27.1 C
Delhi
Saturday, May 4, 2024
spot_img
spot_img

ਟੈਕਸਾਸ ਵਿਚੋਂ ਬੱਸਾਂ ਰਾਹੀਂ 9000 ਦੇ ਕਰੀਬ ਪ੍ਰਵਾਸੀ ਨਿਊਯਾਰਕ ਤੇ ਵਾਸ਼ਿੰਗਟਨ ਭੇਜੇ

ਯੈੱਸ ਪੰਜਾਬ
ਸੈਕਰਾਮੈਂਟੋ 28 ਅਗਸਤ, 2022 (ਹੁਸਨ ਲੜੋਆ ਬੰਗਾ)
ਪਿਛਲੇ ਸਮੇ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੀਆਂ ਕੋਸ਼ਿਸ਼ਾਂ ਸਦਕਾ ਰਾਜ ਵਿਚੋਂ ਤਕਰੀਬਨ 9000 ਪ੍ਰਵਾਸੀਆਂ ਨੂੰ ਨਿਊ ਯਾਰਕ ਸ਼ਹਿਰ ਤੇ ਵਾਸ਼ਿੰਗਟਨ, ਡੀ ਸੀ ਵਿਚ ਭੇਜਿਆ ਗਿਆ ਹੈ ਜੋ ਅਮਰੀਕਾ ਵਿਚ ਸ਼ਰਨ ਦੇਣ ਦੀ ਮੰਗ ਕਰ ਰਹੇ ਹਨ।

ਅਬੋਟ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਪ੍ਰੈਲ ਤੋਂ ਬਾਅਦ ਟੈਕਸਾਸ ਵਿਚੋਂ 7400 ਤੋਂ ਵਧ ਪ੍ਰਵਾਸੀ ਡੀ ਸੀ ਤੇ ਇਸ ਮਹੀਨੇ 5 ਅਗਸਤ ਤੋਂ ਬਾਅਦ 1500 ਪ੍ਰਵਾਸੀ ਨਿਊ ਯਾਰਕ ਸ਼ਹਿਰ ਵਿਚ ਭੇਜੇ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਮਿਸ਼ਨ ਸਰਹੱਦ ਉਪਰ ਬੈਠੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਪਹੁੰਚਾ ਰਿਹਾ ਹੈ ਤੇ ਇਹ ਮਿਸ਼ਨ ਬਾਈਡਨ ਪ੍ਰਸ਼ਾਸਨ ਦੁਆਰਾ ਸਰਹੱਦ ਸੁਰੱਖਿਅਤ ਕਰਨ ਤੋਂ ਇਨਕਾਰ ਕਰਕੇ ਛੱਡੇ ਖਤਰਨਾਕ ਪਾੜਿਆਂ ਨੂੰ ਪੂਰਨ ਵਿਚ ਮੱਦਦ ਕਰੇਗਾ । ਬਾਈਡਨ ਦੀਆਂ ਪ੍ਰਵਾਸ ਨੀਤੀਆਂ ਦੇ ਕੱਟੜ ਅਲੋਚਕ ਅਬੋਟ ਨੇ ਇਸ ਸਾਲ ਦੇ ਸ਼ੁਰੂ ਵਿਚ ਇਛੁੱਕ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਡੀ ਸੀ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੇ ਬੱਸ ਜਾਂ ਜਹਾਜ਼ ਰਾਹੀਂ ਜਾਣਾ ਹੈ, ਇਹ ਉਨਾਂ ਉਪਰ ਨਿਰਭਰ ਹੈ ਪਰੰਤੂ ਪ੍ਰਵਾਸੀਆਂ ਨੂੰ ਹੋਮ ਲੈਂਡ ਸਕਿਉਰਿਟੀ ਵਿਭਾਗ ਦੇ ਦਸਤਾਵੇਜ ਵਿਖਾਉਣੇ ਪੈਣਗੇ। ਮੇਅਰ ਦੇ ਇਮੀਗ੍ਰੇਸ਼ਨ ਦਫਤਰ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਹਫਤੇ ਨਿਊਯਾਰਕ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭੇਜੇ ਗਏ ਹਨ ਤੇ ਅਗਲੇ ਦਿਨਾਂ ਦੌਰਾਨ ਪ੍ਰਵਾਸੀਆਂ ਨਾਲ ਭਰੀਆਂ ਹੋਰ ਬੱਸਾਂ ਨਿਊਯਾਰਕ ਲਈ ਰਵਾਨਾ ਹੋਣਗੀਆਂ।

ਸ਼ਹਿਰ ਦੇ ਮੇਅਰ ਏਰਿਕ ਐਡਮਜ ਤੇ ਹੋਰ ਅਧਿਕਾਰੀਆਂ ਨੇ ਸ਼ੁਰੂ ਵਿਚ ਅਬੋਟ ਪ੍ਰਸ਼ਾਸਨ ਉਪਰ ਦੋਸ਼ ਲਾਇਆ ਸੀ ਕਿ ਉਹ ਪ੍ਰਵਾਸੀਆਂ ਨੂੰ ਜਬਰਦਸਤੀ ਬੱਸਾਂ ਰਾਹੀਂ ਨਿਊਯਾਰਕ ਭੇਜ ਰਹੇ ਹਨ ਤੇ ਉਹ ਪ੍ਰਵਾਸੀਆਂ ਦੇ ਤਬਾਦਲੇ ਸਬੰਧੀ ਸਹਿਯੋਗ ਨਹੀਂ ਕਰ ਰਿਹਾ। ਇਸੇ ਦੌਰਾਨ ਹੋਮ ਲੈਂਡ ਸਕਿਉਰਿਟੀ ਵਿਭਾਗ ਦੇ ਸਕੱਤਰ ਅਲੇਜੰਡਰੋ ਮੇਓਰਕਸ ਨੇ ਕਿਹਾ ਹੈ ਕਿ ਅਬੋਟ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਡੀ ਸੀ ਤੇ ਨਿਊ ਯਾਰਕ ਭੇਜ ਕੇ ਸੰਘੀ ਪ੍ਰਣਾਲੀ ਨਾਲ ਖਿਲਵਾੜ ਕਰ ਰਿਹਾ ਹੈ।

ਸਕੱਤਰ ਨੇ ਸੰਘੀ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਕਰਕੇ ਅਬੋਟ ਦੀ ਅਲੋਚਨਾ ਕੀਤੀ ਹੈ। ਸਕੱਤਰ ਅਨੁਸਾਰ ਜਦੋਂ ਅਬੋਟ ਵਾਂਗ ਕੋਈ ਅਧਿਕਾਰੀ ਇਕਤਰਫਾ ਕੰਮ ਕਰਦਾ ਹੈ ਤਾਂ ਉਹ ਦੂਸਰਿਆਂ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਕੁਝ ਵੀ ਹੋਵੇ ਅਬੋਟ ਦੀ ਕਾਰਵਾਈ ਤੋਂ ਪ੍ਰਵਾਸੀ ਖੁਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਨਾਲ ਉਨਾਂ ਲਈ ਸ਼ਰਨ ਪ੍ਰਾਪਤ ਕਰਨ ਦਾ ਰਾਹ ਸਾਫ ਹੋਵੇਗਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION