35.6 C
Delhi
Sunday, April 28, 2024
spot_img
spot_img

ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ 14 ਅਗਸਤ 1947 ਦੇ ਫਿਰਕੂ ਕਤਲੇਆਮ ਦੇ ਮ੍ਰਿਤਕਾਂ ਨੂੂੰ ਸ਼ਰਧਾਂਜਲੀਆਂ ਭੇਟ

ਯੈੱਸ ਪੰਜਾਬ
ਲਹਿਰਾਗਾਗਾ, 14 ਅਗਸਤ, 2022 (ਦਲਜੀਤ ਕੌਰ ਭਵਾਨੀਗੜ੍ਹ)
ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ 14 ਅਗਸਤ ਨੂੰ ਸ਼ਾਮ 5 ਵਜੇ ਤੋਂ 6ਵਜੇ ਤੱਕ ਨਹਿਰ ਵਾਲੇ ਪੁਲ ‘ਤੇੇ 1947 ਦੀ ਵੰਡ ਕਤਲੇਆਮ ਤੇ ਉਜਾੜੇ ਦੇ ਪੀੜਤਾਂ ਨੂੂੰ ਸ਼ਰਧਾਂਜਲੀ ਭੇਟ ਕਰਨ ਅਤੇ ਅੱਜ ਵੀ ਵਟਵਾਰੇ (1947) ਦਾ ਦਰਦ ਝੱਲ ਰਹੇ ਸ਼ਰਨਾਰਥੀ ਬਣੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਇੱਕ ਰੈਲੀ ਕੀਤੀ ਗਈ।

ਇਸ ਰੈਲੀ ਵਿੱਚ ਬੁਲਾਰਿਆਂ ਨੇ ਆਪਣੇ ਸ਼ਬਦਾਂ ਅਤੇ ਗੀਤਾਂ ਨਾਲ ਮੋਇਆਂ ਨੂੂੰ ਯਾਦ ਕਰਦੇ ਹੋਏ ਮੁੜ 47 ਵਰਗੇ ਹਾਲਾਤ ਪੈਦਾ ਨਾ ਹੋਣ ਦੇਣ ਦਾ ਅਹਿਦ ਕੀਤਾ। ਉਨ੍ਹਾਂ ਲੋਕਾਂ ਨੂੂੰ ਮੋਦੀ ਸਰਕਾਰ ਦੀ ਛੱਤਰਛਾਇਆ ਹੇਠ ਫਿਰਕੂ-ਫ਼ਾਸ਼ੀ ਸੰਗਠਨਾਂ ਵੱਲੋਂ ਘੱਟਗਿਣਤੀਆਂ ਪ੍ਰਤੀ ਫ਼਼ੈਲਾਈ ਜਾ ਰਹੀ ਨਫਰਤ ਸਮੇਤ ਸਭਨਾਂ ਮੂਲਵਾਦੀ ਤਾਕਤਾਂ ਦੀਆਂ ਦੇਸ਼ ਵਿੱਚ ਮੁੜ ਵੰਡੀਆਂ ਪਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।

ਮੰਚ ਅਤੇ ਭਰਾਤਰੀ ਜਥੇਬੰਦੀਆਂ ਦੇ ਸਭਨਾਂ ਮੈਂਬਰਾਂ ਦਾ ਮੱਤ ਸੀ ਕਿ 1947 ਦੇ ਸੰਤਾਪ ਦੀ ਸਭ ਤੋਂ ਵਧੇਰੇ ਕੀਮਤ ਪੰਜਾਬ ਦੇ ਲੋਕਾਂ ਨੂੂੰ ਚੁਕਾਉਣੀ ਪਈ। ਉਨ੍ਹਾਂ ਨੂੂੰ ਨਾ ਸਿਰਫ਼ ਲੱਖਾਂ ਕੀਮਤੀ ਜਾਨਾਂ ਦੇਣੀਆਂ ਪਈਆਂ ਤੇ ਉਜਾੜਾ ਦੇਖਣਾ ਪਿਆ ਸਗੋਂ ਸਰਹੱਦ ਦੇ ਰੂਪ ਵਿੱਚ ਪੰਜਾਬੀ ਕੌਮ ਪੱਕੇ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡੀ ਗਈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਗਿਆਨ ਚੰਦ ਸ਼ਰਮਾ, ਪੂਰਨ ਸਿੰਘ ਖਾਈ, ਜਗਦੀਸ਼ ਪਾਪੜਾ, ਦਰਸ਼ਨ ਸ਼ਰਮਾ, ਗੁਰਪ੍ਰੀਤ ਚੰਗਾਲੀਵਾਲਾ, ਰਣਜੀਤ ਲਹਿਰਾ, ਗੁਰਚਰਨ ਸਿੰਘ, ਹਰਭਗਵਾਨ ਗੁਰਨੇ, ਸਤਵੰਤ ਖੰਡੇਬਾਦ ਆਦਿ ਨੇ ਕਿਹਾ ਕਿ ਸਰਹੱਦ ਦੇ ਦੋਵੇਂ ਪਾਸੇ ਦਾ ਪੰਜਾਬ ਇੱਕ ਹੈ। ਇਸਦੇ ਦੁੱਖ-ਦਰਦ, ਬੋਲੀ-ਸ਼ੈਲੀ ਇੱਕ ਹਨ।

ਇਹ ਕੰਡਿਆਲੀ ਸਰਹੱਦੀ ਲਕੀਰ ਮਿਟਣੀ ਚਾਹੀਦੀ ਹੈ। ਲੋਕਾਂ ਨੂੂੰ ਦੋਵੇਂ ਪਾਸੇ ਆਉਣ ਜਾਣ ਦੀ ਅਤੇ ਵਪਾਰਕ ਕਾਰੋਬਾਰ ਦੀ ਖੁੱਲ ਮਿਲਣੀ ਚਾਹੀਦੀ ਹੈ। ਉਨ੍ਹਾਂ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਘਰ-ਘਰ ਤਿਰੰਗਾ ਮੁਹਿੰਮ ਤਹਿਤ ਜਬਰੀ ਤਿਰੰਗੇ ਝੰਡੇ ਵੇਚਣ ਤੇ ਥੋਪਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਪਣੇ ਘਰ ‘ਤੇ ਝੰਡਾ ਲਾਉਣਾ ਜਾਂ ਨਾ ਲਾਉਣਾ ਕਿਸੇ ਵੀ ਵਿਅਕਤੀ ਦਾ ਨਿੱਜੀ ਫੈਸਲਾ ਤੇ ਹੱਕ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION