34.1 C
Delhi
Saturday, May 18, 2024
spot_img
spot_img

Bihar ਤੋਂ ਲਿਆ ਕੇ Punjab ’ਚ ਵੇਚਦੇ ਸਨ ਅਸਲਾ, Patiala Police ਵੱਲੋਂ 3 Pistols ਸਣੇ 3 ਗ੍ਰਿਫ਼ਤਾਰ

ਯੈੱਸ ਪੰਜਾਬ
ਪਟਿਆਲਾ, 15 ਮਾਰਚ, 2021 –
ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਾਹਰਲੇ ਸੂਬਿਆਂ ਤੋਂ ਪੰਜਾਬ ’ਚ ਨਜਾਇਜ਼ ਅਸਲੇ ਦੀ ਸਪਲਾਈ ਦੇ ਮਾਮਲੇ ਨੂੰ ਬੇਪਰਦ ਕੀਤਾ ਹੈ। ਇਸ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਦੋ 9 ਐਮ ਐਮ ਦੀਆਂ ਪਿਸਤੌਲਾਂ, ਇੱਕ 32 ਬੋਰ ਦਾ ਰਿਵਾਲਵਰ, ਤਿੰਨ ਮੈਗਜ਼ੀਨ 9 ਐਮ ਐਮ ਬਰਾਮਦ ਕੀਤੇ ਹਨ।

ਇਹ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਰਾਜਪੁਰਾ, ਸ੍ਰੀ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਰਾਜਪੁਰਾ ਦੇ ਐਸ ਐਚ ਓ ਐਸ.ਆਈ. ਗੁਰਪ੍ਰੀਤ ਸਿੰਘ ਅਤੇ ਏ.ਐਸ.ਆਈ. ਸੁਖਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲਂੋ 11 ਮਾਰਚ ਨੂੰ ਜਸ਼ਨ ਹੋਟਲ ਨੇੜੇ ਮੇਨ ਜੀ.ਟੀ.ਰੋਡ ਰਾਜਪੁਰਾ ਵਿਖੇ ਗਸ਼ਤ ਅਤੇ ਚੈਕਿੰਗ ਗੁਪਤ ਸੂਚਨਾ ਦੇ ਆਧਾਰ ’ਤੇ ਸੋਰਵ ਕੁਮਾਰ ਪੁੱਤਰ ਕਿ੍ਰਸ਼ਨ ਚੰਦ ਵਾਸੀ ਮਕਾਨ ਨੰਬਰ 94, ਬੀ.ਆਰ. ਅੰਬੇਦਕਰ ਕਲੋਨੀ ਗਿਲਵਾਨੀ ਗੇਟ ਅਮਿ੍ਰਤਸਰ ਅਤੇ ਮਿਥੁਨ ਕੁਮਾਰ ਪੁੱਤਰ ਮਹਿੰਦਰ ਸ਼ਾਹ ਵਾਸੀ ਅਰਸਰ, ਥਾਣਾ ਜਮੂਰੀ ਜ਼ਿਲਾ ਜਮੂਈ, ਬਿਹਾਰ, ਹਾਲ 88 ਫੁੱਟਾ ਰੋਡ ਨਜ਼ਦੀਕ ਪਾਖਾ ਹਾਈ ਸਕੂਲ ਮਜੀਠਾ ਰੋਡ ਅਮਿ੍ਰਤਸਰ ਨੂੰ ਕਾਬੂ ਕੀਤਾ।

ਸੋਰਵ ਕੁਮਾਰ ਦੀ ਤਲਾਸੀ ਦੋਰਾਨ ਇਕ ਪਿਸਟਲ 9 ਐਮ.ਐਮ ਸਮੇਤ ਮੈਗਜੀਨ ਅਤੇ ਮਿਥੁਨ ਕੁਮਾਰ ਪਾਸੋਂ ਇਕ ਪਿਸਟਲ 9 ਐਮ.ਐਮ ਸਮੇਤ 02 ਮੈਗਜੀਨ ਬਰਾਮਦ ਕੀਤੇ ਗਏ। ਇਹ ਦੋਵੇਂ ਰਲਕੇ ਨਜਾਇਜ਼ ਅਸਲਾ ਸਪਲਾਈ ਕਰਨ ਦਾ ਕੰਮ ਕਰਦੇ ਹਨ। ਇਹ ਨਜਾਇਜ਼ ਅਸਲਾ ਬਿਹਾਰ ਦੇ ਰਹਿਣ ਵਾਲੇ ਵਿਅਕਤੀ ਪਾਸੋਂ ਖਰੀਦ ਕੇ, ਅੱਗੇ ਅਮਿ੍ਰਤਸਰ ਵਿਖੇ ਅਨਮੋਲ ਉਰਫ ਸੈਮੀ ਪੁੱਤਰ ਰਾਜੂ ਵਾਸੀ ਸੰਗਤਪੁਰ ਰੋਡ ਅਮਿ੍ਰਤਸਰ ਆਦਿ ਨੂੰ ਵੇਚਦੇ ਹਨ।

ਇਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 24 ਮਿਤੀ 11/03/2021 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ। ਸੋਰਵ ਕੁਮਾਰ ਤੇ ਮਿਥੁਨ ਕੁਮਾਰ ਨੂੰ ਨੌਗਜਾ ਪੀਰ ਜੀ.ਟੀ.ਰੋਡ ਪਾਸ ਬੈਠਿਆਂ ਨੂੰ ਗਿ੍ਰਫਤਾਰ ਕੀਤਾ ਗਿਆ।

ਜ਼ਿਲ੍ਹਾ ਪੁੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਸ੍ਰੀ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਜਾਂਚ) ਪਟਿਆਲਾ ਅਤੇ ਸ੍ਰੀ ਕਿ੍ਰਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਅਤੇ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਦਾ ਗਠਨ ਕੀਤਾ ਗਿਆ।

ਇਸ ਟੀਮ ਨੇ ਗਿ੍ਰਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ, ਜਿਸਤੇ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਮਿਤੀ 12 ਮਾਰਚ ਨੂੰ ਸੰਨੀ ਉਰਫ ਸੈਮੀ ਪੁੱਤਰ ਰਾਕੇਸ਼ ਕੁਮਾਰ ਵਾਸੀ ਮਕਾਨ ਨੰਬਰ 480 ਮੁਹੱਲਾ ਘੁਮਿਆਰਾ ਵਾਲਾ ਅਮਿ੍ਰਤਸਰ ਨੂੰ ਗਿਲਵਾਨੀ ਚੌਂਕ ਨੇੜੇ ਪਾਰਕ ਅਮਿ੍ਰਤਸਰ ਤਂੋ ਗਿ੍ਰਫਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਮਿਤੀ 14 ਮਾਰਚ ਨੂੰ ਸੰਨੀ ਉਰਫ ਸੈਮੀ ਦੀ ਨਿਸ਼ਾਨਦੇਹੀ ’ਤੇ ਗਿਲਵਾਨੀ ਚੌਂਕ ਨੇੜੇ ਪਾਰਕ ਵਿਚੋਂ ਇਕ ਰਿਵਾਲਵਰ 32 ਬੋਰ ਬਰਾਮਦ ਕੀਤਾ ਗਿਆ ਹੈ।

ਸ੍ਰੀ ਦੱੁਗਲ ਨੇ ਦੱਸਿਆ ਕਿ ਸੋਰਵ ਕੁਮਾਰ, ਮਿਥੁਨ ਕੁਮਾਰ ਅਤੇ ਸੰਨੀ ਉਰਫ ਸੈਮੀ ਦੀ ਪੁੱਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ, ਕਿ ਇਨ੍ਹਾਂ ਦੀ ਜਾਣ- ਪਛਾਣ ਪਿੰ੍ਰਸ ਪੁੱਤਰ ਸ਼ਿੰਦਾ ਵਾਸੀ ਗਿਲਵਾਨੀ ਗੇਟ ਅਮਿ੍ਰਤਸਰ ਨਾਲ ਹੈ। ਪਿ੍ਰੰਸ ਦੇ ਖਿਲਾਫ ਮੁਕੱਦਮਾ ਨੰਬਰ 151 ਮਿਤੀ 31/07/2020 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਗੁਰਦਾਸਪੁਰ ਵੀ ਦਰਜ ਹੈ, ਜਿਸ ਵਿੱਚ ਗਿ੍ਰਫਤਾਰ ਹੋਣ ਬਾਅਦ ਉਹ ਮਿਤੀ 27/08/2020 ਨੂੰ ਜੇਲ੍ਹ ਵਿਚੋਂ ਬਾਹਰ ਆਇਆ ਹੈ, ਪਾਸੋਂ ਵੀ ਪੁੱਛਗਿੱਛ ਕਰਨੀ ਹੈ।

ਗਿ੍ਰਫਤਾਰ ਹੋਏ ਵਿਅਕਤੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਕਿਸ ਮਕਸਦ ਲਈ ਲੈ ਕੇ ਆਏ ਸਨ ਅਤੇ ਜਿਹੜੇ ਵਿਅਕਤੀ ਪਾਸੋਂ ਇਹ ਅਸਲਾ ਲੈ ਕੇ ਆਏ ਸੀ, ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗਿ੍ਰਫਤਾਰ ਹੋਏ ਸੋਰਵ ਕੁਮਾਰ ਤੇ ਮਿਥੁਨ ਕੁਮਾਰ ਦਾ ਮਿਤੀ 21/03/2021 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਸੰਨੀ ਉਰਫ ਸੈਮੀ ਨੂੰ ਅੱਜ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION