32.1 C
Delhi
Friday, April 26, 2024
spot_img
spot_img

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹਲਕਾ ਦਾਖ਼ਾ ’ਚ ਇਕ ਹੋਰ ਰੋਡ ਸ਼ੋਅ, ਕੈਪਟਨ ਸੰਦੀਪ ਸੰਧੂ ਦੀ ਜਿੱਤ ਦਾ ਦਾਅਵਾ

ਜੋਧਾਂ, 17 ਅਕਤੂਬਰ, 2019 –

ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਨੂੰ ਅੱਜ ਜਿਸ ਤਰ੍ਹਾਂ ਭਰਵਾਂ ਹੁੰਗਾਰਾ ਮਿਲਿਆ ਉਸ ਨੇ ਅੱਜ ਕੈਪਟਨ ਸੰਦੀਪ ਸੰਧੂ ਦੀ ਜਿੱਤ ਤੇ ਮੋਹਰ ਲਗਾ ਦਿੱਤੀ।

ਅੱਜ ਆਪਣੇ ਦੂਜੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਦਾ ਕਾਫਲਾ ਸਰਾਭਾ ਤੋਂ ਅਗਲੇ ਪੜਾਅ ਵੱਲ ਵੱਧਦਾ ਹੋਇਆ, ਪਿੰਡ ਢੈਪਈ, ਜੋਧਾਂ, ਖੰਡੂਰ, ਮੋਹੀ ਅਤੇ ਜਾਂਗਪੁਰ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਆਪਣੇ ਅਗਲੇ ਪੜਾਅ ਵੱਲ ਵਧਿਆ।

ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੋਂ ਇਲਾਵਾ ਐਮਪੀ ਰਵਨੀਤ ਸਿੰਘ ਬਿੱਟੂ, ਐਮਪੀ ਡਾ. ਅਮਰ ਸਿੰਘ, ਐਮਪੀ ਮੁਹੰਮਦ ਸਦੀਕ, ਮੰਤਰੀ ਭਾਰਤ ਭੂਸ਼ਨ ਆਸ਼ੂ, ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਨੰਦਸਰੂਪ ਸਿੰਘ ਮੋਹੀ, ਅਮਰੀਕ ਸਿੰਘ ਆਲੀਵਾਲ ਵੱਡੀ ਗਿਣਤੀ ‘ਚ ਸੀਨੀਅਰ ਨੇਤਾ ਹਾਜਰ ਸਨ।

ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਨੇ ਪੂਰੀ ਗਰਮਜੋਸ਼ੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਦਾ ਸਵਾਗਤ ਕੀਤਾ। ਖੁੱਲ੍ਹੀ ਬੱਸ ‘ਚ ਸਵਾਰ ਮੁੱਖ ਮੰਤਰੀ ਕੈਪਟਨ ਨੇ ਲੋਕਾਂ ਪਿਆਰ-ਸਤਿਕਾਰ ਕਬੂਲਿਆ।

ਇਸ ਮੌਕੇ ਜੋਧਾਂ ਵਿਖੇ ਵਿਧਾਇਕ ਕੁਲਦੀਪ ਸਿੰਘ ਵੈਦ, ਪਿੰਡ ਢੈਪਈ ਤੋਂ ਜਗਦੀਪ ਕੌਰ ਬਲਾਕ ਸੰਮਤੀ ਗੁਰਤੇਜ ਸਿੰਘ ਚੇਅਰਮੈਨ, ਸੁਰਜੀਤ ਕੌਰ ਸਰਪੰਚ, ਹਰਜੀਤ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਪੰਚ, ਜਸਵੰਤ ਸਿੰਘ, ਸਵਰਨਜੀਤ ਕੌਰ ਸਾਬਕਾ ਬਲਾਕ ਸੰਮਤੀ, ਅਮਰਿੰਦਰ ਸਿੰਘ ਜੱਸੋਵਾਲ, ਕੇਪੀ ਰਾਣਾ, ਬਲਜਿੰਦਰ ਸਿੰਘ ਮਲਕਪੁਰ, ਹਰਪ੍ਰੀਤ ਸਿੰਘ ਬਲਾਕ ਸੰਮਤੀ, ਸੋਨੀ ਹੰਬੜਾਂ, ਗਾਬੀ ਪੋਹੀੜ, ਅਮਰਜੀਤ ਸਿੰਘ ਸਰਪੰਚ, ਅਮਨਜੀਤ ਸਿੰਘ ਪੰਚ, ਇਸੇ ਤਰਾਂ ਪਿੰਡ ਖੰਡਰ ਤੋਂ ਸਰਪੰਚ ਜਸਵੀਰ ਸਿੰਘ ਕੋਠੇ, ਦੀਪਕ ਖੰਡੂਰ, ਗੁਰਮੇਲ ਸਿੰਘ ਚਾਹਲ, ਦਰਸ਼ਨ ਸਿੰਘ ਗੋਗੀ, ਕੁਲਦੀਪ ਸਿੰਘ ਖੰਡੂਰੀਆ, ਤਰਸੇਮ ਸਿੰਘ, ਚਰਨਜੀਤ ਸਿੰਘ ਬਿੱਟੂ, ਰਮਿੰਦਰ ਸਿੰਘ ਗੋਲੂ, ਦਲਜੀਤ ਸਿੰਘ ਦਿਓਲ ਪੰਚ, ਕਰਮਜੀਤ ਸਿੰਘ ਪੰਮਾ ਪੰਚ, ਸ਼ਮਸ਼ੇਰ ਸਿੰਘ ਕਾਲਾ, ਇੰਦਰਜੀਤ ਸਿੰਘ, ਪਿੰਡ ਮੋਹੀ ਵਿਖੇ ਸਰਪੰਚ ਗੁਰਚਰਨ ਕੌਰ, ਜਗਜੀਵਨ ਪਾਲ ਸਿੰਘ, ਸਤਿੰਦਰ ਸਿੰਘ ਤਾਜਪੁਰੀ, ਕਮਿੱਕਰ ਸਿੰਘ,ਪਿੰਡ ਜਾਂਗਪੁਰ ਬਲਾਕ ਸੰਮਤੀ ਦਲਜੀਤ ਸਿੰਘ, ਹਰਮਿੰਦਰ ਸਿੰਘ ਜਾਂਗਪੁਰ, ਮਲਕੀਤ ਸਿੰਘ, ਜਗਤਾਰ ਸਿੰਘ ਜੱਗੀ, ਦਵਿੰਦਰ ਸਿੰਘ ਪੰਚ, ਹਰਿੰਦਰਪਾਲ ਸਿੰਘ, ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Wolverhampton UK Hotel

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION