ਯੈੱਸ ਪੰਜਾਬ
ਅਬੋਹਰ, 6 ਸਤੰਬਰ, 2022:
ਬੀ.ਐਸ.ਐਫ. ਨੇ ਪੰਜਾਬ ਅੰਦਰ ਅਬੋਹਰ ਸੈਕਟਰ ਵਿੱਚੋਂ ਪੌਣੇ ਚਾਰ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਬੀ.ਐਸ.ਐਫ.ਦੇ ਇਕ ਬੁਲਾਰੇ ਅਨੁਸਾਰ ਅਬੋਹਰ ਸੈਕਟਰ ਦੇ ਪਿੰਡ ਜੰਗੜ ਭੈਣੀ ਦੇ ਇਕ ਵਸਨੀਕ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਖ਼ੇਤਾਂ ਵਿੱਚ 4 ਸ਼ੱਕੀ ਪੈਕੇਟ ਪਏ ਹਨ।
ਇਸ ’ਤੇ ਬੀ.ਐਸ.ਐਫ. ਦੀ ਪਾਰਟੀ ਮੌਕੇ ’ਤੇ ਪੁੱਜੀ ਤਾਂ ਚਾਰ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ 3.780 ਕਿੱਲੋ ਹੈਰੋਇਨ ਪਾਈ ਗਈ।
ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਸਰਹੱਦ ਪਾਰੋਂ ਨਸ਼ਾ ਲਿਆਉਣ ਦੀ ਇਕ ਹੋਰ ਨਾਪਾਕ ਕੋਸ਼ਿਸ਼ ਨਾਕਾਮ ਕੀਤੀ ਗਈ ਹੈ।