Five of a family found dead in North Carolina House; earlier 8 bodies were found in Utah
ਸੈਕਰਾਮੈਂਟੋ, ਜਨਵਰੀ 10, 2023 (ਹੁਸਨ ਲੜੋਆ ਬੰਗਾ)
ਉੱਤਰੀ ਕੈਰੋਲੀਨਾ ਦੇ ਇਕ ਘਰ ਵਿਚ 3 ਬੱਚਿਆਂ ਸਮੇਤ 5 ਜਣੇ ਮ੍ਰਿਤਕ ਮਿਲੇ ਹਨ। ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸਵੇਰੇ 7 ਵਜੇ ਦੇ ਕਰੀਬ ਹਾਈ ਪੋਆਇੰਟ ਖੇਤਰ ਵਿਚੋਂ ਆਏ ਫੋਨ ‘ਤੇ ਦੋ ਵਿਅਕਤੀਆਂ ਨੇ ਮੱਦਦ ਦੀ ਗੁਹਾਰ ਲਾਈ ਸੀ।
ਜਦੋਂ ਉਹ ਘਰ ਵਿਚ ਦਾਖਲ ਹੋਏ ਤਾਂ 5 ਜਣੇ ਜਿਨਾਂ ਵਿਚ 3 ਨਬਾਲਗ ਤੇ 2 ਬਾਲਗ ਸ਼ਾਮਿਲ ਸਨ, ਮ੍ਰਿਤਕ ਹਾਲਤ ਵਿਚ ਮਿਲੇ। ਪੁਲਿਸ ਨੇ ਮ੍ਰਿਤਕਾਂ ਦੇ ਨਾ ਤਾਂ ਅਜੇ ਨਾਂ ਹੀ ਜਾਰੀ ਕੀਤੇ ਹਨ ਤੇ ਨਾ ਹੀ ਕੋਈ ਹੋਰ ਜਾਣਕਾਰੀ ਦਿੱਤੀ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਇਹ ਹੱਤਿਆਵਾਂ ਉਪਰੰਤ ਆਤਮ ਹੱਤਿਆ ਦਾ ਮਾਮਲਾ ਹੈ। ਪੁਲਿਸ ਅਨੁਸਾਰ ਮਾਮਲਾ ਅਜੇ ਜਾਂਚ ਅਧੀਨ ਹੈ।
ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਬੁੱਧਵਾਰ ਉਟਾਹ ਦੇ ਈਨੋਕ ਸ਼ਹਿਰ ਦੇ ਇਕ ਘਰ ਵਿਚ ਪਰਿਵਾਰ ਦੇ 8 ਜੀਅ ਮ੍ਰਿਤਕ ਮਿਲੇ ਸਨ।
ਪੁਲਿਸ ਨੇ ਉਸ ਨੂੰ ਵੀ ਹੱਤਿਆਵਾਂ ਬਨਾਮ ਆਤਮਹੱਤਿਆ ਦਾ ਮਾਮਲਾ ਦੱਸਿਆ ਸੀ ਤੇ ਕਿਹਾ ਸੀ ਕਿ 42 ਸਾਲਾ ਮਾਈਕਲ ਹੇਟ ਨੇ ਆਪਣੀ ਪਤਨੀ, ਸੱਸ ਤੇ 5 ਬੱਚਿਆਂ ਦੀਆਂ ਹੱਤਿਆਵਾਂ ਕਰਨ ਉਪਰੰਤ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ