35.6 C
Delhi
Sunday, April 28, 2024
spot_img
spot_img

ਸੁਰਜੀਤ ਤੋਂ ਕਵੀ ਪਾਤਰ ਕਿਵੇਂ ਬਣਿਆ – ਅਮਰਜੀਤ ਟਾਂਡਾ

ਉਹ ਸੰਤਾਪ ਨੂੰ ਵੀ ਗੀਤ ਬਣਾ ਲੈਂਦਾ ਹੈ। ਮੁਕਤੀ ਦਾ ਰਾਹ ਲੱਭਦਿਆਂ ਲੱਭਦਿਆਂ। ਲਫ਼ਜ਼ਾਂ ਦਾ ਵਗਦਾ ਦਰਿਆ ਵੀ ਬਣ ਜਾਂਦਾ ਹੈ।

ਇਸ ਲਫ਼ਜ਼ਾਂ ਦੇ ਜਾਦੂਗਰ ਨੂੰ ਮੈਂ 1971-72 ਤੋਂ ਜਾਣਦਾ ਹੀ ਨਹੀਂ। ਇਸ ਸ਼ਾਇਰ ਨਾਲ ਦੋਸਤਾਂ ਭਰਾਵਾਂ ਵਾਂਗ ਵਿਚਰਦਾ ਵੀ ਹਾਂ।

ਪ੍ਰੀਵਾਰ ਸਿੰਘ ਸਭੀਆ ਸੀ। ਧਾਰਮਿਕ ਕਿਤਾਬਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਵੀ ਨਾ ਵਿੰਨ੍ਹਾਉਣ ਦਿੱਤੇ। ਨਾ ਹੀ ਵੰਙਾਂ ਪਾਉਣ ਦਿੱਤੀਆਂ।

ਭੀੜੀ ਜਿਹੀ ਗਲੀ ਦੇ ਸਿਰੇ ਤੇ ਘਰ ਸੀ।

ਕਦੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਗੀਤ ਸੁਣਨ ਦਾ ਚਹੇਤਾ ਹੁੰਦਾ ਸੀ ਇਹ ਛੀਟਕਾ ਜੇਹਾ ਮੁੰਡਾ।

ਤਾਇਆ ਮੂਲ ਸਿੰਘ ਦਾ ਇਹ ਭਤੀਜਾ। ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟਾਂ ਦੀਆਂ ਗੱਲਾਂ ਸੁਣਨ ਦਾ ਮਾਰਾ ਓਹਨਾਂ ਦੇ ਕੋਲ ਬੈਠਾ ਰਹਿੰਦਾ।

ਤੇ ਸ਼ਬਦ ਇਕੱਠੇ ਕਰਦਾ ਰਹਿੰਦਾ।

ਫਿਰ ਇਹ ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣਾ ਗਿਆਨੀ ਪਿਤਾ ਜੀ ਕੋਲੋਂ ਜਾਣਨ ਲੱਗ ਪਿਆ।

ਬੂਹੇ ਗੱਡ ਗਡੀਹਰੇ ਚਰਖੇ ਚਰਖੀਆਂ। ਰੱਥ ਡੋਲੀਆਂ ਗੁੱਟ ਮਧਾਣੀਆਂ।ਤਖ਼ਤੀਆਂ। ਹਲ਼ ਪੰਜਾਲ਼ੀ ਚਊ ਸੁਹਾਗੇ ਪਟੜੀਆਂ। ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਤੇ ਅਰਥੀਆਂ। ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ। ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ।

ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਵੀ ਕਦੀ ਕਦੀ ਪਿਤਾ ਜੀ ਤੋਂ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਸੁਰਜੀਤ ਵੀ ਬੈਠਣ ਲੱਗ ਪਿਆ। ਸ਼ਬਦ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਜਾਨਣ ਲੱਗਾ।

ਸਕੂਲ ਵਿਚ ਪੜ੍ਹਦਿਆਂ ਇਹਨੇ ਗੀਤ ਲਿਖਿਆ_

ਝਮ ਝਮ ਕਰਦਾ ਪਾਣੀ ਨੂੰ ਰੰਗਦਾ ਜੀ ਮੇਰੇ ਸਤਿਗੁਰ ਦਾ ਮੰਦਰ ਸੁਨਹਿਰੀ ਰੰਗ ਦਾ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਪਰਿਵਾਰ ਉਤੇ ਮੌਜੂਦ ਸੀ।

ਜਿਸ ਨੇ ਸੁਰਜੀਤ ਤੋਂ ਕਵੀ ਸੁਰਜੀਤ ਪਾਤਰ ਬਣਨ ਵਿਚ ਹਿੱਸਾ ਪਾਇਆ। ਹੁਣ ਓਸੇ ਹੀ ਮੁੰਡੇ ਨੇ ਸ਼ਾਇਰੀ ਨੂੰ ਵੰਨਸੁਵੰਨਤਾ ਵਿਚ ਰੰਗਿਆ ਪਿਆ ਹੈ।

ਗਾਉਂਦਿਆਂ ਮੰਤਰ ਮੁਗਧ ਕਰ ਦੇਵੇ ਸਰੋਤਿਆਂ ਨੂੰ। ਵਾਰਤਕ ਵਿਚ ਵੀ ਬਾਕਮਾਲ। ਸਾਹਿਤਕ ਸਰੋਤ ਕਾਲਪਨਿਕਤਾ ਉਹਦੀਆਂ ਰਚਨਾਵਾਂ ਦੀਆਂ ਵਿਸ਼ੇਸ਼ਤਾਵਾਂ ਹਨ। ਅਜਕੱਲ ਜ਼ਰਾ ਚੁੱਪ ਜੇਹਾ ਰਹਿੰਦਾ ਹੈ। ਕਹਿੰਦਾ ਜਦ ਤੂੰ ਵੀ ਇਸ ਸਟੇਜ ਤੇ ਪਹੁੰਚਿਆ ਤੈਨੂੰ ਵੀ ਪਤਾ ਲੱਗ ਜਾਣਾ। ਪੰਜਾਬ ਦਾ ਹੀਰਾ ਕਹਾਣੀਕਾਰ ਡਾ ਵਰਿਆਮ ਸਿੰਘ ਸੰਧੂ-ਅਮਰਜੀਤ ਟਾਂਡਾ

(ਅੱਜ ਪੁਰਸਕਾਰ ਮਿਲਣ ਦੇ ਮੌਕੇ ਤੇ)

ਇਹ 1971-72 ਦੀ ਗੱਲ ਹੋਣੀ। ਪਾਸ਼ ਮਹਿੰਦਰ ਸਿੰਘ ਸੰਧੂ ਤੇ ਹੋਰ ਲੇਖਕਾਂ ਨੇ ਨਕੋਦਰ ਕਵੀ ਦਰਬਾਰ ਮੁਜ਼ਾਹਰਾ ਕੀਤਾ। ਕੀਤਾ ਕਿੱਥੇ ਨਕੋਦਰ ਥਾਣੇ ਦੇ ਥੜ੍ਹੇ ਤੇ। ਜਿਥੇ ਮੈਂ ਸਕੂਲ ਵਿੱਚ ਪੜ੍ਹਦਿਆਂ ਕਈ ਦਾਰੂ ਕੱਢਣ ਵਾਲਿਆਂ ਦੀ ਮੁਰੰਮਤ ਪਟੇ ਨਾਲ ਹੁੰਦੀ ਵੀ ਦੇਖੀ ਹੈ। ਓਥੇ ਮੈਂ ਇਕ ਕਹਾਣੀਕਾਰ ਨੂੰ ਦੇਖ ਹੀ ਸਕਿਆ ਸੀ। ਗੱਲ ਤਾਂ ਕੀ ਹੋਣੀ ਸੀ। ਕਿਉਂਕਿ ਅਸੀਂ ਤਾਂ ਚਾਹ ਲੰਗਰਾਂ ਦੀ ਸੇਵਾ ਵਿਚ ਹੁੰਦੇ ਸੀ।

ਪੀਏਯੂ ਲੁਧਿਆਣੇ ਪੜ੍ਹਦਿਆਂ ਮੈਂ ਘਰ ਨੂੰ ਜਾਣ ਤੋਂ ਪਹਿਲਾਂ ਪਾਸ਼ ਮਹਿੰਦਰ ਸਿੰਘ ਸੰਧੂ ਅਮਰਜੀਤ ਚੰਦਨ ਤੇ ਹਰਭਜਨ ਸਿੰਘ ਵਕੀਲ ਨੂੰ ਮਿਲ ਕੇ ਜਾਂਦਾ ਹੁੰਦਾ ਸੀ। ਚਾਹ ਅਸੀਂ ਇਕੱਠਿਆਂ ਪੀਣੀ। ਫਿਰ ਮੇਲ ਪੀਏਯੂ ਲੁਧਿਆਣਾ ਵਿਖੇ ਸਾਹਿਤਕ ਪਰੋਗਰਾਮਾਂ ਵਿਚ ਹੋਣ ਲੱਗੇ। 2007-08 ਵਿੱਚ ਅਮਰੀਕਾ ਚ ਫਰੀਮੌਟ ਪੰਜਾਬੀ ਕਾਨਫਰੰਸ ਵਿੱਚ ਵੀ ਅਸੀਂ ਮਿਲੇ।

ਕਹਾਣੀ ਏਡੀ ਵੱਡੀ ਕਿਦਾਂ ਲਿਖਦੇ ਹੋ। ਮੈਂ ਫੋਨ ਤੇ ਪੁੱਛਿਆ  ਜਿਤਰਾਂ ਨਿਹੰਗ ਪਹਿਲਾਂ ਏਧਰ ਓਧਰ ਕਿਰਪਾਨ ਬਰਛੀ ਘੁਮਾਉਂਦਾ ਹੈ ਕਿ ਨਹੀਂ। ਫਿਰ ਮਾਰਦਾ ਹੈ ਸੀਨੇ ਵਿਚ। ਬਸ ਏਤਰਾਂ ਹੀ ਕਹਾਣੀ ਲਿਖੀ ਜਾਂਦੀ ਹੈ।

“ਕਿਤਰਾਂ ਹਾਲ ਆ ਸਾਇੰਸਦਾਨਾ”
ਠੀਕ ਆ ਸੰਧੂ ਸਾਹਿਬ ਤੁਸੀਂ ਸੁਣਾਓ।
ਫੋਨ ਨਹੀਂ ਚੱਕਦੇ। ਨਾ ਕਦੇ ਪ੍ਰੋਗਰਾਮ ਤੇ ਦੇਖੇ। ਪਰ ਫੇਸਬੁੱਕ ਤੇ ਤਾਂ ਬੜੇ ਲੰਬੇ ਲੰਬੇ ਸਟੇਟਸ ਪਾਉਂਦੇ ਹੋ।

ਐਵੇ ਜ਼ਰਾ ਭਰਮ ਭਉ ਬਣਿਆ ਰਹੇ। ਕੀ ਸੁਣਾਵਾਂ ਸਿਹਤ ਦਾ।ਇਹ ਕਹਿ ਕੇ ਕਈ ਕੁੱਝ ਗਿਣਾ ਦਿਤਾ।

ਉਦਾਸੀ ਹੀ ਤਾਂ ਜਿਉਂਦੇ ਬੰਦੇ ਦੀ ਪਛਾਣ ਹੈ। ਅਤ੍ਰਿਪਤੀ ਤੇ ਅਧੂਰੇਪਨ ਨਾਲ ਜੁੜੀ ਉਦਾਸੀ ਤੁਹਾਡੀ ਰੂਹ ਦਾ ਹਿੱਸਾ ਬਣ ਕੇ ਤੁਹਾਡੇ ਧੁਰ ਅਵਚੇਤਨ ਵਿਚ ਬੈਠ ਜਾਂਦੀ ਹੈ। ਦਿੱਖ ਦੀ ਪੱਧਰ ‘ਤੇ ਭਾਵੇਂ ਕਿੰਨੇ ਵੀ ਚੜ੍ਹਦੀਆਂ ਕਲਾਂ ਵਿਚ ਹੋਈਏ, ਇਹ ਉਦਾਸੀ ਰਹਿੰਦੀ ਤੁਹਾਡੇ ਅੰਗ-ਸੰਗ ਹੀ ਹੈ। ਉਹ ਕਹਾਣੀਕਾਰ ਕਹਿੰਦਾ।

ਸ਼ਹਿਜ਼ਾਦ ਅਸਲਮ ਪਾਕਿਸਤਾਨੀ ਕਹਾਣੀਕਾਰ ਘਰ ਆਇਆ ਤਾਂ ਉਸ ਨੇ ਮੇਰੇ ਬਾਰੇ ਲਿਖਿਆ “ਇਹ ਅਮਰਜੀਤ ਸਿੰਘ ਟਾਂਡਾ, ਸਾਡਾ ਬੇਲੀ ਬੜਾ ਵਧੀਆ ਬੰਦਾ ਹੈ। ਗੁਣਾਂ ਦੀ ਗੁਥਲੀ। ਚੰਗਾ ਹੋਇਆ, ਤੁਸਾਂ ਦੀ ਸੰਗਤ ਹੋ ਗਈ।”

ਫਿਰ ਵਟਸਐਪ ਤੇ ਸਤਰਾਂ ਲਿਖ ਘੱਲੀਆਂ “ਪਿਆਰੇ ਟਾਂਡਾ ਸਾਹਿਬ, ਤੁਸੀਂ ਵਧੀਆ ਮਨੁੱਖ ਤੇ ਵਧੀਆ ਲੇਖਕ ਓ। ਤੁਹਾਨੂੰ ਕਿਸੇ ਐਰੇ ਗੈਰੇ ਦੇ ਸਰਟੀਫਿਕੇਟ ਦੀ ਲੋੜ ਹੀ ਨਹੀਂ। ਦੱਬੀ ਚੱਲੋ।”

ਇਹ ਮੈਂ ਗੱਲ ਪੰਜਾਬੀ ਕਹਾਣੀ ਦੇ ਉਘੇ ਹਸਤਾਖਰ, ਵਰਿਆਮ ਸੰਧੂ ਬਾਰੇ ਕਰ ਰਿਹਾ ਹਾਂ। ਜਿਸ ਨੂੰ ਅੱਜ ਇੰਟਰਨੈਸ਼ਨਲ ਵਾਰਿਸ ਸ਼ਾਹ ਪੁਰਸਕਾਰ ਲਹੌਰ ਵਿਖੇ ਢਾਈ ਵਜੇ ਦਿੱਤਾ ਜਾਣਾ ਹੈ। ਦਿਲ ਚ ਆਇਆ ਕਿ ਡਾ ਵਰਿਆਮ ਸੰਧੂ ਦੀ ਕਹਾਣੀ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਲਈਏ।

ਪੰਜਾਬੀ ਵਿਚ ਇਨ੍ਹਾਂ ਨੇ ਲੰਮੀ ਕਹਾਣੀ ਲਿਖਣ ਦੀ ਨਵੇਕਲੀ ਪਿਰਤ ਪਾਈ ਹੈ। ਪੰਜਾਬ ਸੰਕਟ ਦੇ ਪ੍ਰਭਾਵਾਂ ਦੀ ਪੇਸ਼ਕਾਰੀ। ਇਹਨਾਂ ਦੀਆਂ ਰਚਨਾਵਾਂ ਦਾ ਮੁੱਖ ਕੇਂਦਰ ਰਿਹਾ ਹੈ। ਸਰਲ ਸ਼ਬਦਾਂ ਵਿਚ ਸੁੰਦਰ ਪੇਸ਼ਕਾਰੀ।

ਸ਼ਬਦ ਸ਼ਿਲਪ ਕਲਾ ਵਿਚ ਨਿਪੁੰਨਤਾ।

ਜਦੋਂ ਦਾ ਵਰਿਆਮ ਸੰਧੂ ਹੋਰਾਂ ਨੂੰ ਵਾਰਿਸ ਸ਼ਾਹ ਪੁਰਸਕਾਰ ਮਿਲਣ ਦੀ ਖਬਰ ਪੜੀ ਤਾਂ ਮੇਰੇ ਮਨ ਵਿਚ ਕਹਾਣੀਕਾਰ ਵਰਿਆਮ ਸੰਧੂ ਦਾ ਕਹਾਣੀ ਸੰਸਾਰ ਵੀ ਆ ਵਸਿਆ।

ਉਸ ਦੀਆਂ ਰਚਨਾਵਾਂ ਵਿਚ ਮਾਰਕਸਵਾਦ, ਲੈਨਿਨ ਵਾਦ ਤੋਂ ਮਾਓ ਵਾਦ ਤਕ ਦਾ ਪ੍ਰਭਾਵ ਸਾਫ ਸਾਫ਼ ਦਿਸਦਾ ਨਜ਼ਰ ਆਉਂਦਾ ਹੈ।

ਅੰਗ ਸੰਗ, ਡੁੰਮ, ਵਾਪਸੀ, ਭੱਜੀਆਂ ਬਾਹੀਂ ਅਤੇ ਚੋਥੀ ਕੂਟ ਵਰਗੀਆਂ ਕਹਾਣੀਆਂ ਰਚਣ ਵਾਲੇ ਵਰਿਆਮ ਸੰਧੂ ਵਰਗੇ ਕਹਾਣੀਕਾਰ ਕਿਸੇ ਭਾਸ਼ਾ ਦੇ ਸਾਹਿਤ ਅੰਦਰ ਵਿਰਲੇ ਹੀ ਦੇਖਣ ਨੂੰ ਮਿਲਦੇ ਹਨ।

ਵਰਿਆਮ ਸਿੰਘ ਸੰਧੂ ਦਾ ਜਨਮ ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਐਮ ਏ, ਐਮ.ਫਿਲ. ਕਰ ਲਈ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਏ।

ਆਸ਼ਾਵਾਦ ਵਿਚ ਯਕੀਨ ਰੱਖਣ ਵਾਲੇ ਉਹ ਪੰਜਾਬ ਦੀ ਛੋਟੀ ਕਿਰਸਾਣੀ ਦੇ ਸਮਰੱਥ ਕਹਾਣੀਕਾਰ ਹਨ।

ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਅਨੁਵਾਦ ਹੋ ਚੁੱਕੀਆਂ ਹਨ।
ਲੋਹੇ ਦੇ ਹੱਥ (੧੯੭੧), ਅੰਗ-ਸੰਗ (੧੯੭੯), ਭੱਜੀਆਂ ਬਾਹੀਂ (੧੯੮੭), ਚੌਥੀ ਕੂਟ (੧੯੯੮) ਅਤੇ ਤਿਲ-ਫੁੱਲ (੨੦੦੦)।

ਕਰਵਟ (ਸੰਪਾਦਿਤ), ਕਥਾ-ਧਾਰਾ (ਸੰਪਾਦਿਤ), ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ, ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ, ਪਰਦੇਸ਼ੀ ਪੰਜਾਬ, ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ), ਗ਼ਦਰ ਲਹਿਰ ਦੀ ਗਾਥਾ, ਪਰਦੇਸੀ ਪੰਜਾਬ (ਸਫ਼ਰਨਾਮਾ) ਅਤੇ ਵਗਦੀ ਸੀ ਰਾਵੀ (ਸਫ਼ਰਨਾਮਾ) ਹੋਰ ਰਚਨਾਵਾਂ ਵੀ ਹਨ।

ਉਨ੍ਹਾਂ ਦੀ ਕਿਤਾਬ ‘ਚੌਥੀ ਕੂਟ’ ਨੂੰ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ ਹੈ। ਉਹਨਾਂ ਨੂੰ ਆਪਣੀ ਸਾਹਿਤ ਰਚਨਾ ਲਈ ਵੀ ਕਈ ਹੋਰ ਇਨਾਮ ਵੀ ਮਿਲ ਚੁੱਕੇ ਹਨ।

ਵਰਿਆਮ ਸਿੰਘ ਸੰਧੂ ਵਾਕਿਆ ਹੀ ਪੰਜਾਬੀ ਕਹਾਣੀ ਦਾ ਵਾਰਿਸ ਸ਼ਾਹ ਹੈ। ਉਹ ਡਾਕਟਰ ਵੀ ਹੈ ਕਹਾਣੀ ਕਲਾਵਾਂ ਦਾ।

ਗਲਪ ਬਿਰਤਾਂਤ ਦੀ ਦ੍ਰਿਸ਼ਟੀ, ਥੀਮ ਪਸਾਰਾਂ ਦੀ ਦ੍ਰਿਸ਼ਟੀ ਅਤੇ ਸਮਕਾਲੀ ਜੀਵਨ ਦੇ ਕਠੋਰ ਸੱਚ ਨੂੰ ਪਛਾਣਨ ਅਤੇ ਬਿਆਨਣ ਦੀ ਕਲਾ ਕੌਸ਼ਲਤਾ ਓਹਦੇ ਕੋਲ ਵਿਲੱਖਣ ਵਿਸ਼ਾਲ ਹੈ।

ਕਲਮ ਬੋਲੀ ਬਿੰਬ ਵਿਧੀ ਵਿਧਾਨ ਮਕਬੂਲੀਅਤ ਵੀ ਓਸ ਕੋਲ ਲੋਹੜੇ ਦੀ ਹੈ।

ਆਧੁਨਿਕ ਪੰਜਾਬੀ ਕਹਾਣੀ ਦੇ ਖੇਤਰ ਵਿਚ ਕੁਲਵੰਤ ਸਿੰਘ ਵਿਰਕ ਤੋਂ ਬਾਅਦ ਪਾਠਕਾਂ ਦੇ ਮਨਾਂ ਉਤੇ ਉਹਨੇ ਹੀ ਟੁੰਭਵੀਂ ਗਹਿਰੀ ਚਿਰੰਜੀਵੀ ਛਾਪ ਛੱਡੀ ਹੈ।

ਹੀਰਾ ਕਹਾਣੀਕਾਰ ਹੈ ਉਹ ਸਾਡਾ।

ਅੱਜ ਪੁਰਸਕਾਰ ਮਿਲਣ ਦੇ ਮੌਕੇ ਤੇ ਮੈਂ ਲੋਹੇ ਦੇ ਹੱਥਾਂ, ਅੰਗ-ਸੰਗ ਭੱਜੀਆਂ ਬਾਹੀਂ ਚੌਥੀ ਕੂਟ ਤਿਲ-ਫੁੱਲ ਜਮਰੌਦ ਦੇ ਰਚਣਹਾਰੇ ਨੂੰ ਦਿਲੋਂ ਮੁਬਾਰਕਬਾਦ ਘੱਲਦਾ ਹਾਂ।Surjit Patar with Amarjit Singh Tanda

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION