32.1 C
Delhi
Sunday, May 19, 2024
spot_img
spot_img

ਮੀਡੀਆ ਐਕਲੀਲੈਂਸ ਅਵਾਰਡ-2022 ਨਾਲ ਨਵਾਜੇ ਪਹਿਲੇ ਸੀਨੀਅਰ ਸਿੱਖ ਪੱਤਰਕਾਰ ਦਾ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਸਵਾਗਤ

ਯੈੱਸ ਪੰਜਾਬ
ਨਵੀਂ ਦਿੱਲੀ, 29 ਸਿਤੰਬਰ, 2022:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ ਹੈ ਕਿ ਬੀਤੇ 24 ਸਿਤੰਬਰ 2022 ਨੂੰ ਦਿੱਲੀ ਦੇ ਲੀ-ਮੈਰੀਡੀਅਨ ਹੋਟਲ ‘ਚ ਹੋਏ ਸਮਾਗਮ ‘ਚ ‘ਆਲ ਇੰਡੀਆ ਅਚੀਵਰ ਕਾਨਫਰੈਂਸ ਵਲੋਂ ‘ਮੀਡੀਆ ਐਕਸੀਲੈਂਸ ਅਵਾਰਡ-2022 ਨਾਲ ਨਵਾਜੇ ਗਏ ਪੰਜਾਬ ਦੇ ਮੁਹਾਲੀ ਜਿਲੇ ਦੇ ਵਸਨੀਕ ਸੀਨੀਅਰ ਪੱਤਰਕਾਰ ਜਗਮੋਹਨ ਸਿੰਘ ਬਰਹੋਕ ਨੂੰ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਦਿੱਲੀ ਦੇ ਪ੍ਰੈਸ ਕਲਬ ‘ਚ ‘ਚ ਨਿੱਘਾ ਸਵਾਗਤ ਕੀਤਾ ਹੈ।

ਉਨ੍ਹਾਂ ਦਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਸ. ਬਰਹੋਕ ਬੀਤੇ 33 ਸਾਲਾਂ ਦੋਰਾਨ ਪਹਿਲੇ ਸੀਨੀਅਰ ਸਿੱਖ ਪੱਤਰਕਾਰ ਹਨ ਜਿਨ੍ਹਾਂ ਨੂੰ ਇਸ ਸੰਸ਼ਥਾ ਵਲੋਂ ਮੀਡੀਆ ਐਕਲੀਲੈਂਸ ਅਵਾਰਡ ਨਾਲ ਨਿਵਾਜਿਆ ਗਿਆ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਾਲ 1989 ‘ਚ ਗਠਨ ਕੀਤੀ ਗਈ ਅਭਿਸ਼ੇਕ ਬੱਚਨ ਦੀ ਅਗੁਵਾਈ ‘ਚ ਚੱਲ ਰਹੀ ਆਲ ਇੰਡੀਆ ਅਚੀਵਰ ਕਾਨਫਰੈਂਸ ਵਲੋਂ ਹਰ ਸਾਲ ਦੇਸ਼ ਦੇ ਵਿਦੇਸ਼ਾਂ ‘ਚ ਵੱਸ ਰਹੇ ੳੱਘੇ ਪੱਤਰਕਾਰਾਂ ਨੂੰ ਮੀਡੀਆ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਸ. ਬਰਹੋਕ ਇਕ ਸੀਨੀਅਰ ਪੱਤਰਕਾਰ ਹਨ ਜੋ ਬੀਤੇ 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਲੀਵੁਡ ਗਤੀਵਿਧੀਆਂ ਤੋਂ ਇਲਾਵਾ ਦੇਸ਼-ਵਿਦੇਸ਼ਾਂ ‘ਚ ਭੱਖਦੇ ਮਸਲਿਆਂ ‘ਤੇ ਆਪਣੇ ਦਬੰਗ ਲੇਖਾਂ ਰਾਹੀ ਜਾਗਰੂਕ ਕਰਦੇ ਆ ਰਹੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਜਗਮੋਹਨ ਸਿੰਘ ਬਰਹੋਕ ਨੂੰ ਪੱਤਰਕਾਰਤਾ ਦੀ ਗੁੜ੍ਹਤੀ ਉਨ੍ਹਾਂ ਦੇ ਮਰਹੂਮ ਪਿਤਾ ਸ. ਅਮਰੀਕ ਸਿੰਘ ਬਰਹੋਕ ਪਾਸੋਂ ਪ੍ਰਾਪਤ ਹੋਈ ਸੀ ਜੋ ਇਕ ਉਘੇ ਸੀਨੀਅਰ ਜਰਨਲਿਸਟ ਹੋਣ ਤੋਂ ਇਲਾਵਾ ਸੀਨੀਅਰ ਅਹੁਦੇ ‘ਤੇ ਤੈਨਾਤ ਬੈਂਕਰ ਵੀ ਸਨ।

ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਪੰਥਕ ‘ਤੇ ਸਮਾਜਿਕ ਕਾਰਜਾਂ ‘ਚ ਸਰਗਰਮ ਦਸ਼ਮੇਸ਼ ਸੇਵਾ ਸੁਸਾਇਟੀ ਭਵਿਖ ‘ਚ ਵੀ ਇਸੇ ਪ੍ਰਕਾਰ ਸ਼ਮਾਜ ਸੇਵਾ ਨਾਲ ਜੁੜ੍ਹੀਆਂ ਉੱਘੀਆਂ ਸਿੱਖ ਸ਼ਖਸੀਅਤਾਂ ਦਾ ਸਨਮਾਨ ਕਰਨ ਦਾ ਉਪਰਾਲਾ ਕਰਦੀ ਰਹੇਗੀ। ਇਸ ਸਵਾਗਤ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਦਸ਼ਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਐਡਵੋਕੇਟ, ਮੀਤ ਪ੍ਰਧਾਨ ਕਿਰਨਦੀਪ ਸਿੰਘ ਆਨੰਦ, ਸਕੱਤਰ ਵਰਿੰਦਰ ਸਿੰਘ ਨਾਗੀ, ਖਜਾਂਨਚੀ ਮਨਜੀਤ ਸਿੰਘ, ਕਾਰਜਕਾਰੀ ਮੈਂਬਰ ਡਾ. ਵਾਣੀ ਸਿੰਘ ‘ਤੇ ਜਗਮੋਹਨ ਸਿੰਘ ਬਰਹੋਕ ਦੀ ਸੁਪਤਨੀ ਨਵਦੀਪ ਕੋਰ ਵੀ ਮੋਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION