ਯੈੱਸ ਪੰਜਾਬ
ਦਿੱਲੀ, 29 ਨਵੰਬਰ, 2020:
ਦਿੱਲੀ ਦੇ ਟਿਕਰੀ ਬਾਰਡਰ ਤੇ 26 ਤਰੀਕ ਤੋਂ ਲੱਗ ਚੁੱਕਿਆ ਹੈ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇੱਥੇ ਹਜਾਰਾਂ ਦੀ ਗਿਣਤੀ ਵਿਚ ਟਰੇਕਟਰ ਟਰਾਲੀਆਂ ਤੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਆਪਣਾ ਸਮੇਤ ਰਾਸ਼ਨ ਲੈ ਕੇ ਪਹੁੰਚ ਚੁੱਕੇ ਹਨ ਇਸ ਤਰ੍ਹਾਂ ਦਿੱਲੀ ਨੂੰ ਚਾਰ ਚੁਫੇਰਿਓਂ ਘੇਰਾਬੰਦੀ ਹੋ ਚੁਕੀ ਹੈ।
ਇਸ ਮੋਰਚੇ ਨੂੰ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਵੇਂ ਇੰਡਸਟਰੀ ਆਮ ਦੁਕਾਨਦਾਰਾਂ ਵੱਡਿਆਂ ਹਸਪਤਾਲਾਂ, ਹੋਟਲਾਂ ਪਟਰੌਲ ਪੰਪਾਂ ਆਦਿ ਵੱਲੋਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਵੇਂ ਕਿਸਾਨਾਂ ਨੂੰ ਨਹਾਉਣ ਅਤੇ ਕੱਪੜੇ ਧੋਣ ਲਈ ਪਾਣੀ ਅਤੇ ਮੋਰਚੇ ਵਿਚ ਪਹੁੰਚੀਆਂ ਕਿਸਾਨ ਬੀਬੀਆਂ ਲਈ ਫਲੱਸ਼ਾਂ ਵਗੈਰਾ ਦਾ ਪ੍ਰਬੰਧ ਕਰ ਕਿ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹੀ ਲੋਕਾਂ ਵਲੋਂ ਸਬਜੀਆਂ ਫਰੂਟ ਦੁੱਧ ਰਾਸ਼ਨ ਅਤੇ ਠੰਡ ਤੋਂ ਬਚਣ ਲਈ ਗਰਮ ਕੰਬਲ ਅਤੇ ਗੱਦੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੰਡੇ ਜਾ ਰਹੇ ਹਨ।
ਬੂਟਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾ ਪਰ ਕਿਸੇ ਸ਼ਰਤਾਂ ਤਹਿਤ ਨਹੀਂ ਅਤੇ ਨਾ ਹੀ ਟਿੰਕਰੀ ਬਾਰਡਰ ਤੋਂ ਇਹ ਮੋਰਚਾ ਚੱਕਿਆ ਜਾਵੇਗਾ ਇੰਨਾ ਤੋਂ ਇਲਾਵਾ ਸਿੱਧੂਪੁਰ ਦੇ ਬਲਦੇਵ ਸਿੰਘ ਸਦੋਹਾ ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭਿੱਖੀ ਰਾਜੇਵਾਲ ਦੇ ਜਰਨਲ ਸਕੱਤਰ. ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਲੱਖੋਵਾਲ ਦੇ ਕਿਰਤੀ ਕਿਸਾਨ ਯੂਨੀਅਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਆਗੂ ਅਤੇ ਜਥੇਬੰਦੀਆਂ ਹਾਜਰ ਸਨ।