42.8 C
Delhi
Sunday, May 19, 2024
spot_img
spot_img

ਸ਼ਹੀਦ ਕਿਰਨਜੀਤ ਕੌਰ ਦੀ ਬਰਸੀ 12 ਅਗਸਤ ਨੂੰ ਪੂਰੇ ਇਨਕਲਾਬੀ ਜੋਸ਼ ਨਾਲ ਮਹਿਲਕਲਾਂ ਵਿਖੇ ਮਨਾਉਣ ਦਾ ਫੈਸਲਾ

ਮਹਿਲਕਲਾਂ, 19 ਜੁਲਾਈ, 2022 (ਦਲਜੀਤ ਕੌਰ ਭਵਾਨੀਗੜ੍ਹ )
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਵੱਲੋਂ ਇਲਾਕੇ ਭਰ ਦੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਆਗੂ ਸਾਥੀਆਂ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੀਟਿੰਗ ਵਿੱਚ ਵਿਚਾਰੇ ਗਏ ਵਿਸ਼ਿਆਂ ਬਾਰੇ ਐਕਸ਼ਨ ਕਮੇਟੀ ਦੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ 25 ਵਰ੍ਹੇ ਪੂਰੇ ਹੋ ਰਹੇ ਹਨ। ਇਸ ਲਈ ਇਸ ਵਾਰ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ “ਮੋਦੀ ਹਕੂਮਤ ਦੇ ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਲੇਖਕਾਂ, ਵਕੀਲਾਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ ਨੂੰ ਫਿਰਕੂ ਫਾਸ਼ੀ ਰਥ ਅਤੇ ਬੁਲਡੋਜ਼ਰ ਹਮਲੇ” ਅਧੀਨ ਲਿਆਉਣ ਖਿਲਾਫ਼ ਸੇਧਿਤ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਮਹਿਲਕਲਾਂ ਲੋਕ ਘੋਲ ਨੇ ਲੱਖ ਚੁਣੌਤੀਆਂ ਦੇ ਬਾਵਜੂਦ ਵੀ ਪ੍ਰਾਪਤੀਆਂ ਕਰਦਿਆਂ ਸ਼ਾਨਾਮੱਤਾ ਨਿਵੇਕਲਾ ਇਤਿਹਾਸ ਸਿਰਜਿਆ ਹੈ।

ਆਗੂਆਂ ਨੇ ਦੱਸਿਆ ਕਿ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਵਿਲੱਖਣ ਇਨਕਲਾਬੀ ਜੋਸ਼ ਨਾਲ ਮਨਾਉਣ ਸਬੰਧੀ ਵਿਚਾਰਾਂ ਸ਼ਾਮਿਲ ਹੋਏ ਆਗੂਆਂ ਨੇ ਕੀਮਤੀ ਸੁਝਾਅ ਦਿੱਤੇ। ਉਨ੍ਹਾਂ ਦੱਸਿਆ ਕਿ 27 ਜੁਲਾਈ ਮੰਗਲਵਾਰ ਨੂੰ ਜੁਲਾਈ ਨੂੰ ਬਾਅਦ ਦੁਪਿਹਰ 3 ਵਜੇ ਲਾਕੇ ਭਰ ਦੀਆਂ ਇਨਕਲਾਬੀ ਜਮਹੂਰੀ ਜਨਤਕ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਵੱਡੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ 12 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਵੱਡ ਅਕਾਰੀ ਰੰਗਦਾਰ ਪੋਸਟਰ ਵੀ ਜਾਰੀ ਕੀਤਾ ਜਾਵੇਗਾ।

ਆਗੂਆਂ ਕਿਹਾ ਕਿ ਅਨੇਕਾਂ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਐਕਸ਼ਨ ਕਮੇਟੀ ਇੱਕਜੁੱਟਤਾ ਨਾਲ ਹਰ ਮੁਸ਼ਕਲ ਦਾ ਜਥੇਬੰਦਕ ਢੰਗ ਹੱਲ ਕਰਦੀ ਹੋਈ 25 ਸਾਲ ਦੇ ਵੱਡੇ ਅਰਸੇ ਦੌਰਾਨ ਵੱਡੀਆਂ ਚੁਣੌਤੀਆਂ ਦੇ ਸਮਰੱਥ ਹੋ ਸਕੀ ਹੈ, ਆਉਣ ਵਾਲੇ ਸਮੇਂ ਵਿੱਚ ਵਿਗਿਆਨਕ ਸਮਝ ਦੇ ਇਸ ਅਧਾਰ ਉੱਤੇ ਹੋਰ ਵਧੇਰੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਪੇਸ਼ ਕੀਤੇ ਵਿਚਾਰਾਂ ਬਾਰੇ ਦਰਸ਼ਨ ਸਿੰਘ ਰਾਏਸਰ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਹਰਮੰਡਲ ਸਿੰਘ ਜੋਧਪੁਰ, ਨਿਰਮਲ ਸਿੰਘ ਚੁਹਾਣਕੇਕਲਾਂ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਸਿੰਘ ਔਲਖ, ਰੁਲਦੂ ਸਿੰਘ ਗੁੰਮਟੀ, ਡਾ ਅਮਰਜੀਤ ਸਿੰਘ ਕਾਲਸਾਂ, ਡਾ ਮਿੱਠੂ ਮੁਹੰਮਦ,ਡਾ ਬਲਦੇਵ ਸਿੰਘ ਧਨੇਰ,ਡਾ ਰਜਿੰਦਰ ਪਾਲ, ਡਾ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਠੁੱਲੀਵਾਲ, ਡਾ. ਬਾਰੂ ਮੁਹੰਮਦ, ਜਸਪਾਲ ਚੀਮਾ, ਦਰਸ਼ਨ ਚੀਮਾ, ਅਜਮੇਰ ਸਿੰਘ ਕਾਲਸਾਂ ਬਲਜੀਤ ਸਿੰਘ ਮਹਿਲਕਲਾਂ, ਕੁਲਵਿੰਦਰ ਸਿੰਘ ਮਹਿਲਕਲਾਂ, ਰਾਜ ਪਤੀ ਆਦਿ ਆਗੂਆਂ ਨੇ ਦੱਸਿਆ ਕਿ ਇਸ ਵਾਰ ਸ਼ਹੀਦ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਦਾਣਾ ਮੰਡੀ ਵਿੱਚ ਮਨਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਪੂਰੇ ਇਨਕਲਾਬੀ ਜੋਸ਼ ਨਾਲ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।

ਇਸ ਵਾਰ ਮਿਹਨਤਕਸ਼ ਲੋਕਾਈ ਦੇ ਪੱਖ ਵਿੱਚ ਦ੍ਰਿੜਤਾ ਨਾਲ ਖੜਨ ਵਾਲੀ ਕੌਮੀ ਪੱਧਰ ਦੀ ਔਰਤ ਦਾ ਵਾਇਰ ਦੀ ਸੰਪਾਦਕ “ਆਰਿਫਾ ਖਾਨਿਮ ਸ਼ੇਰਵਾਨੀ” ਦੇ ਅਹਿਮ ਯੋਗਦਾਨ ਕਰਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਸੰਘਰਸ਼ਸ਼ੀਲ ਪਰਿਵਾਰਾਂ ਨਾਲ ਸਬੰਧਤ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 25 ਸਾਲ ਲੋਕ ਘੋਲ ਦੇ ਕੀਮਤੀ ਸਬਕ ਅਤੇ ਭਵਿੱਖ ਦੀਆਂ ਚੁਣੌਤੀਆਂ ਸਬੰਧੀ ਸ਼ੋਸ਼ਲ ਮੀਡੀਆ ਜਰੀਏ ਅਹਿਮ ਸਖਸੀਅਤਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਲੋਕ ਪੱਖੀ ਗੀਤ ਸੰਗੀਤ ਦੇ ਨਾਲ-ਨਾਲ ਡਾ. ਸੋਮ ਪਾਲ ਹੀਰਾ ਵੱਲੋਂ ਨਾਟਕ ਵੀ ਪੇਸ਼ ਕੀਤਾ ਜਾਵੇਗਾ। ਲੋਕ ਪੱਖੀ ਗੀਤ ਸੰਗੀਤ/ਕੋਰਿਉਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।

ਇਸ ਸਮੇਂ ਐਕਸ਼ਨ ਕਮੇਟੀ ਆਗੂਆਂ ਮਨਜੀਤ ਧਨੇਰ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁਖਪੁਰਾ, ਮਲਕੀਤ ਸਿੰਘ ਵਜੀਦਕੇ ਕਲਾਂ, ਅਮਰਜੀਤ ਕੁੱਕੂ, ਗੁਰਦੇਵ ਸਿੰਘ ਮਹਿਲ ਖੁਰਦ ਆਦਿ ਆਗੂਆਂ ਨੇ ਆਗੂ ਸਾਥੀਆਂ ਨੇ ਸ਼ਾਮਿਲ ਹੋਏ ਸਾਥੀਆਂ ਵੱਲੋਂ ਪੇਸ਼ ਕੀਤੇ ਕੀਮਤੀ ਵਿਚਾਰਾਂ ਲਈ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION