27.1 C
Delhi
Friday, May 3, 2024
spot_img
spot_img

DSGMC ਨੇ ਸਾਬਕਾ ਸਿੱਖ ਫ਼ੌਜੀ ਅਫ਼ਸਰ ਦੀ ਹਿਰਾਸਤੀ ਕੁੱਟਮਾਰ ਤੇ ਧਰਮ ਦੇ ਅਪਮਾਨ ਲਈ UP Police ਖਿਲਾਫ਼ ਦਰਜ ਕਰਵਾਈ ਫ਼ੌਜਦਾਰੀ ਸ਼ਿਕਾਇਤ

ਯੈੱਸ ਪੰਜਾਬ
ਨਵੀਂ ਦਿੱਲੀ, 7 ਮਈ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਾਬਕਾ ਸਿੱਖ ਫੌਜੀ ਅਫਸਰ ਦੀ ਹਿਰਾਸਤ ਵਿਚ ਕੁੱਟਮਾਰ, ਗੈਰ ਕੁਦਰਤੀ ਅਪਰਾਧਾਂ ਤੇ ਧਰਮ ਦੇ ਅਪਮਾਨ ਲਈ ਯੂ ਪੀ ਪੁਲਿਸ ਅਤੇ ਪੀਲੀਭੀਤ ਪ੍ਰਸ਼ਾਸਨ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਬਕਾ ਫੌਜੀ ਅਫਸਰ ਰੇਸ਼ਮ ਸਿੰਘ ਆਪਣੀ ਮਾਤਾ ਤੇ ਦੋ ਭੈਣਾਂ ਨਾਲ 3 ਮਈ ਨੂੰ ਆਪਣੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਪੀਲੀਭੀਤ ਤੋਂ ਲਖੀਮਪੁਰ ਖੇੜੀ ਜਾ ਰਿਹਾ ਸੀ। ਰਸਤੇ ਵਿਚ ਪੀਲੀਭੀਤ ਪੁਲਿਸ ਨੇ ਉਸਨੁੰ ਨਾਕੇ ‘ਤੇ ਰੋਕਿਆ ਤੇ ਜਦੋਂ ਉਹ ਆਪਣੀ ਅਲਟੋ ਕਾਰ ਦੇ ਪੇਪਰ ਡੈਸ਼ਬੋਰਡ ਵਿਚੋਂ ਕੱਢ ਰਿਹਾ ਸੀ ਤੇ ਪੁਲਿਸ ਅਧਿਕਾਰੀ ਨੇ ਉਸਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ। ਇਸ ਉਥੇ ਕੋਤਵਾਲੀ ਦਾ ਥਾਣੇਦਾਰ ਰਾਮ ਨਰੇਸ਼ ਸਿੰਘ ਤੇ ਹੋਰ ਪੁਲਿਸ ਵਾਲਿਆਂ ਨਾਲ ਆ ਗਿਆ ਤੇ ਉਸਨੇ ਰੇਸ਼ਮ ਸਿੰਘ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸਨੂੰ ਪੁਲਿਸ ਥਾਣੇ ਲਿਜਾਇਆ ਿਗਆ ਤੇ ਮਾਸੂਮ ਸਿੱਖ ‘ਤੇ ਅੰਨਾ ਤਸ਼ੱਦਦ ਢਾਹਿਆ ਗਿਆ। ਉਹਨਾਂ ਨੇ ਸਿੱਖ ਕੌਮ ਦੀ ਧਾਰਮਿਕ ਭਾਵਨਾ ਦਾ ਅਪਮਾਨ ਕੀਤਾ ਤੇ ਉਸਦਾ ਤੇ ਉਸਦੇ ਧਰਮ ਦਾ ਵੀ ਨਿਰਾਦਰ ਕੀਤਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿ ਅਸੀਂ ਯੂ ਪੀ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ ਤੇ ਡੀ ਜੀ ਪੀ ਯੂ ਪੀ ਨੂੰ ਫੌਜਦਾਰੀ ਸ਼ਕਾਇਤ ਭੇਜੀ ਹੈ ਜਿਸ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੇਵਾ ਮੁਕਤ ਅਫਸਰ ਸਰਦਾਰ ਰੇਸ਼ਮ ਸਿੰਘ ਦਾ ਉਹਨਾਂ ਦੀ ਮਾਤਾ ਤੇ ਦੋ ਭੈਣਾਂ ਦੇ ਨਾਲ ਕੀਤਾ ਗਿਆ ਤਸ਼ੱਦਦ, ਨਿਰਾਦਰ ਤੇ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਅ ਕਿ ਸ਼ਿਕਾਇਤ ਦੇ ਨਾਲ ਤਸ਼ੱਦਦ ਢਾਹੁਣ ਤੇ ਜ਼ਖ਼ਮੀ ਹੋਣ ਦੀਆਂ ਵੀਡੀਓਜ਼ ਵੀ ਨਾਲ ਭੇਜੀਆਂ ਗਈਆਂ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਯੂ ਪੀ ਦੇ ਪੀਲੀਭੀਤ ਵਿਚ ਪੁਰਾਨਪੁਰ ਕੋਤਵਾਲੀ ਅਧੀਨ ਵਾਪਰੀ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਵਾਲਿਆਂ ਨੂੰ ਨਾ ਸਿਰਫ ਨੌਕਰੀ ਤੋਂ ਬਰਖ਼ਾਸਤ ਕਰਵਾਏਗੀ ਬਲਕਿ ਉਹਨਾਂ ਦੇ ਗੁਨਾਹਾਂ ਲਈ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਜੇਲ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION