34.1 C
Delhi
Monday, May 20, 2024
spot_img
spot_img

ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਵੱਖ ਵੱਖ 3 ਥਾਵਾਂ ‘ਤੇ ਹੋਈ ਗੋਲੀਬਾਰੀ ਵਿਚ ਇਕ ਮੌਤ, 5 ਹੋਰ ਜ਼ਖਮੀ

ਯੈੱਸ ਪੰਜਾਬ
ਸੈਕਰਾਮੈਂਟੋ, 9 ਨਵੰਬਰ, 2022 (ਹੁਸਨ ਲੜੋਆ ਬੰਗਾ)
ਅਮਰੀਕਾ ਦੇ ਮਾਸਾਚੂਸੈਟਸ ਰਾਜ ਦੀ ਰਾਜਧਾਨੀ ਬੋਸਟਨ ਵਿਚ ਵੱਖ ਵੱਖ ਥਾਵਾਂ ‘ਤੇ ਵਾਪਰੀਆਂ ਗੋਲੀਬਾਰੀ ਦੀਆਂ 3 ਘਟਨਾਵਾਂ ਵਿਚ ਘੱਟੋ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਗੋਲੀਬਾਰੀ ਦੀਆਂ ਘਟਨਾਵਾਂ ਇਕ ਘੰਟੇ ਦੇ ਸਮੇ ਦੌਰਾਨ ਵਾਪਰੀਆਂ। ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪਹਿਲੀ ਘਟਨਾ ਸ਼ਾਮ 9 ਵਜੇ ਦੇ ਕਰੀਬ ਮਾਟਾਪਨ ਵਿਚ ਵਾਪਰੀ ਜਿਥੇ ਦੋ ਲੋਕਾਂ ਨੂੰ ਗੋਲੀ ਮਾਰੀ ਗਈ।

ਪੁਲਿਸ ਨੇ ਦੋਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਇਕ ਵਿਅਕਤੀ ਦਮ ਤੋੜ ਗਿਆ। ਦੂਸਰੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਏਡਵਿਨ ਪਿਜ਼ਾਰੋ ਵਜੋਂ ਹੋਈ ਹੈ। ਪੁਲਿਸ ਨੂੰ ਇਸ ਦੇ 30 ਮਿੰਟ ਬਾਅਦ ਸ਼ਹਿਰ ਨੇੜੇ ਡੋਰਚੈਸਟਰ ਖੇਤਰ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ।

ਜਿਥੇ ਇਕ ਬਾਲਗ ਵਿਅਕਤੀ ਨੂੰ ਗੋਲੀ ਮਾਰੀ ਗਈ ਜਿਸ ਦੀ ਹਾਲਤ ਗੰਭੀਰ ਹੈ। 15 ਮਿੰਟ ਬਾਅਦ ਗੋਲੀਬਾਰੀ ਦੀ ਇਕ ਹੋਰ ਘਟਨਾ ਹਾਈਡ ਪਾਰਕ ਵਿਚ ਵਾਪਰੀ ਜਿਸ ਵਿਚ 3 ਵਿਅਕਤੀ ਜ਼ਖਮੀ ਹੋਏ ਹਨ। ਕੀ ਇਨਾਂ ਘਟਨਾਵਾਂ ਦਾ ਆਪਸ ਵਿਚ ਕੋਈ ਸਬੰਧ ਹੈ,ਬਾਰੇ ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਨੇ ਬੋਸਟਨ ਤੋਂ 17 ਮੀਲ ਦੂਰ ਬਰਾਕਟੋਨ ਵਿਚ ਇਕ 24 ਸਾਲਾ ਵਿਅਕਤੀ ਅਕੂਆਨ ਹਡਸਨ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਦੇ ਇਨਾਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਹੋਣ ਦਾ ਸ਼ੱਕ ਹੈ। ਇਸ ਬਾਰੇ ਪੁਲਿਸ ਨੇ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION