26.1 C
Delhi
Friday, April 26, 2024
spot_img
spot_img

DSGMC ਲੜੇਗੀ ਪ੍ਰਸਿੱਧ ਕੀਰਤਨੀਏ Bhai Mohinder Singh Khalsa ਦਾ ਕੇਸ, 2 ਹੋਰ ਵਿਅਕਤੀ Tihar ਵਿੱਚੋਂ ਰਿਹਾਅ: Sirsa

ਯੈੱਸ ਪੰਜਾਬ
ਨਵੀਂ ਦਿੱਲੀ, 23 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਿਸ ਵੱਲੋਂ 26 ਜਨਵਰੀ ਦੇ ਕਿਸਾਨ ਅੰਦੋਲਨ ਦੇ ਸਬੰਧ ਵਿਚ ਜੰਮੂ ਦੇ ਗਾਂਧੀ ਨਗਰ ਤੋਂ ਗ੍ਰਿਫਤਾਰ ਕੀਤੇ ਗਏ ਪ੍ਰਸਿੱਧ ਕੀਰਤਨੀਏ ਭਾਈ ਮਹਿੰਦਰ ਸਿੰਘ ਖਾਲਸਾ ਦਾ ਕੇਸ ਦਿੱਲੀ ਗੁਰਦੁਆਰਾ ਕਮੇਟੀ ਲੜੇਗੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਲਿਆਂਦਾ ਜਾਵੇਗਾ।

ਇਥੇ ਜਾਰੀ ਕੀਤੇ ਇਕ ਬਿਆਨ ਸ੍ਰੀ ਸਿਰਸਾ ਨੇ ਦੱਸਿਆ ਕਿ ਭਾਈ ਮਹਿੰਦਰ ਸਿੰਘ ਖਾਲਸਾ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜੰਮੂ ਤੋਂ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਭਾਈ ਮਹਿੰਦਰ ਸਿੰਘ ਜੀ 26 ਜਨਵਰੀ ਨੂੰ ਦਿੱਲੀ ਆਏ ਸਨ ਤੇ ਕਿਸਾਨ ਮਾਰਚ ਵਿਚ ਸ਼ਾਮਲ ਸਨ ਜੋ ਲਾਲ ਕਿਲੇ ਵੱਲ ਗਿਆ ਸੀ ਤੇ ਉਹਨਾਂ ਦੀ ਗੱਡੀ ਸਭ ਤੋਂ ਪਿੱਛੇ ਚਲ ਰਹੀ ਸੀ। ਇਸ ਤੋਂ ਇਲਾਵਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਦੱਸਿਆ ਕਿ ਭਾਈ ਮਹਿੰਦਰ ਸਿੰਘ ਖਾਲਸਾ ਜੀ ਕਿਸਾਨੀ ਸੰਘਰਸ਼ ਦੇ ਹਮਾਇਤੀ ਹਨ, ਇਹੀ ਪੁਲਿਸ ਮੁਤਾਬਕ ਉਹਨਾਂ ਦਾ ਸਭ ਤੋਂ ਵੱਡਾ ਕਸੂਰ ਸੀ।

ਉਹਨਾਂ ਕਿਹਾ ਕਿ ਅਸੀਂ ਆਪ ਮਹਿੰਦਰ ਸਿੰਘ ਖਾਲਸਾ ਜੀ ਨੂੰ ਮਿਲਣ ਜਾ ਰਹੇ ਹਾਂ ਤੇ ਸਾਡੇ ਵਕੀਲ ਵੀ ਉਹਨਾਂ ਨੂੰ ਮਿਲਣਗੇ ਤੇ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ। ਉਹਨਾਂ ਨੇ ਜੰਮੂ ਦੀ ਸੰਗਤ ਨੁੰ ਉਚੇਚੇ ਤੌਰ ‘ਤੇ ਭਰੋਸਾ ਦੁਆਇਆ ਕਿ ਭਾਈ ਮਹਿੰਦਰ ਸਿੰਘ ਖਾਲਸਾ ਜੀ ਸਾਡੇ ਲਈ ਵੀ ਸਤਿਕਾਰਤ ਹਨ ਤੇ ਅਸੀਂ ਆਪ ਉਹਨਾਂ ਦਾ ਕੇਸ ਲੜਾਂਗੇ ਤੇ ਜਲਦੀ ਤੋਂ ਜਲਦੀ ਬਾਹਰ ਲੈ ਕੇ ਆਵਾਂਗੇ।

ਇਸ ਦੌਰਾਨ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਰਕਾਬਗੰਜ ਸਾਹਿਬ ਕੰਪਲੈਕਸ ਸਥਿਤ ਦਫਤਰ ਵਿਚ ਕਮੇਟੀ ਦੀ ਲੀਗਲ ਟੀਮ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।

ਟੀਮ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ 120 ਦੇ 120 ਵਿਅਕਤੀਆਂ ਨੁੰ ਰਿਹਾਅ ਕਰਵਾਇਆ ਜਾਵੇਗਾ ਤੇ ਇਹਨਾਂ ਨੁੰ ਇਹਨਾਂ ਦੇ ਕੇਸਾਂ ਵਿਚੋਂ ਵੀ ਦੋਸ਼ ਮੁਕਤ ਕਰਾਰ ਦੁਆਇਆ ਜਾਵੇਗਾ ਤੇ ਇਹਨਾਂ ਦੇ ਸਾਰੇ ਕੇਸ ਦਿੱਲੀ ਗੁਰਦੁਆਰਾ ਕਮੇਟੀ ਆਪ ਲੜ ਰਹੀ ਹੈ, ਇਸ ਲਈ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਇਸ ਦੌਰਾਨ ਕੱਲ ਸੋਮਵਾਰ ਨੁੰ ਦੇਰ ਸ਼ਾਮ ਦੋ ਵਿਅਕਤੀ ਹੋਰ ਤਿਹਾੜ ਜੇਲ ਵਿਚੋਂ ਰਿਹਾਅ ਹੋ ਗਏ। ਸ੍ਰੀ ਸਿਰਸਾ ਨੇ ਦੱਸਿਆ ਕਿ ਰਿਹਾਅ ਹੋਏ ਰਵੀ ਕੁਮਾਰ ਤੇ ਰਾਜਿੰਦਰ ਸਿੰਘ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਨੂੰ 160 ਦੇ ਨੋਟਿਸ ਤਹਿਤ ਯਾਨੀ ਗਵਾਹ ਦੇ ਤੌਰ ‘ਤੇ ਬੁੁਲਾਇਆ ਤੇ ਚੁੱਕ ਕੇ ਅੰਦਰ ਦੇ ਦਿੱਤਾ।

ਉਹਨਾਂ ਕਿਹਾ ਕਿ ਮੰਦੇਭਾਗਾਂ ਨੁੰ ਪਰਚੇ ਵਿਚ ਕੋਈ ਧਾਰਾ ਛੱਡੀ ਨਹੀਂ 307 ਤੋਂ ਲੈ ਕੇ 10 ਸਾਲ ਦੀ ਸਜ਼ਾ ਵਾਲੀਆਂ ਸਾਰੀਆਂ ਧਾਰਾਵਾਂ ਲਗਾ ਰੱਖੀਆਂ ਹਨ। ਉਹਨਾਂ ਕਿਹਾ ਕਿ ਜੱਜ ਵੀ ਇਹਨਾਂ ਕੇਸਾਂ ਦੀ ਸੁਣਵਾਈ ਦੌਰਾਨ ਹੈਰਾਨ ਹੋ ਰਹੇ ਹਨ ਕਿ ਕਿਸ ਤਰੀਕੇ ਦੇ ਦੋਸ਼ ਲਗਾਏ ਗਏ ਹਨ ਜਦਕਿ ਅਜਿਹਾ ਕੁਝ ਵੀ ਸਾਬਤ ਨਹੀਂ ਹੋ ਰਿਹਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION