44 C
Delhi
Sunday, May 19, 2024
spot_img
spot_img

ਗੁਰਭਜਨ ਗਿੱਲ ਦੀ ਚੋਣਵੀਂ ਕਵਿਤਾ ਦਾ ਹਿੰਦੀ ’ਚ ਅਨੁਵਾਦਤ ਸੰਗ੍ਰਹਿ ‘ਆਧਾਰ ਭੂਮੀ’ ਨਾਮਾਧਾਰੀ ਪੰਥ ਮੁਖੀ ਸਤਿਗੁਰੂ ਉਦੈ ਸਿੰਘ ਵੱਲੋਂ ਲੋਕ ਅਰਪਨ

ਯੈੱਸ ਪੰਜਾਬ
ਲੁਧਿਆਣਾ, 5 ਅਕਤੂਬਰ, 2022 –
ਸ਼੍ਰੀ ਭੈਣੀ ਸਾਹਿਬ ਵਿਖੇ ਅੱਜ ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦੀ ਵਿੱਚ ਅਨੁਵਾਦ ਕਾਵਿ ਪੁਸਤਕ ਆਧਾਰ ਭੂਮੀ ਨੂੰ ਲੋਕ ਸਮਰਪਣ ਕਰਦਿਆਂ ਕਿਹਾ ਹੈ ਕਿਪੰਜਾਬੀ ਸਾਹਿੱਤ ਦੀ ਮਹਿਕ ਨੂੰ ਹੋਰ ਭਾਰਤੀ ਭਾਸ਼ਾਵਾਂ ਵਿੱਚ ਪਸਾਰਨਾ ਸੁਆਗਤ ਯੋਗ ਕਦਮ ਹੈ।

ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਦੀ ਮਰਯਾਦਾ, ਸਭਿਆਚਾਰ ਅਤੇ ਵਿਰਾਸਤੀ ਲੋਕ ਧਾਰਾ ਬਲਵਾਨ ਹੈ ਜਿਸਨੂੰ ਪੰਜਾਬ ਤੋਂ ਬਾਹਰਲੇ ਲੋਕ ਪਰਵਾਨ ਕਰਦੇ ਹਨ ਪਰ ਇਸ ਨੂੰ ਹੋਰ ਵਧੇਰੇ ਸ਼ਕਤੀ ਨਾਲ ਹੋਰ ਜ਼ਬਾਨਾਂ ਵਿੱਚ ਅਨੁਵਾਦ ਰਾਹੀਂ ਪਹੁੰਚਾਉਣ ਦੀ ਲੋੜ ਹੈ। ਹਿੰਦੀ ਭਾਸ਼ਾ ਚ ਛਪੀ ਪੁਸਤਕ ਅੱਗੇ ਹੋਰ ਜ਼ਬਾਨਾਂ ਚ ਵਧੇਰੇ ਅਨੁਵਾਦ ਹੋ ਜਾਂਦੀ ਹੈ। ਉਨ੍ਹਾਂ ਵਿਜੈ ਦਸਮੀ ਮੌਕੇ ਇਸ ਕਾਵਿ ਪੁਸਤਕ ਨੂੰ ਲੋਕ ਸਮਰਪਨ ਕਰਨਾ ਸ਼ੁਭ ਸ਼ਗਨ ਕਿਹਾ।

ਗੁਰਭਜਨ ਗਿੱਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਭੈਣੀ ਸਾਹਿਬ ਵਿਖੇ ਵਿਸ਼ਵ ਭਾਰਤੀ ਸਭਿਆਚਾਰ ਦੀ ਗੰਗਾ ਵਹਿੰਦੀ ਹੈ ਜਿਸ ਵਿੱਚ ਹਿੰਦੀ ਉਰਦੂ ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਬਰਾਬਰ ਦਾ ਮਾਣ ਮਿਲਦਾ ਪਿਛਲੇ ਪੰਜਤਾਲੀ ਸਾਲ ਤੋਂ ਮੈਂ ਵੇਖ ਰਿਹਾ ਹਾਂ।

ਇਥੇ ਹੀ ਵਿਸ਼ਵ ਪ੍ਰਸਿੱਧ ਸ਼ਾਸਤਰੀ ਗਾਇਕ, ਸੰਗੀਤ ਵਾਦਕ ਤੇ ਮੁਹਾਰਤ ਪ੍ਰਾਪਤ ਨਰਤਕਾਂ ਨੂੰ ਆਪਣੀ ਕਲਾ ਕੌਸ਼ਲਤਾ ਦਾ ਪ੍ਰਗਟਾਵਾ ਕਰਦਿਆਂ ਵੇਖਿਆ ਹੈ। ਮੇਰੀ ਰੀਝ ਸੀ ਕਿ ਮੈਂ ਵੀ ਇਸ ਪਵਿੱਤਰ ਭੂਮੀ ਵਿੱਚ ਆਪਣੇ ਸ਼ਬਦਾਂ ਦੀ ਅੰਜੁਲੀ ਭੇਂਟ ਕਰ ਸਕਾਂ। ਇਸ ਪੁਸਤਕ ਨੂੰ ਰਾਜੇਂਦਰ ਤਿਵਾੜੀ(ਯੂ ਪੀ) ਤੇ ਪਰਦੀਪ ਸਿੰਘ ਹਿਸਾਰ (ਹਰਿਆਣਾ ਨੇ ਅਨੁਵਾਦ ਕਰਕੇ ਹੰਸ ਪ੍ਰਕਾਸ਼ਨ ਦਿੱਲੀ ਤੋਂ ਛਪਵਾਇਆ ਹੈ।

ਇਸ ਅਨੁਵਾਦਤ ਪੁਸਤਕ ਦਾ ਇਸ ਥਾਂ ਸਤਿਗੁਰੂ ਉਦੈ ਸਿੰਘ ਜੀ ਦੇ ਕਰ ਕਮਲਾਂ ਰਾਹੀਂ ਲੋਕ ਸਮਰਪਨ ਹੋਣਾ ਮੇਰੇ ਲਈ ਬੜਾ ਮਹੱਤਵਪੂਰਨ ਹੈ। ਇਸ ਮੌਕੇ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਨੌਜਵਾਨ ਅਕਾਲੀ ਆਗੂ ਤੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਸਤਿਜੁਗ ਮੈਗਜ਼ੀਨ ਦੇ ਸੰਪਾਦਕੀ ਮੰਡਲ ਮੈਂਬਰ ਗੁਰਲਾਲ ਸਿੰਘ, ਪਿੰਡ ਦਾਦ ਦੇ ਸਰਪੰਚ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।

ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਤੇ ਦਿੱਲੀ ਸਰਕਾਰ ਵਿੱਚ ਜਾਇੰਟ ਡਾਇਰੈਕਟਰ ਪਰਾਸੀਕਿਊਸ਼ਨ ਗੁਰਭੇਜ ਸਿੰਘ ਗੋਰਾਇਆ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਭਜਨ ਗਿੱਲ ਜੀ ਦੀਆਂ ਤਿੰਨ ਕਿਤਾਬਾਂ ਖ਼ੈਰ ਪੰਜਾਂ ਪਾਣੀਆਂ ਦੀ,ਰਾਵੀ ਅਤੇ ਸੁਰਤਾਲ ਪਾਕਿਸਤਾਨ ਵਿੱਚ ਵੀ ਸ਼ਾਹਮੁਖੀ ਲਿਪੀ ਅੰਦਰ ਛਪ ਚੁਕੀਆਂ ਹਨ ਅਤੇ ਇਨ੍ਹਾਂ ਚੋਂ ਸੁਰਤਾਲ ਨੂੰ ਤਾਂ ਅਸੀਂ ਇਸੇ ਸਾਲ ਹੀ ਮਾਰਚ ਮਹੀਨੇ ਲਾਹੌਰ ਦੇ ਪਾਕ ਹੈਰੀਟੇਜ ਹੋਟਲ ਵਿੱਚ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮੌਕੇ ਫ਼ਖ਼ਰ ਜ਼ਮਾਂ, ਡਾਃ ਦੀਪਕ ਮਨਮੋਹਨ ਸਿੰਘ , ਦਰਸ਼ਨ ਬੁੱਟਰ, ਦਲਜੀਤ ਸ਼ਾਹੀ ਤੇ ਹੋਰ ਲੇਖਕਾਂ ਸਮੇਤ ਲੋਕ ਹਵਾਲੇ ਕਰਕੇ ਆਏ ਹਾਂ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION