36.1 C
Delhi
Friday, May 3, 2024
spot_img
spot_img

Kapurthala Police ਨੇ ਲਾਇਆ Women’s Day ਨੂੰ ਸਮਰਪਿਤ ਮਹਿਲਾ ਪੁਲਿਸ ਕਰਮੀਆਂ ਲਈ Medical Camp

ਯੈੱਸ ਪੰਜਾਬ
ਕਪੂਰਥਲਾ, 6 ਮਾਰਚ, 2021 –
ਅੰਤਰਰਾਸਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਪੂਰਥਲਾ ਦੇ ਪੁਲਿਸ ਮੁਖੀ ਸ੍ਰੀ ਮਤੀ ਕੰਵਰਦੀਪ ਕੌਰ ( ਆਈ.ਪੀ.ਐਸ ) ਐਸ.ਐਸ.ਪੀ ਕਪੂਰਥਲਾ ਦੀ ਅਗਵਾਈ ਹੇਠ ਪੁਲਿਸ ਲਾਇਨ ਕਪੂਰਥਲਾ ਵਿਖੇ ਦੋ ਰੋਜ਼ਾ ਮਹਿਲਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਜਿਲਾ ਕਪੂਰਥਲਾ ਵਿੱਚ ਤੈਨਾਤ ਮਹਿਲਾ ਪੁਲਿਸ ਮੁਲਾਜਮਾਂ ਦੀ ਮੈਡੀਕਲ ਜਾਂਚ ਕੀਤੀ ਗਈ ।

ਇਸ ਮੌਕੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਸੈਨਾਵਾਂ ਤੇ ਪੁਲਿਸ ਫੋਰਸਾਂ ਦਾ ਅਹਿਮ ਅੰਗ ਹਨ ਅਤੇ ਉਨ੍ਹਾਂ ਵਲੋਂ ਦੇਸ਼ ਦੀ ਸੁਰੱਖਿਆ ਤੇ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

ਜਸਵੀਰ ਸਿੰਘ ਐਸ.ਪੀ ਹੈਡਕੁਆਟਰ ਕਪੂਰਥਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਕਪੂਰਥਲਾ , ਕੈਪੀਟਲ ਹਸਪਤਾਲ ਜਲੰਧਰ , ਸ੍ਰੀਮਨ ਹਸਪਤਾਲ ਜਲੰਧਰ ਅਤੇ ਸਮਸ਼ੇਰ ਅਨਕੋਲੌਜੀ ਸੈਂਟਰ ਜਲੰਧਰ ਦੇ ਡਾਕਟਰਾਂ ਵਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ।

ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਛਾਤੀ ਦੇ ਕੈਂਸਰ ਅਤੇ ਜਨਾਨਾ ਰੋਗਾਂ ਅਤੇ ਪੇਟ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਈ.ਸੀ.ਜੀ ਬਲੱਡ ਸੂਗਰ ,

ਸੀ.ਬੀ.ਸੀ , ਬੀ.ਪੀ ਟੈਸਟ ਮੌਕੇ ’ਤੇ ਹੀ ਕੀਤੇ ਗਏ । ਕੈਂਪ ਵਿਚ 170 ਦੇ ਕਰੀਬ ਮਹਿਲਾ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਤੇ ਲੋੜ ਅਨੁਸਾਰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ।

ਕੈਂਪ ਵਿਚ ਕੈਪੀਟਲ ਹਸਪਤਾਲ ਜਲੰਧਰ ਦੇ ਡਾ . ਸਾਕਸੀ ਰਾਣਾ ( ਕੈਂਸਰ ਰੇਡੀਏਸਨ ਵਿਸੇਸਕ ) ਡਾ . ਮੇਧਾ ਸਰਮਾਂ ( ਕੈਂਸਰ ਵਿਸੇਸਕ ) ਸ੍ਰੀ ਅਮਨ

ਅਰਮਾਨ ( ਮੈਨੇਜ਼ਰ ) ਸ਼੍ਰੀਮਨ ਹਸਪਤਾਲ ਜਲੰਧਰ ਤੋਂ ਡਾ . ਅਵੀਨਾਸ ਰਾਜਲਾ ( ਕੈਂਸਰ ਸਰਜਨ ਡਾ .ਪ੍ਰੀਤੀ ਸਲਾਹਾਨ , ਡਾ ਸਮਨਪ੍ਰੀਤ , ਪ੍ਰਭਦੀਪ ਸਿੰਘ ਮੈਨੇਜਰ , ਵਿਸਾਲ ਮਹਿਤਾ ਅਤੇ ਸਮਸੇਰ ਕੈਂਸਰ ਸੈਂਟਰ ਜਲੰਧਰ ਤੋਂ ਡਾ . ਇੰਦਰਦੀਪ ਸਿੰਘ ਕੈਂਸਰ ਸਰਜਨ , ਸਰਜੀਵਨ ਕੁਮਾਰ ਅਤੇ ਸਿਵਲ ਹਸਪਤਾਲ ਕਪੂਰਥਲਾ ਤੋਂ ਡਾ . ਸੰਦੀਪ ਭੋਲਾ , ਡਾ . ਸਿਮੀ ਕੱਕੜ ਅਤੇ ਡਾ ਰਵਨੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ ।

ਇਸ ਮੌਕੇ ਸ੍ਰੀ ਸਾਹਬਾਜ ਸਿੰਘ ਡੀ.ਐਸ.ਪੀ. ਆਰਥਿਕ ਅਪਰਾਧ ਅਤੇ ਜੋਗਿੰਦਰ ਸਿੰਘ ਡੀ.ਐਸ.ਪੀ ਜੁਰਮ ਵਿਰੁਧ ਔਰਤਾਂ ਅਤੇ ਬੱਚਿਆਂ ਕਪੂਰਥਲਾ , ਡਾ . ਮੋਹਿਤ ਸ਼ਰਮਾ ਪੀ.ਏ.ਪੀ ਜਲੰਧਰ ਹਾਜਰ ਸਨ । ਉਕਤ ਮੈਡੀਕਲ ਕੈਂਪ ਵਿਚ ਭਾਗ ਲੈਣ ਵਾਲੀਆਂ ਮਹਿਲਾ ਪੁਲਿਸ ਕਰਮਚਾਰਣਾਂ ਨੂੰ ਵੱਖ ਵੱਖ ਬਿਮਾਰੀਆਂ ਸਬੰਧੀ ਮਾਹਿਰ ਡਾਕਟਰਾਂ ਵਲੋਂ ਵੱਖਰੇ ਤੌਰ ’ਤੇ ਕੌਂਸਲਿੰਗ ਕਰਕੇ ਜਾਗਰੂਕ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION