30.1 C
Delhi
Friday, April 26, 2024
spot_img
spot_img

64 ਬੱਸਾਂ ਰਾਹੀਂ 2293 ਸ਼ਰਧਾਲੂ ਹਜ਼ੂਰ ਸਾਹਿਬ ਨਾਂਦੇੜ ਤੋਂ ਵਾਪਸ ਪੰਜਾਬ ਪੁੱਜੇ, 15 ਬੱਸਾਂ ਹੋਰ ਆਉਣਗੀਆਂ

ਬਠਿੰਡਾ, 29 ਅਪ੍ਰੈਲ, 2020 –
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਭੇਜੀਆਂ ਬੱਸਾਂ ਰਾਹੀਂ ਲੋਕ ਵਾਪਿਸ ਆਉਣਾ ਸ਼ੁਰੂ ਹੋ ਗਏ ਹਨ। ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਇੰਨ੍ਹਾਂ ਬੱਸਾਂ ਦਾ ਹਰਿਆਣਾ ਨਾਲ ਲੱਗਦੀ ਸਰਹੱਦ ਤੋਂ ਪੰਜਾਬ ਵਿਚ ਦਾਖਲਾ ਸ਼ੁਰੂ ਹੋਇਆ।ਜਿੱਥੇ ਇੰਨ੍ਹਾਂ ਸ਼ਰਧਾਲੂਆਂ ਨੂੰ ਨਾਸਤਾ ਅਤੇ ਪਾਣੀ ਦੇਣ ਅਤੇ ਇੰਨ੍ਹਾਂ ਸਬੰਧੀ ਮੁੱਢਲਾ ਰਿਕਾਰਡ ਇਕੱਤਰ ਕਰਨ ਤੋਂ ਬਾਅਦ ਇੰਨ੍ਹਾਂ ਨੂੰ ਸਬੰਧਤ ਜਿ਼ਲ੍ਹਿਆਂ ਲਈ ਰਵਾਨਾ ਕੀਤਾ ਗਿਆ।

ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਤੋਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੀਆਂ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਸੀ ਜਿੰਨ੍ਹਾਂ ਵਿਚੋਂ ਇਕ ਬੱਸ ਰਾਸਤੇ ਵਿਚ ਖਰਾਬ ਹੋਈ ਬਸ ਦੇ ਯਾਤਰੀਆਂ ਨੂੰ ਲੈ ਕੇ ਪਹਿਲਾਂ ਮੁੜ ਆਈ ਸੀ ਜਦ ਕਿ ਅੱਜ ਬਾਕੀ 79 ਬੱਸਾਂ ਦੀ ਵਾਪਸੀ ਆਰੰਭ ਹੋ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਡੂਮਵਾਲੀ ਬਾਰਡਰ ਤੇ ਖਾਣਾ ਅਤੇ ਪੀਣ ਦਾ ਪਾਣੀ ਉਪਲਬੱਧ ਕਰਵਾ ਕੇ ਇੰਨ੍ਹਾਂ ਨੂੰ ਸਬੰਧਤ ਜਿ਼ਲ੍ਹੇ ਵਿਚ ਭੇਜਿਆ ਜਾ ਰਿਹਾ ਹੈ ਜਿੱਥੇ ਇੰਨ੍ਹਾਂ ਨੂੰ ਸਬੰਧਤ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਤੌਰ ਤੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ ਬੱਸਾਂ ਦੇ ਦਾਖਲੇ ਮੌਕੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਇੱਥੇ ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਤੌਰ ਤੇ ਰੂਚੀ ਲੈ ਕੇ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਕੋਲ ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਪਹੰੁਚ ਕੀਤੀ ਸੀ ਅਤੇ ਇਸ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕਰਵਾਈਆਂ ਸਨ।

ਅੱਜ ਇੱਥੇ ਪਹੰੁਚੇ ਗੁਰਦਾਸਪੁਰ ਦੇ ਪਿੰਡ ਅਠਵਾਲ ਦੇ ਹਰੀ ਸਿੰਘ ਨੇ ਕਿਹਾ ਕਿ ਉਹ ਮਾਰਚ ਮਹੀਨੇ ਨਾਂਦੇੜ ਸਾਹਿਬ ਗਏ ਸਨ ਪਰ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਪੰਜਾਬ ਸਰਕਾਰ ਵੱਲੋਂ ਬੱਸਾਂ ਮੁਹਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਸਤੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਈ ਅਤੇ ਏਸੀ ਬੱਸਾਂ ਰਾਹੀਂ ਉਹ ਅੱਜ ਵਾਪਸ ਪਰਤ ਆਏ ਹਨ।

ਮੌਕੇ ਤੇ ਐਸਡੀਐਮ ਅਮਰਿੰਦਰ ਸਿੰਘ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਵੰਲਟੀਅਰ ਵੀ ਇੱਥੇ ਸ਼ਰਧਾਲੂਆਂ ਨੂੰ ਭੋਜਨ ਮੁਹਈਆ ਕਰਵਾਉਣ ਵਿਚ ਮਦਦ ਕਰ ਰਹੇ ਹਨ।ਇੰਨ੍ਹਾਂ ਬੱਸਾਂ ਰਾਹੀਂ ਆਏ ਸ਼ਰਧਾਲੂਆਂ ਨੂੰ ਮੈਰੀਟੋਰੀਅਸ ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ 64 ਬੱਸਾਂ ਵਾਪਿਸ ਆ ਗਈਆਂ ਸਨ ਜਿੰਨ੍ਹਾਂ ਵਿਚ ਪਰਤੇ 2293 ਸ਼ਰਧਾਲੂਆਂ ਦਾ ਜਿ਼ਲ੍ਹਾਵਾਰ ਵੇਰਵਾ ਨਿਮਨ ਅਨੁਸਾਰ ਹੈ। ਅੰਮ੍ਰਿਤਸਰ-294, ਬਰਨਾਲਾ 97, ਬਠਿੰਡਾ 69, ਫਰੀਦਕੋਟ 6, ਫਤਿਹਗੜ੍ਹ ਸਾਹਿਬ 13, ਫਿਰੋਜਪੁਰ 30, ਫਾ਼ਿਜਲਕਾ 27, ਗੁਰਦਾਸਪੁਰ 382, ਹੁਸਿ਼ਆਰਪੁਰ 85, ਜਲੰਧਰ 122, ਕਪੂਰਥਲਾ 42, ਲੁਧਿਆਣਾ 179, ਮਾਨਸਾ 9, ਮੋਗਾ 130, ਸ੍ਰੀ ਮੁਕਤਸਰ ਸਾਹਿਬ 57, ਪਠਾਨਕੋਟ 6, ਪਟਿਆਲਾ 68, ਰੂਪਨਗਰ 31, ਮੋਹਾਲੀ 11, ਸੰਗਰੂਰ 200, ਨਵਾਂਸ਼ਹਿਰ 101, ਤਰਨਤਾਰਨ 308, ਚੰਡੀਗੜ੍ਹ ਤੇ ਹੋਰ 26।

ਇਸ ਤੋਂ ਬਿਨ੍ਹਾਂ ਬੀਤੀ ਰਾਤ ਰਾਜਸਥਾਨ ਦੇ ਜੈਸਲਮੇਰ ਤੋਂ ਵੀ ਲਗਭਗ 400 ਬਠਿੰਡਾ ਜਿ਼ਲ੍ਹੇ ਨਾਲ ਸਬੰਧਤ ਮਜਦੂਰ ਜਿ਼ਲ੍ਹੇ ਵਿਚ ਪਹੁੰਚੇ ਸਨ। ਜਿੰਨ੍ਹਾਂ ਨੂੰ ਤਲਵੰਡੀ ਸਾਬੋ ਵਿਖੇ ਇਕਾਂਤਵਾਸ ਵਿਚ ਰੱਖਿਆ ਗਿਆ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION