ਯੈੱਸ ਪੰਜਾਬ
ਮੱਖੂ, 4 ਨਵੰਬਰ, 2021:
ਦੀਵਾਲੀ ਅਤੇ ਬੰਦੀ ਛੌੜ ਦਿਵਸ ਮੌਕੇ ਪਿੰਡ ਪੀਰਮੁਹੰਮਦ ਦੇ ਜੰਮਪਲ ਨਵਨਿਯੁਕਤ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ ਸ੍ਰ ਜੁਗਰਾਜ ਸਿੰਘ ਸਿੱਧੂ ਦਾ ਗੁਰਦੁਆਰਾ ਸਿੰਘ ਸਭਾ ਪੀਰਮੁਹੰਮਦ ਵਿਖੇ ਉਹਨਾਂ ਦੇ ਪ੍ਰੀਵਾਰ ਸਮੇਤ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਸਕੱਤਰ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਨੇ ਕਿਹਾ ਕਿ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਸਾਬਕਾ ਫੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦੇ ਵੱਡੇ ਬੇਟੇ ਸ੍ ਜੁਗਰਾਜ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਖਾਨਦਾਨ ਅਤੇ ਪਿੰਡ ਪੀਰਮੁਹੰਮਦ ਅਤੇ ਜੀਰਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਮੌਕੇ ਪੰਜਾਬੀ ਲਿਖਾਰੀ ਸਭਾ ਪੀਰਮੁਹੰਮਦ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਨੇ ਜੁਗਰਾਜ ਸਿੰਘ ਸਿੱਧੂ, ਉਹਨਾਂ ਦੀ ਧਰਮਸੁਪਤਨੀ ਬੀਬਾ ਸੁਪ੍ਰੀਤ ਕੌਰ ਸਿੱਧੂ ਮਾਤਾ ਸੁਖਵਿੰਦਰ ਕੌਰ ਸਿੱਧੂ ਤੇ ਦਾਦੀ ਪਾਲ ਕੌਰ ਸਿੱਧੂ ਦਾ ਵਿਸੇਸ਼ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਪਾਕੇ ਸਨਮਾਨ ਕੀਤਾ ।
ਇਸ ਮੌਕੇ ਤੇ ਗੁਰਦੁਆਰਾ ਸਿੰਘ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗੁਰਚਰਨ ਸਿੰਘ ਪੀਰਮੁਹੰਮਦ ਕੇਦਰੀ ਮੈਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸ੍ ਜੋਗਾ ਸਿੰਘ ਪੀਰਮੁਹੰਮਦ, ਮਾਸਟਰ ਹਰਦੀਪ ਸਿੰਘ ਸੰਧੂ , ਸ੍ ਨਿਸਾਨ ਸਿੰਘ ਸੰਧੂ , ਸ੍ ਅਜੀਤ ਸਿੰਘ ਸਾਬਕਾ ਸਰਪੰਚ,ਸ੍ ਹਰਬੀਰ ਸਿੰਘ ਹਰੀਕੇ , ਸ੍ ਜੋਗਾ ਸਿੰਘ ਕੰਬੋਜ, ਸ੍ ਨਿਰਮਲ ਸਿੰਘ, ਸ੍ ਭਗਵਾਨ ਸਿੰਘ ਸਾਨਕਾ , ਸ੍ ਅਵਤਾਰ ਸਿੰਘ ਸਾਨਕਾ , ਸਰਬਜੀਤ ਸਿੰਘ ਸੱਬਾ , ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਵਿਸੇਸ਼ ਤੌਰ ਤੇ ਹਾਜਰ ਸਨ ।
ਸ੍ ਜੁਗਰਾਜ ਸਿੰਘ ਸਿੱਧੂ ਨੇ ਨਗਰ ਨਿਵਾਸੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ । ਉਹਨਾ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆ ਦਾ ਸਤਿਕਾਰ ਕਰਨ ਪੜਾਈ ਵੱਲ ਵਿਸੇਸ਼ ਤਵੱਜੋ ਦੇਣ ਤੇ ਆਪਣੇ ਭਵਿੱਖ ਦਾ ਨਿਸ਼ਾਨਾ ਤੈਅ ਕਰਨ ਫਿਰ ਸਫਲਤਾ ਆਪਣੇ ਆਪ ਉਹਨਾ ਦੇ ਪੈਰ ਚੁੰਮੇਗੀ।
ਇਥੇ ਵਰਣਨਯੋਗ ਹੈ ਕਿ ਜਥੇਦਾਰ ਗੁਰਚਰਨ ਸਿੰਘ ਪੀਰਮੁਹੰਮਦ ਦੇ ਪੋਤਰੇ ਸ੍ ਜੁਗਰਾਜ ਸਿੰਘ ਸਿੱਧੂ ਨੇ ਪੰਜਾਬ ਸਿਵਲ ਸੇਵਾਵਾ ਅਧੀਨ ਪੀ ਸੀ ਐਸ ਜੁਡੀਸ਼ੀਅਲ ਦਾ ਇਮਤਿਹਾਨ ਪਾਸ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ । ਜਥੇਦਾਰ ਗੁਰਚਰਨ ਸਿੰਘ ਪੀਰਮੁਹੰਮਦ ਦੇ ਛੋਟੇ ਸਪੁੱਤਰ ਸ੍ ਕੁਲਵੰਤ ਸਿੰਘ ਸਿੱਧੂ ਵੀ ਪੀ ਸੀ ਐਸ ਅਫਸਰ ਹਨ ਤੇ ਉਹ ਜਿਲਾ ਜੇਲ ਸੁਪਰਡੈਂਟ ਵੱਜੋ ਤਇਨਾਤ ਹਨ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ