ਬਾਬੇ ਕਹਿੰਦੇ ਕਹਾਵਤ ਇਹ ਆਮ ਸੀਗੇ, ਵਗਦੇ ਹਲ਼ ਨਹੀਂ ਠੱਗਾਂ ਦੇ ਕੋਈ ਮੀਆਂ
ਬਿਨਾਂ ਨਾਗਾ ਹੀ ਜਾਂਦੇ ਆ ਫੜੇ ਅਫਸਰ, ਭ੍ਰਿਸ਼ਟਾਚਾਰ ਨੂੰ ਪਈ ਨਹੀਂ ਰੋਕ ਮੀਆਂ
ਅਮਰਿੰਦਰ ਅੱਜ ਸੀ ਮੋਦੀ ਨੂੰ ਮਿਲਣ ਪੁੱਜਾ, ਪੰਜਾਬ ਦੀ ਸੁਣੀ ਕੋਈ ਕਰੀ ਵਿਚਾਰ ਭਾਈ
ਜਨਤਕ ਮੁੱਦਿਆਂ ਦੀ ਚਿੰਤਾ ਰਹੇ ਸਭ ਨੂੰ, ਲੈਣੀ ਮੁੱਦਿਆਂ ਦੀ ਪੈਂਦੀ ਆ ਟੋਹ ਮੀਆਂ
ਝਗੜ ਪਏ ਭਾਰਤ ਤੇ ਚੀਨ ਦੇ ਫੇਰ ਫੌਜੀ, ਧੱਕਾ-ਮੁੱਕੀ ਤੱਕ ਚਲੀ ਗਈ ਬਾਤ ਬੇਲੀ
ਚਿਰਾਂ ਤੋਂ ਰਿੜਕਦਾ ਮੁੱਦਾ ਈ ਪਾਣੀਆਂ ਦਾ, ਇਸ ਦਾ ਨਿਕਲਦਾ ਹਾਲੇ ਨਹੀਂ ਹੱਲ ਬੇਲੀ
ਬਿਨਾਂ ਸੋਚਿਆਂ ਕਾਂਗਰਸ ਨੂੰ ਰਾਜ ਮਿਲਿਆ, ਲੀਡਰ ਲੱਗ ਪਏ ਆਪੋ ਵਿੱਚ ਲੜਨ ਬੇਲੀ
ਟੰਗ ਕੇ ਝੰਡਾ ਕਿਰਸਾਨੀ ਦਾ ਗੱਡੀਆਂ`ਤੇ, ਲੰਘਦੇ ਫੜੇ ਗਏ ਆ ਲੱਕੜ-ਚੋਰ ਬੇਲੀ
ਜਿੱਤ ਕੇ ਦਿੱਲੀ, ਗੁਜਰਾਤ ਵੱਲ ਹਾਰ ਹੋਈ, ਪੈ ਗਈ ਆਪ ਨੂੰ ਬਾਹਲੀ ਆ ਮਾਰ ਮੀਆਂ
ਪਾਰਟੀ ਆਪ ਨੇ ਜਿੱਤਿਆ ਸ਼ਹਿਰ ਦਿੱਲੀ, ਵਾਹਵਾ ਲੋਕਾਂ ਦੀ ਮਿਲੀ ਹਮਾਇਤ ਬੇਲੀ
ਪਲਟ ਗਈ ਬੱਸ ਤਾਂ ਕਿਤੇ ਟਰੱਕ ਸੁਣਿਆ, ਪਲਟ ਗਈ ਕਿਤੇ ਆ ਦੱਸਦੇ ਕਾਰ ਮੀਆਂ
ਭਾਜਪਾ ਵੱਲ ਗਏ ਜਿਹੜੇ ਸੀ ਕਾਂਗਰਸੀਏ, ਜਾਂਦਿਆਂ ਸਾਰ ਉਹ ਆਗੂ ਹਨ ਬਣੇ ਬੇਲੀ
ਹੋਇਆ ਕਤਲ ਹੈ ਸੁਣੀਂਦਾ ਹੋਰ ਵਹਿਸ਼ੀ, ਮੀਡੀਏ ਫੜੀ ਫਿਰ ਲਮਕਦੀ ਤੰਦ ਬੇਲੀ
ਬਦਲਿਆ ਮੌਸਮ ਅਚਾਨਕ ਹੈ ਠੰਢ ਹੋਈ, ਲੱਗ ਪਈ ਧੁੰਦ ਵੀ ਰੋਕਣ ਹੈ ਰਾਹ ਬੇਲੀ
ਰਾਮ ਰਹੀਮ ਨੇ ਪਾਈ ਇੱਕ ਹੋਰ ਅਰਜ਼ੀ, ਸੀ ਬੀ ਆਈ ਦੀ ਜਾਂਚ ਲਈ ਮੰਗ ਬੇਲੀ
ਭਾਰਤ ਦੇਸ਼ ਅੰਦਰ ਤਾਕਤ ਮੁਜਰਿਮਾਂ ਦੀ, ਹਰ ਥਾਂ ਦਿੱਸੇ ਪਈ ਚੜ੍ਹੀ ਤੋਂ ਚੜ੍ਹੀ ਬੇਲੀ
ਗੱਡੀ ਗੁਜਰਾਤ ਵੱਲ ਜਦੋਂ ਸੀ ਰਿੜ੍ਹੀ ਜਾਂਦੀ, ਦਿੱਲੀ ਸ਼ਹਿਰ ਵੱਲ ਭੇੜ ਪਿਆ ਚੱਲ ਬੇਲੀ
ਮਾਇਆ ਮੌਤਾਂ ਦਾ ਕਾਰਨ ਹੈ ਬਣੀ ਡਾਢੀ, ਘਰ ਦੇ ਜੀਆਂ ਦੇ ਕਤਲ ਵੀ ਹੋਏ ਮੀਆਂ
ਭ੍ਰਿਸ਼ਟਾਚਾਰੀਆਂ ਭਾਰਤ ਨੂੰ ਪਾਈ ਭਾਜੜ, ਦੇਂਦੇ ਈ ਚੈਨ ਦੇ ਨਾਲ ਨਾ ਬਹਿਣ ਮੀਆਂ
ਅਮਨ ਕਾਨੂੰਨ ਦੀ ਖਾਸ ਧਰਵਾਸ ਹੈ ਨਹੀਂ, ਕਾਹਦਾ ਜਿਊਣ ਦਾ ਰਹੂ ਵਿਸ਼ਵਾਸ ਬੇਲੀ
ਹਾਕਮ ਕੱਲ੍ਹ ਦੇ ਤਾਅਨੇ ਪਏ ਦੇਈ ਜਾਸਣ, ਮੌਜੂਦਾ ਸਰਕਾਰ ਨਹੀਂ ਚੱਲਦੀ ਠੀਕ ਬੇਲੀ
ਸਰਕਾਰ ਤੁਰੀ ਹੈ ਰੋਕਣ ਨੂੰ ਗੰਨ ਕਲਚਰ, ਸੁਣਿਆ ਲਸੰਸਾਂ ਦੀ ਹੋਊ ਪੜਤਾਲ ਭਾਈ
ਪਿੱਛੇ ਖਬਰ ਦੇ ਖਬਰ ਆ ਚੜ੍ਹੀ ਆਉਂਦੀ, ਲਗਦੀ ਖਬਰ ਆ ਸਾਰੀ ਦੁਹਰਾਈ ਬੇਲੀ
ਪੁਲਸ ਵਾਲੇ ਨੇ ਗਾਇਆ ਹੈ ਨੋ-ਪਾਰਕਿੰਗ, ਮਾਰਕਿੰਗ ਵਿੱਚ ਉਹਦੇ ਨੰਬਰ ਫੁੱਲ ਬੇਲੀ