36.7 C
Delhi
Friday, May 3, 2024
spot_img
spot_img

ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਇਕ ਹੋਰ ਸਮਰਥਕ ਨੇ ਕੀਤਾ ‘ਸਰੰਡਰ’ – ਸਨਿਚਰਵਾਰ ਦੀ ਘਟਨਾ ਬਾਰੇ ਕੀ ਕਿਹਾ ਚਾਚੇ ਨੇ?

ਯੈੱਸ ਪੰਜਾਬ
ਜਲੰਧਰ, 20 ਮਾਰਚ, 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਇਕ ਹੋਰ ਸਮਰਥਕ ਨੇ ਪੁਲਿਸ ਅੱਗੇ ‘ਸਰੰਡਰ’ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਅੰਮ੍ਰਿਤਪਾਲ ਸਿੰਘ ਦੀ ਚਰਚਿਤ ਮਰਸੀਡੀਜ਼ ਕਾਰ ਵੀ ਬਰਾਮਦ ਕਰ ਲਈ ਗਈ ਹੈ।

ਇਹ ਗ੍ਰਿਫ਼ਤਾਰੀਆਂ ਐਤਵਾਰ ਅਤੇ ਸੋਮਵਾਰ ਦੀ ਰਾਤ ਲਗਪਗ 2 ਵਜੇ ਦੇ ਕਰੀਬ ਹੋਈ ਦੱਸੀ ਜਾਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਤ ਜਾਣਕਾਰੀ ਅਜੇ ਸਾਂਝੀ ਕੀਤੀ ਜਾਣੀ ਹੈ।

ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੇ ਨਾਲ ‘ਸਰੰਡਰ’ ਕਰਨ ਵਾਲੇ ਵਿਅਕਤੀ ਦਾ ਨਾਂਅ ਹਰਪ੍ਰੀਤ ਸਿੰਘ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਉਸਦਾ ਸਮਰਥਕ ਹੈ। ਮੀਡੀਆ ਦੇ ਇਕ ਹਿੱਸੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਨਾਲ ਗ੍ਰਿਫ਼ਤਾਰ ਵਿਅਕਤੀ ਉਸਦਾ ਡਰਾਈਵਰ ਹੈ ਪਰ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਉਹ ਕੇਵਲ ਸਮਰਥਕ ਹੈ ਅਤੇ ਅੰਮ੍ਰਿਤਪਾਲ ਸਿੰਘ ਦੀ ਗੱਡੀ ਉਸਦਾ ਚਾਚਾ ਆਪ ਹੀ ਡਰਾਈਵ ਕਰਦਾ ਸੀ।

ਇਹਨਾਂ ਨੇ ਜ਼ਿਲ੍ਹਾ ਜਲੰਧਰ ਵਿੱਚ ਸ਼ਾਹਕੋਟ ਨੇੜੇ ਬੁਲੰਦਪੁਰੀ ਵਿਖ਼ੇ ‘ਸਰੰਡਰ’ ਕੀਤਾ ਜਿੱਥੇ ਇਹ ਪਹਿਲਾਂ ਹੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਜੀਤ ਸਿੰਘ ਨੇ ਖ਼ੁਦ ਕੁਝ ਚੈਨਲਾਂ ਨਾਲ ਸੰਪਰਕ ਸਾਧ ਕੇ ਉਨ੍ਹਾਂ ਨੂੂੰ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਜੇ ਪੁਲਿਸ ਚਾਹੁੰਦੀ ਹੈ ਤਾਂ ਉਹ ਆਤਮ ਸਮਰਪਣ ਕਰਨ ਲਈ ਤਿਆਰ ਹਨ ਅਤੇ ਉਸਨੇ ਖ਼ੁਦ ਡੀ.ਆਈ.ਜੀ. ਨੂੰ ਫ਼ੋਨ ਕੀਤਾ ਹੈ ਕਿ ਉਹ ‘ਸਰੰਡਰ’ ਕਰਨਾ ਚਾਹੁੰਦੇ ਹਨ।

ਅੰਮ੍ਰਿਤਪਾਲ ਸਿੰਘ ਦੇ ਚਾਚੇ ਦਾ ਦਾਅਵਾ ਹੈ ਕਿ ਸਨਿਚਰਵਾਰ ਸਵੇਰੇ ਉਹ ਆਪਣੇ ਪਿੰਡ ਜੱਲੂਖ਼ੇੜਾ ਤੋਂ ਨਿਕਲੇ ਸਨ ਤਾਂ ਰਾਹ ਵਿੱਚ ਉਨ੍ਹਾਂ ਨੂੰ ਭਾਰੀ ਪੁਲਿਸ ਫ਼ੋਰਸ ਤਾਇਨਾਤ ਹੋਣ ਦੀ ਖ਼ਬਰ ਮਿਲੀ ਜਿਸਦੇ ਚੱਲਦਿਆਂ ਉਹਨਾਂ ਨੂੰ ਲੱਗਾ ਕਿ ਫ਼ੋਰਸ ਉਨ੍ਹਾਂ ਨੂੰ ਪ੍ਰੋਗਰਾਮ ’ਤੇ ਜਾਣ ਤੋਂ ਰੋਕਣ ਲਈ ਲਾਈ ਗਈ ਹੋਵੇਗੀ ਜਿਸ ’ਤੇ ਉਹਨਾਂ ਮੋੜ ਕੱਟ ਲਿਆ।

ਉਹਨਾਂ ਕਿਹਾ ਕਿ ਜਦ ਉਹਨਾਂ ਨੂੰ ਲੱਗਾ ਕਿ ਪੁਲਿਸ ਦੀਆਂ ਕੁਝ ਗੱਡੀਆਂ ਉਹਨਾਂ ਦਾ ਪਿੱਛਾ ਕਰ ਰਹੀਆਂ ਹਨ ਤਾਂ ਉਹਨਾਂ ਨੇ ਖ਼ੁਦ ਕਾਫ਼ਿਲਾ ਰੁਕਵਾ ਕੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਸਾਡਾ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ 4-5 ਮਿੰਟ ਲੱਗੇ ਹੋਣਗੇ ਅਤੇ ਜਿਸ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ ਸੀ ਉਹ 4-6 ਗੱਡੀਆਂ ਪਿੱਛੇ ਸੀ ਪਰ ਜਦ ਮੈਂ ਗੱਲ ਕਰਕੇ ਆਇਆ ਤਾਂ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕੁਝ ਸਾਥੀ ਉੱਥੋਂ ਜਾ ਚੁੱਕੇ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਅਤੇ ਕਿੱਥੇ ਗਏ, ਪਰ ਉਨ੍ਹਾਂ ਦਾਅਵਾ ਕੀਤਾ ਕਿ ਨਾ ਉਹ ਭਗੌੜੇ ਹਨ ਅਤੇ ਨਾ ਹੀ ਅੰਮ੍ਰਿਤਪਾਲ ਸਿੰਘ ਭਗੌੜਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION