34.1 C
Delhi
Monday, May 20, 2024
spot_img
spot_img

ਕੈਲੀਫੋਰਨੀਆ ’ਚ ਜਸਮੀਤ ਕੌਰ ਬੈਂਸ ਬਣੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ

ਯੈੱਸ ਪੰਜਾਬ
ਸੈਕਰਾਮੈਂਟੋ, ਨਵੰਬਰ 10, 2022 (ਹੁਸਨ ਲੜੋਆ ਬੰਗਾ)
ਕੈਲੀਫੋਰਨੀਆਂ ਪੰਜਾਬੀ ਭਾਈਚਾਰੇ ਲਈ ਸਿਆਸੀ ਖੁਸ਼ੀ ਦਾ ਮੌਕਾ ਉਸ ਵੇਲੇ ਮਿਲ ਗਿਆ ਜਦੋਂ ਕੈਲੀਫੋਰਨੀਆ ਦੇ ਡਿਸਟਿ੍ਰਕ-35 ਤੋਂ ਪੰਜਾਬੀ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਗਏ ਹਨ।

ਉਨ੍ਹਾਂ ਨੇ ਆਪਣੇ ਵਿਰੋਧੀ ਲਟੇਸੀਆ ਪਰੇਜ਼ ਨੂੰ ਹਰਾਇਆ। ਭਾਵੇਂ ਕਿ ਲਟੇਸੀਆ ਪਰੇਜ਼ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿਚ ਹਨ ਅਤੇ ਉਸ ਨੇ ਪ੍ਰਾਈਮਰੀ ਚੋਣਾਂ ਵਿਚ ਵੀ ਜਿੱਤ ਹਾਸਲ ਕੀਤੀ ਸੀ। ਪਰ ਹੁਣ ਡਾ. ਜਸਮੀਤ ਕੌਰ ਬੈਂਸ ਨੇ ਉਲਟ-ਫੇਰ ਕਰਦਿਆਂ ਹੋਇਆਂ ਇਸ ਹਲਕੇ ਤੋਂ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਲਈ ਹੈ, ਜਿਸ ਨਾਲ ਸਿੱਖ ਭਾਈਚਾਰਾ ਇਸ ਜਿੱਤ ਨਾਲ ਖੁਸ਼ ਹੈ।

ਇਸ ਚੋਣ ਦਾ ਜਿੱਤਣਾ ਇਸ ਲਈ ਵੀ ਜਰੂਰੀ ਸੀ ਕਿਓਂ ਕਿ ਜਦੋਂ ਵੀ ਪੰਜਾਬੀ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਕੋਈ ਮਤਾ ਲਿਆਉਣਾ ਹੁੰਦਾ ਸੀ ਤਾਂ ਕੋਈ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਹੁੰਦਾ ਨਹੀਂ ਸੀ।

ਡਾ. ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਟਰਲੱਕ ਵਿਖੇ ਇਕ ਉੱਘੇ ਬਿਜ਼ਨਸਮੈਨ ਹਨ ਅਤੇ ਸਿੱਖ ਭਾਈਚਾਰੇ ਵਿਚ ਉਨ੍ਹਾਂ ਦਾ ਕਾਫੀ ਚੰਗਾ ਅਸਰ-ਰਸੂਖ ਹੈ। ਪੰਜਾਬੀ ਸਿੱਖ ਭਾਈਚਾਰੇ ਲਈ ਇਸ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਦਾ ਜਿੱਤਣਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ ਸਕਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION