ਅੱਜ-ਨਾਮਾ
ਰਾਜ ਜੰਗਲ ਦਾ ਯੂ ਪੀ ਵਿੱਚ ਲੋਕ ਕਹਿੰਦੇ,
ਭਾਜਪਾ ਆਖਦੀ, ਇਹ ਨਹੀਂ ਠੀਕ ਮੀਆਂ।
ਘਰ ਤੋਂ ਜਾਵੇ ਕੋਈ ਸੱਜਣ ਬਾਜ਼ਾਰ ਵੰਨੀਂ,
ਮੁਸ਼ਕਲ ਹੈ ਪੁੱਜਣਾ ਓਥੋਂ ਦੇ ਤੀਕ ਮੀਆਂ।
ਧਾੜ ਗੁੰਡਿਆਂ ਦੀ ਗਲੀਓ-ਗਲੀ ਫਿਰਦੀ,
ਨਿਕਲ ਸਕਦੀ ਹੈ ਕਿਵੇ ਵੀ ਚੀਕ ਮੀਆਂ।
ਤਾਕਤ ਆਗੂਆਂ ਦੀ ਸੁਣਿਆ ਵੱਧ ਓਧਰ,
ਸਿਸਟਮ ਹੋਇਆ ਪ੍ਰਬੰਧਕੀ ਵੀਕ ਮੀਆਂ।
ਬਣੀਆਂ ਜੇਲ੍ਹਾਂ ਅਪਰਾਧਾਂ ਦਾ ਮੁੱਖ ਕੇਂਦਰ,
ਮਿਲੇ ਅਫਸਰ ਅਪਰਾਧੀਆਂ ਨਾਲ ਮੀਆਂ।
ਮਾਰ-ਧਾੜ ਪਈ ਜਿੰਨੀ ਵੀ ਬਾਹਰ ਹੁੰਦੀ,
ਵੰਡਿਆ ਵਰਤਿਆ ਜਾਂਵਦਾ ਮਾਲ ਮੀਆਂ।
-ਤੀਸ ਮਾਰ ਖਾਂ
31 ਜੁਲਾਈ, 2019 –