29.1 C
Delhi
Saturday, May 4, 2024
spot_img
spot_img

72 ਲੱਖ ਰੁਪਏ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਕੀਤੇ ਬ੍ਰਾਮਦ, ਲੁਟ ਖੋਹ ਕਰਨ ਵਾਲੇ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਯੈੱਸ ਪੰਜਾਬ
ਐਸ.ਏ.ਐਸ. ਨਗਰ, 30 ਮਈ, 2022 –
ਸ਼੍ਰੀ ਵਿਵੇਕ ਸੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਅਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮਿਤੀ 23-05-2022 ਨੂੰ ਮੋਹਾਲੀ ਬਾਵਾ ਵਾਇਟ ਹਾਊਸ ਫੇਜ਼-11 ਜਿਲਾ ਐਸ.ਏ.ਐਸ ਨਗਰ ਨੇੜੇ ਰੇਲਵੇ ਸਟੇਸ਼ਨ ਦੇ ਅਣਪਛਾਤੇ ਵਿਅਕਤੀਆ ਵੱਲੋ ਇਕ ਕੋਰੀਅਰ ਕੰਪਨੀ ਦੇ 2 ਵਰਕਰਾ ਪਾਸੋ ਕੋਰੀਅਰ ਦੇ ਪਾਰਸਲ ਜਿਨ੍ਹਾ ਵਿਚ ਸੋਨੇ ਅਤੇ ਹੀਰਿਆ ਦੇ ਗਹਿਣੇ ਸਨ, ਖੋਹ ਕਰਕੇ ਫਰਾਰ ਹੋ ਗਏ ਸਨ ਜਿਸ ਸਬੰਧੀ ਥਾਣਾ ਫੇਜ਼-11 ਜਿਲਾ ਐਸ.ਏ.ਐਸ ਨਗਰ ਵਿਖੇ ਮੁਕੱਦਮਾ ਨੰਬਰ 68 ਮਿਤੀ 25-05-2022 ਅ/ਧ 379-ਬੀ ਆਈ.ਪੀ.ਸੀ ਬਰਖਿਲਾਫ ਨਾ-ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ਸੀ

ਜੋ ਉਕਤ ਵਾਰਦਾਤ ਖਿਲਾਫ ਕਾਰਵਾਈ ਕਰਦੇ ਹੋਏ ਸੋਰਸ ਕਾਇਮ ਕੀਤੇ ਗਏ ਅਤੇ ਖੋਹ ਕਰਨ ਵਾਲੇ ਵਿਅਕਤੀਆ ਵਿੱਚੋ ਆਸ਼ੂ ਪੁੱਤਰ ਸਰੇਸ਼ ਕੁਮਾਰ ਵਾਸੀ ਮਕਾਨ ਨੰਬਰ 7641/4 ਪ੍ਰੇਮ ਨਗਰ ਅੰਬਾਲਾ ਸਿਟੀ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ।

ਜਿਸ ਵੱਲੋ ਅੰਬਾਲਾ ਵਿਖੇ ਖੋਹ ਹੋਏ ਗਹਿਣਿਆ ਵਿਚ ਕੁੱਝ ਗਹਿਣੇ ਬ੍ਰਾਮਦ ਕੀਤੇ ਗਏ। ਜੋ ਦੌਰਾਨੇ ਤਫਤੀਸ ਆਸ਼ੂ ਦੇ ਹੋਰ ਸਾਥੀ ਜਿਹਨਾ ਵਿਚ ਤਰਲੋਕ ਸਿੰਘ ਪੁੱਤਰ ਰਤੀਪਾਲ ਵਾਸੀ ਅੰਬਾਲਾ ਸਿਟੀ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਬੰਸ ਸਿੰਘ ਵਾਸੀ ਕਾਜੀਵਾਰਾ ਅੰਬਾਲਾ ਰਵੀਦਰ ਵਾਸੀ ਰਾਜਸਥਾਨ, ਰਿੰਕੂ ਵਾਸੀ ਹਿਸਾਰ ਅਤੇ ਹਰਦੀਪ ਵਾਸੀ ਅੰਬਾਲਾ ਸਿਟੀ ਸਾਮਲ ਸਨ।

ਜਿਨ੍ਹਾ ਪਰ ਤੁਰੰਤ ਕਾਰਵਾਈ ਕਰਦੇ ਕਰਦੇ ਜਸਪ੍ਰੀਤ ਉਰਫ ਜੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਹਿੱਸੇ ਆਉਦੇ ਗਹਿਣੇ ਬਰਾਂਮਦ ਕਰਵਾਏ ਗਏ, ਦੋਸੀ ਤਰਲੋਕ ਸਿੰਘ ਅਤੇ ਰਵਿੰਦਰ ਨੂੰ ਗ੍ਰਿਫਤਾਰ ਕਰਕੇ ਖੋਹ ਹੋਏ ਗਹਿਣਿਆ ਵਿਚੋ 72 ਲੱਖ 36000/-ਰੁਪਏ ਦੇ ਸੋਨੇ ਅਤੇ ਡਾਈਮੰਡ ਦੇ ਗਹਿਣੇ ਬ੍ਰਾਮਦ ਕੀਤੇ ਗਏ ਅਤੇ ਵਾਰਦਾਤ ਵਿਚ ਇਸਤੇਮਾਲ ਕਾਰ ਨੰਬਰੀ HR01-AR-5803 ਮਾਰਕਾ I20 ਐਸਟਾ ਬ੍ਰਾਮਦ ਕੀਤੀ ਗਈ।

ਮੁਕੱਦਮਾ ਦੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਤਫਤੀਸ ਮੁਕੰਮਲ ਕੀਤੀ ਜਾਵੇਗੀ। ਕੰਪਨੀ ਦੇ ਮਾਲਕਾ ਵੱਲੋ ਵੈਰੀਫਿਕੇਸਨ ਜਾਰੀ ਹੈ ਜੇਕਰ ਉਹਨਾ ਵੱਲੋ ਕੋਈ ਹੋਰ ਗਹਿਣਾ ਦੱਸਿਆ ਜਾਦਾ ਹੈ ਤਾਂ ਉਹ ਵੀ ਬ੍ਰਾਮਦ ਕਰਵਾਇਆ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION