35.1 C
Delhi
Sunday, May 19, 2024
spot_img
spot_img

MRSPTU ਵਿਖੇ NCC ਬੀ- ਸਰਟੀਫਿਕੇਟ ਪ੍ਰੀਖਿਆ ਦਾ ਆਯੋਜਨ

ਯੈੱਸ ਪੰਜਾਬ
ਬਠਿੰਡਾ, 15 ਫਰਵਰੀ, 2023:
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ-ਪੀਟੀਯੂ), ਬਠਿੰਡਾ ਕੈਂਪਸ ਵਿਖੇ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੀ ਬੀ-ਸਰਟੀਫਿਕੇਟ ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਾਲਜਾਂ ਅਤੇ ਇੰਡਸਟ੍ਰੀਅਲ ਟਰੇਨਿੰਗ ਇੰਸਟੀਚਿਊਟਸ (ਆਈ.ਟੀ.ਆਈ) ਦੇ ਤਿੰਨ ਸੌ ਤੋਂ ਵੱਧ ਕੈਡਿਟਾਂ ਨੇ ਭਾਗ ਲਿਆ।

ਬਠਿੰਡਾ, ਮਾਨਸਾ, ਬੁਢਲਾਡਾ, ਗਿੱਦੜਬਾਹਾ ਅਤੇ ਮਲੋਟ ਨਾਲ ਸਬੰਧਿਤ ਵੱਖ-ਵੱਖ ਅਦਾਰਿਆਂ ਦੇ ਕੈਡਿਟਾਂ ਨੇ ਲਿਖਤੀ ਟੈਸਟ, ਹਥਿਆਰ ਸਿਖਲਾਈ, ਮੈਪ ਰੀਡਿੰਗ ਅਤੇ ਡਰਿੱਲ ਟੈਸਟ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਵਿਚ ਭਾਗ ਲਿਆ।

ਇਸ ਇਮਤਿਹਾਨ ਦੇ ਕਮਾਂਡੈਂਟ ਕਰਨਲ ਏ ਕੇ ਸੂਦ, 14 ਪੰਜਾਬ ਬੀ.ਐਨ. ਐਨ.ਸੀ.ਸੀ., ਨਾਭਾ ਦੇ ਕਮਾਂਡਿੰਗ ਅਫਸਰ (ਸੀ.ਓ.) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ 20 ਪੰਜਾਬ ਬਟਾਲੀਅਨ ਦੀ ਇਨਫੈਂਟਰੀ ਯੂਨਿਟ ਦੇ ਐਨ.ਸੀ.ਸੀ. ਕੈਡਿਟ ਅਤੇ 2 ਪੀ.ਬੀ.ਆਰ. ਐਂਡ ਵੀ. ਸਕੁਐਡਰਨ ਦੇ ਘੋੜਸਵਾਰ ਯੂਨਿਟ ਸ਼ਾਮਿਲ ਸਨ ਨੇ ਥਿਊਰੀ ਅਤੇ ਪ੍ਰੈਕਟੀਕਲ ਇਮਤਿਹਾਨਾਂ ਵਿਚ ਹਿੱਸਾ ਲਿਆ। ਉਨ੍ਹਾਂ ਯੂਨੀਵਰਸਿਟੀ ਵੱਲੋਂ ਇਸ ਪ੍ਰੀਖਿਆ ਦੇ ਆਯੋਜਨ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

ਇਸ ਇਮਤਿਹਾਨ ਦੇ ਦੂਜੇ ਸੀਨੀਅਰ ਅਧਿਕਾਰੀ, ਕਰਨਲ ਹਰਬਿੰਦ ਪਰਮਾਰ, 14 ਪੰਜਾਬ ਬਟਾਲੀਅਨ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਵੱਖ-ਵੱਖ ਪ੍ਰੋਫੈਸਰ ਇੰਚਾਰਜ, ਸਟਾਫ਼ ਅਤੇ ਏ.ਐਨ.ਓਜ਼ (ਐਸੋਸੀਏਟ ਐਨ.ਸੀ.ਸੀ. ਅਫਸਰ) ਨੂੰ ਡਿਊਟੀਆਂ ‘ਤੇ ਲਗਾ ਕੇ ਇਨਵੀਜੀਲੇਸ਼ਨ ਡਿਊਟੀਆਂ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬੀ ਸਰਟੀਫਿਕੇਟ ਪ੍ਰੀਖਿਆ, ਸੀ ਸਰਟੀਫਿਕੇਟ ਦੀ ਅਗਲੀ ਉੱਚ ਪੱਧਰੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਸ਼ਰਤ ਹੈ, ਜੋ ਕਿ ਆਰਮਡ ਫੋਰਸਿਜ਼ ਅਤੇ ਹੋਰ ਸਿਵਲ ਪਲੇਸਮੈਂਟ ਵਿੱਚ ਭਰਤੀ ਵਿੱਚ ਤਰਜੀਹ ਪ੍ਰਾਪਤ ਕਰਨ ਲਈ ਜ਼ਰੂਰੀ ਹੈ।

ਯੂਨੀਵਰਸਿਟੀ ਦੇ ਏਐਨਓਜ਼ ਕੈਪਟਨ ਰਾਜੀਵ ਕੁਮਾਰ ਵਰਸ਼ਨੇ ਅਤੇ ਲੈਫਟੀਨੈਂਟ ਵਿਵੇਕ ਕੌਂਡਲ ਨੇ 20 ਪੀ.ਬੀ.ਬੀ.ਐਨ. ਐਨ.ਸੀ.ਸੀ. ਦੇ ਸੀਓ ਕਰਨਲ ਕੇ ਐਸ. ਮਾਥੁਰ ਦੁਆਰਾ ਜਾਰੀ ਕੀਤੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇਸ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਯੂਨੀਵਰਸਿਟੀ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ।

ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੇਸ਼ ਦੀ ਸੇਵਾ ਲਈ ਹਰ ਸਮੇਂ ਤਿਆਰ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਲੈਣ ਲਈ ਉਤਸ਼ਾਹਿਤ ਕਰਦੀ ਹੈ, ਕਿਉਂਕਿ ਇਹ ਵਿਦਿਆਰਥੀਆਂ ਨੂੰ ਸਵੈ ਅਨੁਸ਼ਾਸਨ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਸਿਖਾਉਂਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION