27.1 C
Delhi
Friday, May 3, 2024
spot_img
spot_img

ਅਮਰੀਕਾ ਵਿੱਚ ਜਹਾਜ਼ ਰਾਹੀਂ ਧਮਾਕਾਖ਼ੇਜ਼ ਸਮੱਗਰੀ ਲਿਜਾਣ ਦੇ ਯਤਨ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ

One arrested for attempting to carry explosive in flight in United States

ਯੈੱਸ ਪੰਜਾਬ
ਸੈਕਰਾਮੈਂਟੋ, 2 ਮਾਰਚ, 2023 (ਹੁਸਨ ਲੜੋਆ ਬੰਗਾ)
ਸੰਘੀ ਪੁਲਿਸ ਵੱਲੋਂ ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ ਜੋ ਲੀਹਾਈ ਵੈਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰਿਡਾ ਜਾ ਰਹੇ ਜਹਾਜ਼ ਵਿਚ ਕਥਿੱਤ ਤੌਰ ‘ਤੇ ਧਮਾਕਾਖੇਜ਼ ਸਮਗਰੀ ਲਿਜਾਣ ਦੇ ਯਤਨ ਵਿਚ ਸੀ। ਪ੍ਰਾਪਤ ਵੇਰਵੇ ਅਨੁਸਾਰ ਮਾਰਕ ਮਫਲੇ (40) ਨਾਮੀ ਵਿਅਕਤੀ ਦੇ ਸੂਟਕੇਸ ਵਿਚ ਧਮਕਾਖੇਜ਼ ਸਮਗਰੀ ਪਾਈ ਗਈ ਜਿਸ ਉਪਰੰਤ ਖਤਰੇ ਦਾ ਅਲਾਰਮ ਵਜਾਇਆ ਗਿਆ।

ਸੁਰੱਖਿਆ ਅਮਲੇ ਨੇ ਮਾਰਕ ਮਫਲੇ ਨੂੰ ਹਵਾਈ ਅੱਡੇ ਦੀ ਸਕਿਉਰਿਟੀ ਡੈਸਕ ‘ਤੇ ਆਉਣ ਲਈ ਕਿਹਾ ਪਰੰਤੂ ਉਹ ਨਹੀਂ ਆਇਆ। ਸੀ ਸੀ ਟੀ ਵੀ ਕੈਮਰਿਆਂ ਵਿਚ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਜਾਂਦਿ explosive in flight in United Statesਆਂ ਵੇਖਿਆ ਗਿਆ। ਬਾਅਦ ਵਿਚ ਉਸ ਨੂੰ ਐਫ ਬੀ ਆਈ ਨੇ ਲਾਂਸਫੋਰਡ ( ਪੈਨਸਿਲਵਾਨੀਆ) ਵਿਚਲੀ ਰਿਹਾਇਸ਼ ਤੋਂ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। ਐਫ ਬੀ ਆਈ ਦੇ ਇਕ ਬੁਲਾਰੇ ਅਨੁਸਾਰ ਉਸ ਨੂੰ ਛੇਤੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION