35.1 C
Delhi
Friday, May 3, 2024
spot_img
spot_img

ਉੱਘੀ ਸਾਹਿਤਕਾਰਾ ਅਮਰਜੀਤ ਕੌਰ ਹਿਰਦੇ ਨਮਿਤ ਅੰਤਿਮ ਅਰਦਾਸ 3 ਦਸੰਬਰ ਨੂੰ ਮੋਹਾਲੀ ਵਿਖ਼ੇ ਹੋਵੇਗੀ

ਯੈੱਸ ਪੰਜਾਬ 
ਅੰਮ੍ਰਿਤਸਰ, 30 ਨਵੰਬਰ, 2022 –
ਉੱਘੇ ਸਾਹਿਤਕਾਰ ਸ਼੍ਰੀਮਤੀ ਅਮਰਜੀਤ ਕੌਰ ਹਿਰਦੇ ਨਹੀਂ ਰਹੇ। ਉਨ੍ਹਾਂ ਨੇ 25 ਨਵੰਬਰ 2022 ਨੂੰ ਆਖਰੀ ਸੁਆਸ ਚੰਗੀਗੜ੍ਹ ਦੇ ਇਕ ਹਸਪਤਾਲ ਵਿਚ ਲਿਆ। ਉਨ੍ਹਾਂ ਦਾ 25 ਨਵੰਬਰ ਨੂੰ ਹੀ ਬਾਅਦ ਦੁਪਹਿਰ ਮੁਹਾਲੀ ਦੀ ਸ਼ਮਸ਼ਾਨ ਘਾਟ ਵਿਚ ਸੈਕੜੇ ਸੇਜ਼ਲ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਸਮੇਂ ਕਈ ਸਾਹਿਤਕ ਹਸਤੀਆਂ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਦੇ ਪ੍ਰਤੀਨਿਧੀ ਹਾਜ਼ਰ ਸਨ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਦੀ ਮੌਤ ਨਾਲ ਸਾਹਿਤਕ ਜਗਤ ਨੂੰ ਘਾਟਾ ਤਾਂ ਪਿਆ ਹੀ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿਨੇਹੀਆਂ ਲਈ ਵੀ ਇਹ ਦੁਖਦਾਈ ਖਬਰ ਹੈ।

ਉਨ੍ਹਾਂ ਨਮਿਤ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 3 ਦਸਬੰਰ ਨੂੰ 12.00 ਤੋਂ 01.00 ਵਜੇ ਗੁਰਦੁਆਰਾ ਸਿੰਘ ਸਭਾ, ਸੈਕਟਰ 70, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION