ਯੈੱਸ ਪੰਜਾਬ
ਚੰਡੀਗੜ੍ਹ, 6 ਦਸੰਬਰ, 2020:
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਪੀ.ਜੀ.ਆਈ. ਤੋਂ ਛੁੱਟੀ ਮਿਲ ਗਈ ਹੈ।
ਸ੍ਰੀਮਤੀ ਬਾਦਲ ਨੂੰ ਸਨਿਚਰਵਾਰ ਨੂੰ ਸਾਹ ਲੈਣ ਵਿੱਚ ਹੋ ਰਹੀ ਤਕਲੀਫ਼ ਦੇ ਚੱਲਦਿਆਂ ਪੀ.ਜੀ.ਆਈ., ਚੰਡੀਗੜ੍ਹ ਵਿਖ਼ੇ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਨੂੰ ਪੀ.ਜੀ.ਆਈ.ਦੇ ਐਮਰਜੈਂਸੀ ਵਾਰਡ ਵਿੱਚ ਆਈਸੋਲੇਸ਼ਨ ਵਿੱਚ ਰੱਖ਼ਿਆ ਗਿਆ ਸੀ।
ਇਸੇ ਦੌਰਾਨ ਉਨ੍ਹਾਂ ਦਾ ਕੀਤਾ ਗਿਆ ਕੋਰੋਨਾ ਟੈਸਟ ਵੀ ਨੈਗੇਟਿਵ ਪਾਇਆ ਗਿਆ ਹਾਲਾਂਕਿ ਉਨ੍ਹਾਂ ਦੇ ਹਸਪਤਾਲ ਰਹਿਣ ਦੌਰਾਨ ਉਨ੍ਹਾਂ ਦੀ ਦੇਖ਼ਭਾਲ ਕੋਵਿਡ ਪ੍ਰੋਟੋਕਾਲ ਦੇ ਤਹਿਤ ਹੀ ਕੀਤੀ ਗਈ।
ਸਨਿਚਰਵਾਰ ਰਾਤ ਉਨ੍ਹਾਂ ਦੀ ਸਿਹਤ ਸੰਭਲਣ ਅਤੇ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਤੋਂ ਛੁੱਟੀ ਦੇ ਦਿੱਤੀ ਗਈ।