ਅੱਜ-ਨਾਮਾ
ਪੈਂਤੜਾ ਬਦਲ ਕੇ ਕਹੇ ਸੁਖਪਾਲ ਖਹਿਰਾ,
ਮੁੱਢਾਂ ਤੋਂ ਰਿਹਾ ਮੈਂ ਲੋਕਾਂ ਦੇ ਨਾਲ ਮੀਆਂ।
ਜਦ ਮੈਂ ਗਿਆ ਸੀ ਦੇਣ ਤਿਆਗ ਪੱਤਰ,
ਲੋਕਾਂ ਕਿਹਾ ਨਹੀਂ ਠੀਕ ਖਿਆਲ ਮੀਆਂ।
ਮੁੜ-ਮੁੜ ਲੋਕਾਂ ਨੇ ਕਿਹਾ ਕਿ ਜ਼ਿਦ ਛੱਡੋ,
ਲੋਕ ਕਹਿਣ ਤਾਂ ਹੁੰਦਾ ਨਹੀਂ ਟਾਲ ਮੀਆਂ।
ਤਾਂਹੀ ਲਿਆ ਮੈਂ ਵਾਪਸ ਤਿਆਗ ਪੱਤਰ,
ਸੁਰ ਵੀ ਲੋਕ ਤੇ ਲੋਕ ਹਨ ਤਾਲ ਮੀਆਂ।
ਓਧਰ ਪਿਆ ਫਿਰ ਬੋਲ ਹਰਪਾਲ ਚੀਮਾ,
ਬਣਦੀ ਬਾਤ ਨਾ ਸੌਖੀ ਸੁਖਪਾਲ ਸਿੰਘਾ।
ਅਗਲੇ ਕਦਮ ਵੀ ਦੱਸ ਤੂੰ ਸਾਫ ਸਿੰਘਾ,
ਕਿਸ ਤੂੰ ਪਾਰਟੀ ਦੇ ਜਾਣਾ ਨਾਲ ਸਿੰਘਾ।
-ਤੀਸ ਮਾਰ ਖਾਂ
ਅਕਤੂਬਰ 23, 2019