‘ਜਾਗੋ’ ਨੇ ਦਿੱਲੀ ਦੰਗਿਆਂ ਦੌਰਾਨ ਦੂਜਿਆਂ ਦੀ ਜਾਨ ਬਚਾਉਣ ਵਾਲੇ ਸਿੱਖਾਂ ਨੂੰ ਕੀਤਾ ਸਨਮਾਨਿਤ

ਨਵੀਂ ਦਿੱਲੀ, 7 ਮਾਰਚ, 2020 –

‘ਜਾਗੋ’ ਪਾਰਟੀ ਨੇ ਅੱਜ ਆਉਂਦੀਆਂ ਦਿੱਲੀ ਕਮੇਟੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਦਿੱਲੀ ਵਿੱਚ 23 ਸਥਾਨਾਂ ਉੱਤੇ ਨਵੀਂ ਵੋਟਰ ਲਿਸਟ ਦੇ ਕੇਂਦਰ ਖੋਲ੍ਹਣ ਦੀ ਤਿਆਰੀ ਸ਼ੁਰੂ ਕਰਨ ਦੇ ਬਾਅਦ ‘ਜਾਗੋ’ ਪਾਰਟੀ ਨੇ ਅੱਜ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਣ ਦੀ ਦਿਸ਼ਾ ਵਿੱਚ ਕਦਮ ਵਧਾ ਦਿੱਤੇ।

ਨਵੇਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੇ ਨਾਲ ਹੀ ਸਰਗਰਮ ਕਾਰਕੁਨਾਂ ਨੂੰ ਅੱਜ ਸੰਗਠਨ ਵਿੱਚ ਅਹਿਮ ਜ਼ਿੰਮੇਦਾਰੀ ਦਿੱਤੀ ਗਈ। ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਕਾਰਕੁਨਾਂ ਨੂੰ ਸੰਬੋਧਿਤ ਕਰਦੇ ਹੋਏ ਸਾਫ਼ ਕਿਹਾ ਕਿ ਸੰਗਤ ਸਾਡੇ ਨਾਲ ਹੈ,ਇਸ ਲਈ ਪਾਰਟੀ ਦੀ ਸਾਰਿਆਂ ਇਕਾਈਆਂ ਨੂੰ ਨਵੇਂ ਵੋਟਰ ਬਣਾਉਣ ਲਈ ਮਿਹਨਤ ਕਰਨੀ ਚਾਹੀਦੀ ਹੈ।

ਤਾਂਕਿ ਅਸੀ ਬਿਹਤਰ ਤਰੀਕੇ ਨਾਲ ਚੋਣਾਂ ਜਿੱਤ ਸੱਕਿਏ। ਇਸ ਮੌਕੇ ਉੱਤੇ ਜੀਕੇ ਨੇ 5 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਉੱਤੇ ਹੋਈ ਸੁਣਵਾਈ ਦੀ ਵੀ ਪਾਰਟੀ ਅਹੁਦੇਦਾਰਾਂ ਨੂੰ ਪੂਰੀ ਜਾਣਕਾਰੀ ਦਿੱਤੀ। ਨਾਲ ਹੀ ਕਈ ਨਵੇਂ ਅਹੁਦੇਦਾਰਾਂ ਨੂੰ ਨਿਉਕਤੀ ਪੱਤਰ ਸੋਂਪੇ।

ਜੀਕੇ ਨੇ ਇਸ ਮੌਕੇ ਯੁਥ ਵਿੰਗ ਅਤੇ ਸਟੂਡੇਂਟਸ ਵਿੰਗ ਵਿੱਚ ਨਵੇਂ ਮੈਬਰਾਂ ਨੂੰ ਸਿਰੋਪਾ ਦੇਕੇ ਵੀ ਸ਼ਾਮਿਲ ਕਰਵਾਇਆ। ਦਿੱਲੀ ਦੰਗਿਆਂ ਦੌਰਾਨ ਲੋਕਾਂ ਦੀ ਜਾਨ ਬਚਾਉਣ ਵਾਲੇ ਮਹਿੰਦਰ ਸਿੰਘ, ਜਿੰੰਦਰ ਸਿੰਘ ਸਿੱਧੂ ਅਤੇ ਇੰਦਰਜੀਤ ਸਿੰਘ ਨੂੰ ਜੀਕੇ ਨੇ ਇਸ ਮੌਕੇ ਸਨਮਾਨਿਤ ਕੀਤਾ।

ਜੀਕੇ ਨੇ ਆਪਣੀ ਜਾਨ ਦੀ ਪਰਵਾਹ ਨਾਂ ਕਰਦੇ ਹੋਏ ਦੂਜਿਆਂ ਦੀ ਜਾਨ ਬਚਾਉਣ ਵਾਲੇ ਉਕਤ ਜਾਂਬਾਜ਼ਾਂ ਨੂੰ ਮਨੁੱਖਤਾ ਦਾ ਰੱਖਿਅਕ ਕਹਿਕੇ ਸੰਬੋਧਿਤ ਕੀਤਾ।

ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ,ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਯੂਥ ਵਿੰਗ ਦੇ ਪ੍ਰਧਾਨ ਪੁਨਪ੍ਰੀਤ ਸਿੰਘ ਅਤੇ ਕੌਰ ਬ੍ਰਿਗੇਡ ਦੀ ਸੰਯੋਜਕ ਅਮਰਜੀਤ ਕੌਰ ਪਿੰਕੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖਦੇ ਹੋਏ ਜੀਕੇ ਨੂੰ ਕਮੇਟੀ ਦੀ ਆਮ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਸਾਰੇ ਕਾਰਕੁਨਾਂ ਨੂੰ ਮਿਹਨਤ ਕਰਨ ਦੀ ਅਪੀਲ ਕੀਤੀ।