41.1 C
Delhi
Sunday, May 19, 2024
spot_img
spot_img

Punjab ਸਰਕਾਰ ਅਤੇ ਫੂਡ ਲਾਇਬਰੇਰੀ ਵੱਲੋਂ Lahore ਦੀ ਤਰਜ਼ ਉਤੇ Amritsar ਵਿਚ Urban Hut ਸ਼ੁਰੂ

ਯੈੱਸ ਪੰਜਾਬ
ਅੰਮ੍ਰਿਤਸਰ, 4 ਦਸੰਬਰ, 2020 –
ਪੰਜਾਬ ਸਰਕਾਰ ਵੱਲੋਂ ਲਾਹੌਰ ਦੀ ਤਰਜ਼ ਉਤੇ ਅੰਮ੍ਰਿਤਸਰ ਵਿਚ ਸ਼ੁਰੂ ਕੀਤੀ ਗਈ ‘ਫੂਡ ਸਟਰੀਟ’ ਦਾ ਉਦਘਾਟਨ ਸ਼ਹਿਰੀ ਵਿਕਾਸ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕੀਤਾ।

ਉਨਾਂ ਕਿਹਾ ਕਿ ਇਹ ਸਾਡੀ ਕਰੀਬ 155 ਸਾਲ ਪੁਰਾਣੀ ਵਿਰਾਸਤੀ ਇਮਾਰਤ ਸ਼ਹਿਰ ਦੀ ਸੈਰ ਸਪਾਟਾ ਸਨਅਤ ਲਈ ਵਰਦਾਨ ਸਾਬਿਤ ਹੋਵੇਗੀ, ਕਿਉਂਕਿ ਜਿੱਥੇ ਇਸ ਦੀ ਬਾਹਰੀ ਦਿੱਖ ਜੋ ਕਿ ਬਹੁਤ ਪ੍ਰਭਾਵਸ਼ਾਲੀ ਹੈ ਨੂੰ ਬਰਕਰਾਰ ਰੱਖਦੇ ਹੋਏ ਇਕ ਹੀ ਛੱਤ ਹੇਠ ਹਰੇਕ ਤਰਾਂ ਦੇ ਖਾਣੇ ਪਰੋਸੇ ਜਾਣਗੇ, ਉਥੇ ਖੁੱਲਾ ਮਾਹੌਲ ਸੈਲਾਨੀ ਨੂੰ ਆਪਣੇ ਵੱਲ ਖਿੱਚੇਗਾ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਇਸ ਨੂੰ ਫੂਡ ਸਟਰੀਟ ਵਜੋਂ ਤਿਆਰ ਕਰਨ ਦਾ ਜੋ ਬੀੜਾ ਚੁੱਕਿਆ ਸੀ, ਉਸ ਨੂੰ ਬਠਿੰਡਾ ਦੇ ਨੌਜਵਾਨ ਪਦਮਜੀਤ ਸਿੰਘ ਮਹਿਤਾ ਨੇ ਸੱਚ ਕਰ ਵਿਖਾਇਆ ਹੈ ਅਤੇ ਮੈਂ ਇਸ ਸ਼ੁਭ ਮੌਕੇ ਇਨਾਂ ਨੂੰ ਵਧਾਈ ਦਿੰਦਾ ਹਾਂ।

ਇਸ ਵੇਲੇ ਲੰਦਨ ਦੀ ਯੂਨੀਵਰਸਿਟੀ ਆਫ ਵੈਸਟ ਮਿਨਸਟਰ ਵਿਚ ਬੀ. ਬੀ. ਏ. ਮਾਰਕਟਿੰਗ ਦੀ ਪੜਾਈ ਕਰ ਰਹੇ ਸ੍ਰੀ ਮਹਿਤਾ ਨੇ ਦੱਸਿਆ ਕਿ ਪੰਜਾਬੀ ਖਾਣੇ ਦਾ ਸੁਆਦ ਹੁਣ ਪੰਜਾਬ ਤੱਕ ਹੀ ਸੀਮਤ ਨਹੀਂ, ਬਲਕਿ ਵਿਸ਼ਵ ਭਰ ਵਿਚ ਲੋਕ ਇਸ ਦਾ ਲੁਤਫ਼ ਲੈਂਦੇ ਹਨ। ਉਨਾਂ ਦੱਸਿਆ ਕਿ ਲੰਦਨ ਵਿਚ ਪੜਾਈ ਦਰਾਨ ਮੈਨੂੰ ਇਹ ਤਜ਼ਰਬਾ ਬਾਖੂਬੀ ਹੋਇਆ ਅਤੇ ਮੈਂ ਆਪਣੇ ਖਾਨਦਾਨੀ ਆਟੋ ਮੋਬਾਈਲ ਦੇ ਕਾਰੋਬਾਰ ਵਿਚ ਵਿਸਥਾਰ ਕਰਦੇ ਹੋਏ ਫੂਡ ਲਾਇਬਰੇਰੀ ਨੂੰ ਸ਼ੁਰੂ ਕੀਤਾ।

ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ, ਜਿੱਥੇ ਕਿ ਰੋਜ਼ਾਨਾ ਇਕ ਲੱਖ ਤੋਂ ਵੱਧ ਲੋਕ ਵਿਸ਼ਵ ਭਰ ਵਿਚੋਂ ਦਰਸ਼ਨਾਂ ਲਈ ਆਉਂਦੇ ਹਨ, ਤੋਂ ਵਧੀਆ ਸਥਾਨ ‘ਫੂਡ ਲਾਇਬਰੇਰੀ’ ਲਈ ਨਹੀਂ ਸੀ ਹੋ ਸਕਦਾ, ਸੋ ਪੰਜਾਬ ਸਰਕਾਰ ਦੇ ਪੁਡਾ ਵਿਭਾਗ ਨਾਲ ਸਾਂਝ ਪਾ ਕੇ ਅਸੀਂ ਇਸ ਸਥਾਨ ਅਰਬਨ ਹੱਟ ਨੂੰ ਫੂਡ ਸਟਰੀਟ ਵਜੋਂ ਵਿਕਸਤ ਕੀਤਾ ਹੈ।

ਉਨਾਂ ਕਿਹਾ ਕਿ ਇਹ ਇਤਹਾਸਕ ਸਥਾਨ ਹੈ, ਜਿੱਥੇ ਅੰਗਰੇਜ਼ਾਂ ਵੇਲੇ ਵਿਕਟੋਰੀਆ ਹਸਪਤਾਲ ਹੁੰਦਾ ਸੀ, ਅਜ਼ਾਦੀ ਬਾਅਦ ਇਸ ਸਥਾਨ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਉਤੇ ਹਸਪਤਾਲ ਚੱਲਦਾ ਰਿਹਾ ਅਤੇ ਸੰਨ 2014 ਵਿਚ ਇਸੇ ਇਮਾਰਤ ਨੂੰ ਅਰਬਨ ਹੱਟ ਵਜੋਂ ਤਿਆਰ ਕੀਤਾ ਗਿਆ।

ਉਨਾਂ ਕਿਹਾ ਕਿ ਵਿਭਾਗ ਨੇ ਇਸ ਦੀ ਬਾਹਰੀ ਦਿੱਖ ਉਸੇ ਤਰਾਂ ਲਗਭਗ 100 ਸਾਲ ਪਹਿਲਾਂ ਵਾਲੀ ਰੱਖੀ ਹੈ ਅਤੇ ਅਸੀਂ ਇਸ ਦੀ ਅੰਦਰੂਨੀ ਸੱਜ-ਧੱਜ ਨੂੰ ਉਸੇ ਤਰੀਕੇ ਨਾਲ ਤਿਆਰ ਕੀਤਾ ਹੈ, ਜਿੱਥੇ ਬੈਠਣ ਦਾ ਹੀ ਵੱਖਰਾ ਨਜ਼ਾਰਾ ਸਾਡੇ ਮਹਿਮਾਨਾਂ ਨੂੰ ਆਵੇਗਾ।

ਫੂਡ ਲਾਇਬਰੇਰੀ ਦੇ ਮਾਰਕਟਿੰਗ ਹੈਡ ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਅਸੀਂ ਇੱਥੇ ਵਿਸ਼ਵ ਭਰ ਵਿਚ ਚੱਲਦੇ ਵੱਡੇ ਬਰਾਂਡਾ ਦੇ 10 ਆਊਟਲੈਟ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਪਿਜ਼ਾ ਹੱਟ, ਕੂਐਂਟਰ (ਸ਼ੇਕ), ਕੈਨੇਡਾ ਦਾ ਮਿਸਟਰ ਸਬ, ਕੋਸਟਾ ਕਾਫੀ, ਦੱਖਣੀ ਭਾਰਤੀ ਫੂਡ ਲਈ ਵਾਂਗੋ, ਉਤਰੀ ਭਾਰਤ ਦੇ ਲਜ਼ੀਜ ਖਾਣੇ ਲਈ ਫੂਡ ਸਟਰੀਟ, ਹੇਵ ਮੋਰ ਆਈਸ ਕਰੀਮ, ਮਾਸ਼ਾਹਾਰੀ ਖਾਣੇ ਲਈ ਲਖਨਊ ਦਾ ਖਾਨਦਾਨੀ ਕੁੱਕੜ, ਬੀਅਰ ਬਾਰ ਆਦਿ ਤਾਂ ਸ਼ੁਰੂ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਰਵਾਇਤੀ ਖਾਣੇ ਛੇਤੀ ਹੀ ਫੂਡ ਲਾਇਬਰੇਰੀ ਦਾ ਸ਼ਿੰਗਾਰ ਹੋਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ 18 ਕਮਰਿਆਂ ਦਾ ਹੋਟਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਅੱਗੇ 50 ਹੋਰ ਕਮਰਿਆਂ ਤੱਕ ਵਧਾਇਆ ਜਾਵੇਗਾ।

ਉਨਾਂ ਕਿਹਾ ਕਿ ਅਸੀਂ ਕੋਵਿਡ-19 ਦੇ ਪੂਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਿਚ ਸਵੇਰੇ 5 ਵਜੇ ਤੋਂ 10 ਵਜੇ ਤੱਕ ਬਰੇਕਫਾਸਟ ਅਤੇ ਉਸ ਮਗਰੋਂ ਇਕ ਘੰਟੇ ਦੇ ਬਰੇਕ ਉਪਰੰਤ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਫੂਡ ਲਾਇਬਰੇਰੀ ਚਾਲੂ ਰਹੇਗੀ।

ਇੱਥੇ ਪਾਰਕਿੰਗ ਲਈ ਖੁੱਲੀ ਥਾਂ ਲੋਕਾਂ ਲਈ ਵੱਡੀ ਸਹੂਲਤ ਰਹੇਗੀ। ਪੁੱਡਾ ਦੇ ਐਕਸੀਅਨ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਸਭ ਤੋਂ ਵਧੀਆ ਲੁਕੇਸ਼ਨ ਉਤੇ ਸਥਿਤ ਇਹ ਕੈਂਪਸ 4.65 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ, ਜਿਸ ਵਿਚ 5 ਇਮਾਰਤਾਂ ਅਸੀਂ ਤਿਆਰ ਕੀਤੀਆਂ ਹਨ, ਜਿੰਨਾ ਦਾ ਰਿਵਾਇਤੀ ਰੂਪ ਬਰਕਾਰ ਰੱਖਦੇ ਹੋਏ ਅਸੀਂ 10 ਕਰੋੜ ਰੁਪਏ ਖਰਚ ਕੇ ਅਰਬਨ ਹੱਟ ਨੂੰ ਤਿਆਰ ਕੀਤਾ ਹੈ।

ਇਸ ਮੌਕੇ ਚੇਅਰਮੈਨ ਸ੍ਰੀ ਦਿਲਰਾਜ ਸਿੰਘ ਸਰਕਾਰੀਆ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਸੀ ਏ ਅੰਮ੍ਤਿਸਰ ਵਿਕਾਸ ਅਥਾਰਟੀ ਸ੍ਰੀਮਤੀ ਪਦਵੀ, ਐਕਸੂਅਨ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਜ਼ਾਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION