40.1 C
Delhi
Sunday, May 5, 2024
spot_img
spot_img

ਇੰਡੀਅਨ ਆਇਲ ਕਾਰਪੋਰੇਸ਼ਨ ਨੇ 10-10 ਹਜ਼ਾਰ ਦੇ ਚੈੱਕ ਦੇ ਕੇ ਸਕੂਲੀ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਯੈੱਸ ਪੰਜਾਬ
ਫਿਰੋਜ਼ਪੁਰ, 1 ਸਤੰਬਰ, 2022 –
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਦਸਵੀਂ ਜਮਾਤ ਵਿੱਚ ਮੈਰਿਟ ਹਾਸਲ ਕਰਨ ਵਾਲੀਆਂ 7 ਵਿਦਿਆਰਥਣਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਆਈ.ਏ.ਐਸ. ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ।

ਮੌਕੇ ਸ੍ਰੀ ਦਿਨੇਸ਼ ਕੁਮਾਰ ਮੀਨਾ, ਸਹਾਇਕ ਮੈਨੇਜਰ ਫਿਰੋਜ਼ਪੁਰ ਅਤੇ ਅਜੈ ਅਗਰਵਾਲ ਆਈ.ਓ.ਸੀ. ਡੀਲਰ ਫਿਰੋਜ਼ਪੁਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਮੈਰਿਟ ਵਿੱਚ ਆਉਣ ਵਾਲੀਆਂ 7 ਵਿਦਿਆਰਥਣਾਂ ( ਨੈਨਸੀ ਰਾਣੀ, ਸਿਮਰਨਜੀਤ ਕੋਰ, ਨਵਜੋਤ ਕੌਰ, ਕੁਸਮ, ਸਾਨੀਆ, ਨਿਸ਼ਾ ਮੀਨਾ ਅਤੇ ਮੋਨਿਕਾ ਸਿੰਘ) ਨੂੰ 10-10 ਹਜ਼ਾਰ ਰੁਪਏ ਦੇ ਚੈੱਕ ਦੇ ਕੇ ਉਹਨਾਂ ਦੀ ਹੌਸਲਾਂ-ਅਫਜ਼ਾਈ ਕੀਤੀ ਗਈ।

ਇਸ ਸਮੇਂ ਸ੍ਰੀ ਰਾਜੀਵ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:), ਕੋਮਲ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਫਿਰੋਜ਼ਪੁਰ, ਮਨਜੀਤ ਸਿੰਘ, ਸੁਖਚੈਨ ਸਿੰਘ ਅਤੇ ਪਵਨ ਕੁਮਾਰ, ਐਮ.ਆਈ.ਐਸ. ਕੋਆਰਡੀਨੇਟਰ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION