31.1 C
Delhi
Saturday, May 18, 2024
spot_img
spot_img

DSGMC ਦੇ ਯਤਨਾਂ ਸਦਕਾ 15 ਹੋਰ ਕਿਸਾਨਾਂ ਤੇ ਕਿਸਾਨ ਹਮਾਇਤੀਆਂ ਦੀਆਂ ਜ਼ਮਾਨਤਾਂ ਮਨਜ਼ੂਰ, ਸਭ ਦੇ ਕੇਸ ਲੜਾਂਗੇ: Sirsa

ਯੈੱਸ ਪੰਜਾਬ
ਨਵੀਂਦਿੱਲੀ, 20 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੁੰ ਗਿ੍ਰਫਤਾਰ ਕੀਤੇ ਗਏ ਕਿਸਾਨਾਂ ਤੇ ਕਿਸਾਨ ਹਮਾਇਤੀਆਂ ਵਿਚੋਂ ਅੱਜ 15 ਹੋਰਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਅੱਜ ਥਾਣਾ ਪੱਛਮੀ ਵਿਹਾਰ ਦੀ ਐਫ ਆਈ ਆਰ ਜਿਸ ਅਧੀਨ ਧਾਰਾ 147, 148, 149, 186, 259, 270, 330,333, 353, 332 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਿਸ 10 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹਨਾਂ 10 ਲੋਕਾਂ ਜ਼ਮਾਨਤ ਅੱਜ ਮਨਜ਼ੂਰ ਹੋਈ ਹੈ ਜਿਹਨਾ ਵਿਚ ਜਗਸੇਰ ਸਿੰਘ ਬਠਿੰਡਾ, ਮੱਖਣ ਸਿੰਘ ਤਲਵੰਡੀ ਸਾਬੋ, ਬਰਿੰਦਰ ਸਿੰਘ ਤਲਵੰਡੀ ਸਾਬੋ, ਸੁਖਜਿੰਦਰ ਸਿੰਘ ਮਾਨਸਾ, ਜਸਵਿੰਦਰ ਸਿੰਘ ਮੁਕਤਸਰ ਸਾਹਿਬ, ਪਰਦੀਪ ਸਿੰਘ ਲੁਧਿਆਣਾ, ਸੁਖਰਾਜ ਸਿੰਘ ਫਿਰੋਜ਼ਪੁਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ ਫਾਜ਼ਿਲਕਾ, ਗੁਰਪ੍ਰੀਤ ਸਿੰਘ ਫਾਜ਼ਿਲਕਾ ਅਤੇ ਵਿੱਕੀ ਪੁੱਤਰ ਠਾਕੁਰ ਮਾਨਸਾ ਤੋਂ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਦੂਜਾ ਮਾਮਲਾ ਬੁਰਾੜੀ ਪੁਲਿਸ ਥਾਣੇ ਦਾ ਹੈ ਜਿਸ ਵਿਚ 5 ਵਿਅਕਤੀ ਜਿਹੜੇ ਗਿ੍ਰਫਤਾਰ ਕੀਤੇ ਗਏ ਸਨ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਦੱਸਿਆ ਕਿ ਇਹ ਕੇਸ ਧਾਰਾ 307, 392 ਅਤੇ 397 ਤਹਿਤ ਦਰਜ ਕੀਤਾ ਗਿਆ ਸੀ ਤੇ 26 ਜਨਵਰੀ ਨੂੰ ਐਫ ਆਈ ਆਰ ਨੰਬਰ 64 ਦਰਜ ਕੀਤੀ ਗਈ ਸੀ। ਉਹਨਾ ਦੱਸਿਆ ਕਿ ਇਸ ਮਾਮਲੇ ਵਿਚ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋਈ ਹੈ।

ਸ੍ਰੀ ਸਿਰਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਕਿਸਾਨ ਮੋਰਚੇ ਤੋਂ ਪ੍ਰੇਮ ਸਿੰਘ ਭੰਗੂ ਅਤੇ ਐਡਵੋਕੇਟ ਸੰਜੀਵ ਨਿਸਾਰ, ਵਿਰੇਂਦਰ ਸਿੰਘ ਸੰਧੂ, ਆਨੰਦ ਖੱਤਰੀ, ਜਸਪ੍ਰੀਤ ਸਿੰ ਰਾਏ, ਜਸਦੀਪ ਸਿੰਘ ਢਿੱਲੋਂ, ਹਰਪੁਨੀਤ ਰਾਏ, ਅਸ਼ਪ੍ਰੀਤ ਸਿੰਘ ਆਨੰਦ ਤੇ ਹੋਰਨਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਉਦਮ ਸਦਕਾ ਅੱਜ ਇਹਨਾਂ ਲੋਕਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ।

ਉਹਨਾਂ ਕਿਹਾ ਕਿ ਜਿਹੜੇ ਲੋਕਾਂ ਦੀ ਜ਼ਮਾਨਤ ਹਾਲੇ ਤੱਕ ਮਨਜ਼ੂਰ ਨਹੀਂ ਹੋਈ, ਉਹ ਉਹਨਾਂ ਲੋਕਾਂ ਦੇ ਪਰਿਵਾਰਾਂ ਨੁੰ ਇਹ ਭਰੋਸਾ ਦੁਆਉਣਾ ਚਾਹੁੰਦੇ ਹਨ ਕਿ ਇਹਨਾਂ ਦੀ ਜ਼ਮਾਨਤ ਜਲਦੀ ਤੋਂ ਜਲਦੀ ਮਨਜ਼ੂਰ ਹੋਵੇਗੀ ਤੇ ਉਹ ਅਕਾਲ ਪੁਰਖ ’ਤੇ ਭਰੋਸਾ ਰੱਖਣ ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION