37.1 C
Delhi
Monday, May 20, 2024
spot_img
spot_img

ਅਮਰੀਕਾ ਵਿੱਚ ਮਹਿੰਗਾਈ ਦਾ ਅਸਰ: ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀ ਗਿਣਤੀ ਵਿੱਚ ਆਈ ਭਾਰੀ ਕਮੀ

ਸੈਕਰਾਮੈਂਟੋ, 4 ਨਵੰਬਰ, 2022 (ਹੁਸਨ ਲੜੋਆ ਬੰਗਾ)
ਅਮਰੀਕਾ ਵਿਚ ਘਰਾਂ ਦੀਆਂ ਅਸਮਾਨ ਨੂੰ ਛੂੰਹ ਰਹੀਆਂ ਕੀਮਤਾਂ ਤੇ ਉੱਚ ਵਿਆਜ ਦਰਾਂ ਕਾਰਨ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ। ਨੈਸ਼ਨਲ ਐਸੋਸੀਏਸ਼ਨ ਆਫ ਰੀਐਲਟਰਜ ਦੀ ਨਵੀਂ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਘਰ ਖ੍ਰੀਦਣ ਵਾਲਿਆਂ ਵਿਚ ਵਧ ਉਮਰ ਦੇ ਲੋਕ ਵਧੇਰੇ ਸ਼ਾਮਿਲ ਹਨ ਜਦ ਕਿ ਨੌਜਵਾਨਾਂ ਵਿਚ ਘਰ ਖ੍ਰੀਦਣ ਲਈ ਸਮਰੱਥਾ ਨਹੀਂ ਹੈ।

ਨੌਜਵਾਨਾਂ ਨੂੰ ਘਰ ਖ੍ਰੀਦਣ ਦਾ ਸੁਪਨਾ ਪੂਰਾ ਕਰਨ ਲਈ ਲੰਬੀ ਉਡੀਕ ਕਰਨੀ ਪਵੇਗੀ। ਰਿਪੋਰਟ ਅਨੁਸਾਰ ਜੂਨ 2022 ਨੂੰ ਖਤਮ ਹੋਏ ਸਾਲ ਦੌਰਾਨ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਦੀ ਗਿਣਤੀ ਕੇਵਲ 26% ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿਚ 34% ਘੱਟ ਹਨ। ਘਰ ਖ੍ਰੀਦਣ ਤੇ ਵੇਚਣ ਵਾਲਿਆਂ ਸਬੰਧੀ ਤਿਆਰ ਇਸ ਰਿਪੋਰਟ ਅਨੁਸਾਰ ਪਿਛਲੇ 41 ਸਾਲਾਂ ਦੌਰਾਨ ਪਹਿਲੀ ਵਾਰ ਏਨੀ ਵੱਡੀ ਪੱਧਰ ਉਪਰ ਪਹਿਲੀ ਵਾਰ ਘਰ ਖ੍ਰੀਦਣ ਵਾਲੇ ਲੋਕ ਘਟੇ ਹਨ।

ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਦੀ ਪ੍ਰਤੀਸ਼ਤ 30 ਤੋਂ 40 % ਦੇ ਵਿਚਕਾਰ ਸੀ ਜਦ ਕਿ 2009 ਵਿਚ ਇਹ ਸਭ ਤੋਂ ਵਧ 50 ਪ੍ਰਤੀਸ਼ਤ ਸਨ। ਪਹਿਲੀ ਵਾਰ ਘਰ ਖ੍ਰੀਦਣ ਵਾਲੇ ਲੋਕਾਂ ਦੀ ਉਮਰ ਵੀ
ਵਧ ਕੇ 36 ਸਾਲ ਹੋ ਗਈ ਹੈ ਜੋ ਕਿ ਪਿਛਲੇ ਸਾਲ 33 ਸਾਲ ਸੀ।

ਇਸੇ ਤਰਾਂ ਹੀ ਵਧ ਉਮਰ ਦੇ ਘਰ ਖ੍ਰੀਦਣ ਵਾਲੇ ਲੋਕਾਂ ਦੀ ਉਮਰ ਵੀ 56 ਸਾਲ ਤੋਂ ਵਧ ਕੇ 59 ਸਾਲ ਹੋ ਗਈ ਹੈ। ਰਿਪੋਰਟ ਅਨੁਸਾਰ ਇਸ ਦਾ ਕਾਰਨ ਕੀਮਤਾਂ ਵਿਚ ਵਾਧਾ ਹੋਣਾ ਤੇ ਲੋਕਾਂ ਦੀ ਆਮਦਨ ਘਟਣਾ ਹੈ। ਘਰ ਖ੍ਰੀਦਣ ਵਾਲੇ ਦਰਮਿਆਨੇ ਵਰਗ ਦੇ ਲੋਕਾਂ ਦੀ ਆਮਦਨੀ ਜੂਨ 2022 ਨੂੰ ਖਤਮ ਹੋਏ ਸਾਲ ਦੌਰਾਨ ਘਟ ਕੇ 71000 ਡਾਲਰ ਸਲਾਨਾ ਰਹਿ ਗਈ ਹੈ ਜੋ ਕਿ ਇਸ ਤੋਂ ਪਹਿਲੇ ਸਾਲ ਦੌਰਾਨ 86000 ਡਾਲਰ ਸੀ।

ਇਸੇ ਤਰਾਂ ਵਧ ਉਮਰ ਘਰ ਖ੍ਰੀਦਣ ਵਾਲੇ ਵਿਅਕਤੀਆਂ ਦੀ ਆਮਦਨੀ 1,12,500 ਡਾਲਰ ਸਲਾਨਾ ਤੋਂ ਘਟ ਕੇ 96000 ਡਾਲਰ ਸਲਾਨਾ ਰਹਿ ਗਈ ਹੈ। ਘੱਟ ਉਮਰ ਵਾਲੇ ਲੋਕ ਆਪਣੀ ਆਮਦਨੀ ਦਾ ਵੱਡਾ ਹਿੱਸਾ ਮਕਾਨ ਦਾ ਕਿਰਾਇਆ ਦੇਣ, ਬੱਚਿਆਂ ਨੂੰ ਪੜਾਉਣ ਲਈ ਲਿਆ ਕਰਜਾ ਵਾਪਿਸ ਕਰਨ, ਬੱਚਿਆਂ ਦੀ ਸਾਂਭ ਸੰਭਾਲ ਤੇ ਹੋਰ ਫੁੱਟਕਲ ਖਰਚਿਆਂ ਉਪਰ ਖਰਚ ਕਰ ਰਹੇ ਹਨ। ਇਸ ਤੋਂ ਇਲਾਵਾ ਵਧੀਆਂ ਘਰਾਂ ਦੀਆਂ ਕੀਮਤਾਂ ਤੇ ਵਿਆਜ ਦਰਾਂ ਵੀ ਉਨਾਂ ਵੱਲੋਂ ਘਰ ਖ੍ਰੀਦਣ ਦੇ ਰਾਹ ਵਿਚ ਅੜਿਕਾ ਬਣ ਰਹੀਆਂ ਹਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION