40.1 C
Delhi
Sunday, May 5, 2024
spot_img
spot_img

ਕਾਂਜਲੀ ਵੈੱਟਲੈਂਡ ਅਗਲੇ ਮਹੀਨੇ ਬਣ ਜਾਵੇਗਾ ਸੈਰ-ਸਪਾਟੇ ਦਾ ਮੁੱਖ ਕੇਂਦਰ: ਦੀਪਤੀ ਉੱਪਲ

ਕਪੂਰਥਲਾ, 4 ਮਾਰਚ, 2020 –
ਕਾਂਜਲੀ ਵੈੱਟਲੈਂਡ ਨੂੰ ਮੁੜ ਉੱਚ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਕਪੂਰਥਲਾ ਵਾਸੀਆਂ ਦਾ ਸੁਪਨਾ ਆਉਂਦੇ ਅਪ੍ਰੈਲ ਮਹੀਨੇ ਪੂਰਾ ਹੋਣ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਉਨਾਂ ਦੱਸਿਆ ਕਿ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਪਹਿਲਾਂ ਵਾਲੀ ਦਿੱਖ ਬਹਾਲ ਕਰਨ ਲਈ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਥੋਂ ਦੀ ਸੁੰਦਰਤਾ ਵਿਚ ਵਿਲੱਖਣ ਵਾਧਾ ਹੋਵੇਗਾ। ਉਨਾਂ ਕਿਹਾ ਕਿ ਇਥੇ ਇਕ ਸੁੰਦਰ ਸੈਰਗਾਹ ਬਣਾਈ ਜਾ ਰਹੀ ਹੈ, ਜਿਸ ਲਈ ਸਰਵਿਸ ਰੋਡ ਨੂੰ ਕੰਕਰੀਟ ਨਾਲ ਪੱਕਾ ਕਰਨ, ਫੈਂਸਿੰਗ, ਪਾਰਕਾਂ, ਝੂਲੇ, ਸੁੰਦਰ ਫੁੱਲ-ਬੂਟੇ ਅਤੇ ਲਾਈਟਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਵੈੱਟਲੈਂਡ ਦੀ ਸਾਫ-ਸਫਾਈ, ਰੈਸਟੋਰੈਂਟ ਦੇ ਨਵੀਨੀਕਰਨ, ਰੰਗ-ਰੋਗਨ ਅਤੇ ਕਿਸ਼ਤੀਆਂ ਤੇ ਟਾਇਲਟਾਂ ਆਦਿ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ। ਇਸੇ ਤਰਾਂ ਬੇਈਂ ਦੇ ਆਲੇ-ਦੁਆਲੇ ਸਾਈਕਿਗ ਟਰੈਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਪ੍ਰਾਜੈਕਟ ਤਹਿਤ ਫਲੋਰ ਮਿਲ ਚੈਨਲ ਅਤੇ ਕਾਂਜਲੀ ਮਾਈਨਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਗਿਆ ਹੈ।

ਉਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਸਾਰੇ ਕੰਮ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਰਾਜੇਸ਼ ਗੁਲਾਟੀ, ਜਲ ਸਰੋਤ ਵਿਭਾਗ ਦੇ ਐਕਸੀਅਨ ਸ. ਦਵਿੰਦਰ ਸਿੰਘ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਸੁਖਪਿੰਦਰ ਸਿੰਘ, ਐਕਸੀਅਨ ਬਾਗਬਾਨੀ ਸ. ਜਰਨੈਲ ਸਿੰਘ, ਸ੍ਰੀ ਵਿਸ਼ਾਲ ਸੋਨੀ, ਐਸ. ਡੀ. ਓ ਸ. ਹਰਭਜਨ ਸਿੰਘ, ਸ੍ਰੀ ਕੰਵਲਜੀਤ ਲਾਲ ਤੇ ਸ੍ਰੀ ਨਵਜੋਤ ਵਿਰਦੀ, ਸ. ਗੁਰਜਿੰਦਰ ਜੀਤ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਸੁਰਿੰਦਰ ਮੋਹਨ ਸ਼ਰਮਾ, ਸ. ਹਰਭਜਨ ਸਿੰਘ ਕਾਂਜਲੀ ਅਤੇ ਹੋਰ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION