2023 ਵਿੱਚ ਜਲੰਧਰ ਤੋਂ ਪਾਰਲੀਮਾਨੀ ਜ਼ਿਮਨੀ ਚੋਣ ਜਿੱਤੇ ਸਨ ਰਿੰਕੂ
ਯੈੱਸ ਪੰਜਾਬ
ਜਲੰਧਰ, 28 ਅਗਸਤ, 2023:
‘ਆਮ ਆਦਮੀ ਪਾਰਟੀ’ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਸ਼ੀਲ ਰਿੰਕੂ ਦਾ ਫ਼ੇਸਬੁੱਕ ਪੇਜ ‘ਹੈਕ’ ਹੋ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਸ੍ਰੀ ਰਿੰਕੂ ਨੇ ਖ਼ੁਦ ਲਾਈਵ ਹੋ ਕੇ ਦਿੱਤੀ ਅਤੇ ਦੱਸਿਆ ਕਿ ਸੋਮਵਾਰ ਨੂੰ ਲਗਪਗ 5.30 ਵਜੇ ਉਨ੍ਹਾਂ ਦੇ ਫ਼ੇਸਬੁੱਕ ਪੇਜ ਕਿਸੇ ਸ਼ਰਾਰਤੀ ਅਨਸਰ ਵੱਲੋਂ ‘ਹੈਕ’ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਫ਼ੇਸਬੁੱਕ ਪੇਜ ਰਾਹੀਂ ਕੋਈ ਕਿਸੇ ਤਰ੍ਹਾਂ ਦੀ ਮੰਗ ਕੀਤੀ ਜਾਵੇ ਜਾਂ ਕੋਈ ਸ਼ਰਾਰਤੀ ਅਨਸਰ ਕੋਈ ਗ਼ਲਤ ‘ਕੁਮੈਂਟ’ ਕਰਦਾ ਹਾਂ ਤਾਂ ਉਸਨੂੰ ‘ਸੀਰੀਅਸਲੀ’ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਗੋਂ ਇਸ ਤਰ੍ਹਾਂ ਦੀ ਕੋਈ ਸਰਗਰਮੀ ਕਿਸੇ ਦੇ ਧਿਆਨ ਵਿੱਚ ਆਵੇ ਤਾਂ ਉਹ ਮੈਨੂੂੰ ਇਸ ਬਾਰੇ ਸੁਚੇਤ ਜ਼ਰੂਰ ਕਰਨ।
ਸੰਸਦ ਮੈਂਬਰ ਅਨੁਸਾਰ ਇਸ ਸੰਬੰਧੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ ਸ਼ਰਾਰਤੀਆਂ ਦਾ ਖ਼ੁਰਾ ਖ਼ੋਜ ਕੱਢ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸ੍ਰੀ ਰਿੰਕੂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਚੋਣ ਲੜਦੇ ਹੋਏ ਜੇਤੂ ਹੋਏ ਸਨ ਅਤੇ ਇਸ ਵੇਲੇ ਉਹ ‘ਆਪ’ ਦੇ ਇਕਲੌਤੇ ਲੋਕ ਸਭਾ ਮੈਂਬਰ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ