਣੇ ਖੜ੍ਹਾ ਕੀਤਾ ਜਾ ਸਕਦਾ ਹੈ। ਇਹ ਸ਼ਬਦ ਲਲਤੋਂ ਕਲਾਂ(ਲੁਧਿਆਣਾ) ਦੇ ਹਰੀ ਸਿੰਘ ਦਿਲਬਰ ਕਲਾ ਤੇ ਸਾਹਿੱਤ ਭਵਨ ਵਿੱਚ ਇਸੇ ਪਿੰਡ ਦੇ ਜੰਮਪਲ ਪੰਜਾਬੀ ਕਵੀ ਤੇ ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੇ ਨਵੇਂ ਗੀਤ ਯੁਗ ਵਿਗਿਆਨ ਦਾ ਆਇਆ ਨੂੰ ਲੋਕ ਅਰਪਨ ਕਰਨ ਦੀ ਰਸਮ ਨਿਭਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਹੇ।

ਬਾਲ ਸਾਹਿਤ ਨੂੰ ਸਮਰਪਿਤ ਕਰਮਜੀਤ ਸਿੰਘ ਗਰੇਵਾਲ ਦਾ ਗੀਤ ਯੁੱਗ ਵਿਗਿਆਨ ਦਾ ਆਇਆ ਉੱਘੀਆਂ ਸ਼ਖ਼ਸੀਅਤਾਂ ਕਹਾਣੀਕਾਰ ਉਜਾਗਰ ਸਿੰਘ ਲਲਤੋਂ, ਡਾਃ ਗੁਲਜ਼ਾਰ ਪੰਧੇਰ, ਸੁਖਜੀਤ ਕੌਰ, ਤਰਲੋਚਨ ਝਾਂਡੇ, ਤਰਸੇਮ ਬਰਨਾਲਾ, ਤ੍ਰੈਲੋਚਨ ਲੋਚੀ, ਡਾਃ ਕਰਨਲ ਦਲਵਿੰਦਰ ਸਿੰਘ ਗਰੇਵਾਲ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ। ਉਜਾਗਰ ਲਲਤੋਂ ਨੇ ਕਿਹਾ ਕਿ ਬਾਲ ਮਨੋਵਿਗਿਆਨ ਦੀ ਸਮਝ ਰੱਖਣ ਵਾਲ਼ਾ ਸਮਰੱਥ ਸਾਹਿਤਕਾਰ ਹੈ।

ਗੁਰਭਜਨ ਗਿੱਲ ਨੇ ਕਿਹਾ ਕਿ ਉਹ ਮੇਰੇ ਮਿੱਤਰ ਸਃ ਦਲੀਪ ਸਿੰਘ ਦਾ ਹੋਣਹਾਰ ਪੁੱਤਰ ਹੈ ਜੋ ਬਾਲ ਸਾਹਿਤਕਾਰ ਵਜੋਂ ਬਾਲ ਗੀਤ, ਬਾਲ ਕਹਾਣੀਆਂ ਤੇ ਬਾਲ ਨਾਟਕਾਂ ਦੀਆਂ 10 ਪੁਸਤਕਾਂ ਲਿਖ ਚੁਕਾ ਹੈ। ਉਸ ਦੇ ਬੱਚਿਆਂ ਲਈ ਬਣਾਏ 320 ਆਡੀਓ/ਵੀਡੀਓ ਬਾਲ ਗੀਤਾਂ ਦੀ ਲੜੀ ਵਿੱਚ ਇਹ 321 ਵਾਂ ਗੀਤ ਹੈ।ਪ੍ਰੋਃ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਸਭਾਵਾਂ ਦਾ ਸਕੂਲਾਂ ਵਿੱਚ ਪੁਨਰ ਸੁਰਜੀਤ ਕੀਤਾ ਜਾਣਾ ਵੀ ਸ਼ੁਭ ਸੰਕੇਤ ਹੈ।

ਅਜਿਹੇ ਗੀਤ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਤਰਸੇਮ ਬਰਨਾਲ਼ਾ ਨੇ ਗੀਤਕਾਰ ਬਾਰੇ ਕਿਹਾ ਕਿ ਕਰਮਜੀਤ ਬੱਚਿਆਂ ਲਈ ਬਹੁਤ ਪਿਆਰੇ ਗੀਤ ਲਿਖਦਾ ਤੇ ਗਾਉਂਦਾ ਹੈ।ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ ਨੇ ਕਿਹਾ ਕਿ ਅਜਿਹੇ ਗੀਤ ਬੱਚੇ ਨੂੰ ਤਰਕ ਨਾਲ਼ ਸੋਚਣ ਵਾਲ਼ਾ ਬਣਾਉਂਦੇ ਹਨ।

ਉੱਘੇ ਲੇਖਕ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਮਜੀਤ ਗਰੇਵਾਲ ਨੇ ਬਾਲ ਮਾਨਸਿਕਤਾ ਨੂੰ ਸਹੀ ਪ੍ਰਸੰਗ ਵਿੱਚ ਸਮਝਿਆ ਹੈ।

ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ,ਬਲਵਿੰਦਰ ਸਿੰਘ ਮੋਹੀ, ਮਾਸਟਰ ਤਰਸੇਮ ਲਾਲ, ਗੁਰਪਿਆਰ ਸਿੰਘ ਸਰਾਭਾ,ਗੁਰਦੀਪ ਮਡਾਹਰ, ਪਰਮਿੰਦਰ ਅਲਬੇਲਾ, ਗੀਤਕਾਰ ਸਰਬਜੀਤ ਵਿਰਦੀ,ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਕਵੀ ਭਗਵਾਨ ਢਿੱਲੋਂ, ਇੰਸਪੈਕਟਰ ਹੁਸ਼ਿਆਰ ਸਿੰਘ ਗਰੇਵਾਲ,ਚਰਨਜੀਤ ਸ਼ਰਮਾ, ਐੱਸ.ਪੀ.ਸਿੰਘ, ਚਮਕੌਰ ਸਿੰਘ, ਬਲਬੀਰ ਮਾਨ, ਗਾਇਕ ਜਗਤਾਰ ਜੱਗਾ, ਅਮਰਜੀਤ ਸ਼ੇਰਪੁਰੀ, ਮੋਹਣ ਹਸਨਪੁਰੀ, ਮਲਕੀਤ ਮਾਲੜਾ, ਜਸਦੇਵ ਲਲਤੋਂ,ਰਛਪਾਲ ਸਿੰਘ ਵਾਲੀਆ, ਅਜੈਬ ਸਿੰਘ ਥਰੀਕੇ, ਸੌਰਵ, ਪ੍ਰਭਜੋਤ, ਸਾਹਿਲ, ਕਮਲ, ਕਰਨ ਖੇੜੀ ,ਮਨਚੈਨ ਸਿੰਘ ਗਰੇਵਾਲ, ਨਗਿੰਦਰ ਸਿੰਘ, ਹਰਭਜਨ ਸਿੰਘ ਬਿੱਲੂ, ਮਨਜੀਤ ਸਿੰਘ ਗਰੇਵਾਲ ਲਲਤੋਂ ਖੁਰਦ ਵੀ ਸ਼ਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਭਾਈ ਅਵਤਾਰ ਸਿੰਘ ਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਸ੍ਰੀ...

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ, ਜੂਨ 15, 2024 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ...

ਮਨੋਰੰਜਨ

‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ – ਕਾਮੇਡੀ ਦੀ ਡਬਲ ਡੋਜ਼ ਲੈ ਕੇ ਆ ਰਹੀ ਇਹ ਫ਼ਿਲਮ 21 ਜੂਨ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਜੂਨ 15, 2024 ਗੁਰੂ ਕ੍ਰਿਪਾ ਐਂਡ ਲਿਟਲ ਏਂਜਲ ਪ੍ਰੋਡਕਸ਼ਨ ਨੇ ਅੱਜ ਮੋਹਾਲੀ ਵਿਖੇ ਆਪਣੀ ਆਉਣ ਵਾਲੀ ਫਿਲਮ "ਤੇਰੀਆ ਮੇਰੀਆ ਹੇਰਾ ਫੇਰੀਆ" ਲਈ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਨੂੰ ਮਾਣ ਨਾਲ ਪੇਸ਼ ਕੀਤਾ। ਇਸ ਈਵੈਂਟ ਨੂੰ...

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਸੋਸ਼ਲ ਮੀਡੀਆ

223,023FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...