35.6 C
Delhi
Sunday, April 28, 2024
spot_img
spot_img

‘ਆਮ ਆਦਮੀ ਪਾਰਟੀ’ ਦੇ ਆਗੂ ਅਤੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਰਹਾਲ ਦਾ ਸਕਰਾਮੈਂਟੋ ’ਚ ਸਨਮਾਨ

ਯੈੱਸ ਪੰਜਾਬ
ਸੈਕਰਾਮੈਂਟੋ, ਅਗਸਤ 27, 2022 (ਹੁਸਨ ਲੜੋਆ ਬੰਗਾ)
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਪ੍ਰਾਪਰਟੀਆਂ ਤੇ ਘਰਾਂ ਤੇ ਨਾਂ ਨਜਾਇਜ ਕਬਜੇ ਹੋਣਗੇ ਤੇ ਨਾਂ ਹੀ ਭ੍ਰਰਿਸ਼ਟਾਚਾਰ ਵਿੱਚ ਲਿਪਤ ਅਫਸਰਾਂ ਨੂੰ ਬਖਸ਼ਿਆ ਜਾਵੇਗਾ, ਇਹ ਵਿਚਾਰ ਬੰਗਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਇਥੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਰਿਓ ਲਿੰਡਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ।

ਇਸ ਮੌਕੇ ਉਨਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਨੂੰ ਤਨ ਮੰਨ ਧੰਨ ਨਾਲ ਮੱਦਦ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀਅ ਦੀ ਸਰਕਾਰ ਲੋਕਾਂ ਦੇ ਆਸੇ ਮੁਤਾਬਕ ਖਰਾ ਉਤਰ ਰਹੀ ਹੈ ਤੇ ਕਾਂਗਰਸ ਤੇ ਅਕਾਲੀਆਂ ਵਲੋਂ ਕੀਤੇ ਨਜਾਇਜ ਕਬਜਿਆਂ ਨੂੰ ਛਡਾਇਆ ਜਾ ਰਿਹਾ ਹੈ, ਸਿਵਲ ਤੇ ਪੁਲੀਸ ਮੁਲਾਜਮਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ, ਸਰਕਾਰੀ ਦਫਤਰਾਂ ਚੋਂ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਹੈ ਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।

ਕੁਲਜੀਤ ਸਰਹਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣਾ ਹੈ । ਉਨਾਂ ਇਸ ਮੌਕੇ ਕਿਹਾ ਕਿ ਅਨੁਸੂਚਿਤ ਜਾਂਤਾਂ ਵਿੱਚੋਂ 58 ਲਾਅ ਅਫ਼ਸਰਾਂ ਦੀਆਂ ਅਸਾਮੀਆਂ ਰਾਖਵੀਆਂ ਰੱਖ ਕੇ ਪੰਜਾਬ ਸਰਕਾਰ ਨੇ ਪੂਰੇ ਭਾਰਤ ਵਿੱਚ ਪਹਿਲੀ ਵਾਰ ਅਜਿਹਾ ਕੀਤਾ ਹੈ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਰਿਓ ਲਿੰਡਾ ਵਲੋਂ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION