Tuesday, October 1, 2024
spot_img
spot_img
spot_img
spot_img
spot_img

ਕਾਂਗਰਸੀ ਆਗੂ ਜਸਬੀਰ ਸਿੰਘ ਗਿੱਲ ਡਿੰਪਾ ਦਾ ਨਿਊਜ਼ੀਲੈਂਡ ਦੇ ਵਿਚ ਮਾਨ-ਸਨਮਾਨ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 14 ਜੁਲਾਈ, 2024

ਪੰਜਾਬ ਦੇ ਮਸ਼ਹੂਰ ਸਿਆਸਤ ਦਾਨ ਅਤੇ 2019 ਤੋਂ 2024 ਤੱਕ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਰਹੇ ਸ. ਜਸਬੀਰ ਸਿੰਘ ਗਿੱਲ (ਡਿੰਪਾ) (96% ਪਾਰਲੀਮੈਂਟ ਹਾਜ਼ਰੀ) ਅੱਜਕਲ੍ਹ ਨਿੱਜੀ ਫੇਰੀ ਉਤੇ ਨਿਊਜ਼ੀਲੈਂਡ ਆਏ ਹੋਏ ਹਨ। ਉਨ੍ਹਾਂ ਆਪਣਾ ਸਿਆਸੀ ਜੀਵਨ ਪਿੰਡ ਲਿੱਧੜ ਦੇ ਸਰਪੰਚ ਬਨਣ ਤੋਂ ਬਾਅਦ ਕੀਤਾ ਸੀ। ਉਹ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਨ 2002 ਦੇ ਵਿਚ ਬਿਆਸ ਤੋਂ ਵਿਧਾਇਕ ਵੀ ਬਣੇ।

ਅੱਜ ਉਨ੍ਹਾਂ ਦੇ ਮਾਨ-ਸਨਮਾਨ ਦੇ ਵਿਚ ਇਕ ਸਮਾਗਮ ਇੰਡੀਅਨ ਐਕਸੈਂਟ ਰੈਸਟੋਰੈਂਟ, ਫਲੈਟ ਬੁੱਸ਼ ਵਿਖੇ ਰੱਖਿਆ ਗਿਆ। ਇਥੇ ਵਸਦੇ ਰਈਆ ਖੇਤਰ ਦੇ ਲੋਕਾਂ ਦੇ ਵਿਚ ਉਨ੍ਹਾਂ ਪ੍ਰਤੀ ਕਾਫੀ ਉਤਸ਼ਾਹ ਸੀ। ਆਪਣੇ ਆਏ ਹੋਏ ਇਸ ਮਹਿਮਾਨ ਦੇ ਲਈ ਉਨ੍ਹਾਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਪੂਰਾ ਸਤਿਕਾਰ ਦਿੱਤਾ। ਡੋਮੀਨੋ ਪੀਜ਼ਾ ਵਾਲੇ ਸ. ਹਰਿੰਦਰ ਸਿੰਘ ਮਾਨ, ਸ੍ਰੀ ਨਵ ਪੱਡਾ, ਸ. ਕੁਲਦੀਪ ਸਿੰਘ ਰਈਆ, ਸੱਤਾ ਵੈਰੋਵਾਲੀਆ, ਬੀਰਦਵਿੰਦਰ ਮਾਨ, ਵਰਿੰਦਰ ਸਿੰਘ ਬਰੇਲੀ, ਰਵਿੰਦਰ ਸਿੰਘ ਹੀਰ,

ਨਵੀ ਪੱਡਾ, ਬਲਜੀਤ ਹੀਰ, ਪੰਕਿਤ ਸੰਧੂ, ਮਨਿੰਦਰ ਸਿੰਘ ਮੰਨਾ, ਸੁਖਪ੍ਰੀਤ ਮਾਨ, ਜਰਮਨਜੀਤ ਮਾਨ, ਰੋਮਨ ਕੰਗ, ਦਿਲਬਾਗ ਬੈਂਸ, ਗੁਰਜੋਤ ਪੱਡਾ, ਅਮਰਗੜ੍ਹ, ਅਮਰਗੜ੍ਹ, ਬਿੱਲਾ ਢਿੱਲੋਂ ਅੰਮ੍ਰਿਤਸਰੀਆ ਅਤੇ ਹੋਰ ਕਈ ਨਾਮਵਰ ਸਖਸ਼ੀਅਤਾਂ ਨੇ ਇਸ ਮੌਕੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਰਦਿਆਂ ਸ. ਹਰਿੰਦਰ ਸਿੰਘ ਮਾਨ, ਨਵ ਪੱਡਾ ਅਤੇ ਸ. ਕੁਲਦੀਪ ਸਿੰਘ ਰਈਆ ਵਾਲਿਆਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।

ਸ. ਜਸਬੀਰ ਸਿੰਘ ਡਿੰਪਾ ਹੋਰਾਂ ਇਥੇ ਵਸਦੇ ਭਾਈਚਾਰੇ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵਿਦੇਸ਼ਾ ਦੇ ਵਿਚ ਰਹਿ ਕੇ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣਾ ਆਪਣੇ ਪਿਛੋਕੜ ਨੂੰ ਸਾਂਭਣ ਦੇ ਬਰਾਬਰ ਹੈ।

ਪ੍ਰਵਾਸੀਆਂ ਨੂੰ ਸਾਬਾਸ਼ ਦਿੰਦਿਆ ਕਿਹਾ ਕਿ ‘‘ਤੁਹਾਡੀ ਤਰੱਕੀ ਦੇ ਵਿਚ ਮੇਰਾ ਸਿਰ ਝੁਕਦਾ ਹੈ, ਲੋਕ ਇਕ ਘਰ ਤੋਂ ਦੂਜੇ ਘਰ ਤਬਦੀਲ ਹੋਣ ਵੇਲੇ ਲੰਬਾ ਸਮਾਂ ਸੰਭਲ ਨਹੀਂ ਪਾਉਂਦੇ, ਪਰ ਤੁਸੀਂ ਐਨੀ ਦੂਰ ਦੂਸਰੇ ਮਹਾਂਦੀਪ ਪਹੁੰਚ, ਫੁੱਲਾਂ ਵਾਂਗ ਖਿੜ ਕੇ ਫੁੱਲਵਾੜੀ ਨੂੰ ਮਹਿਕਾ ਰਹੇ ਹੋ। ਤੁਹਾਨੂੰ ਕਿਸੇ ਪ੍ਰਕਾਰ ਦੀ ਪੰਜਾਬ ਦੇ ਵਿਚ ਲੋੜ ਪੈਂਦਾ ਹੈ ਤਾਂ ਮੇਰੇ ਨਾਲ ਸੰਪਰਕ ਕਰਨ ਵਿਚ ਝਿਜਕਣਾ ਨਹੀਂ।’’

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ