23.1 C
Delhi
Friday, May 3, 2024
spot_img
spot_img

5000 ਤੋਂ ਵੱਧ ਸਿਖਿਅਕ ਅਦਾਰੇ 27 ਅਗਸਤ ਨੂੰ ਜੈਕ ਦੇ ਸਿੱਖਿਆ ਸੰਵਾਦ ਵਿੱਚ ਹਿੱਸਾ ਲੈਣਗੇ

ਮੁਕਤਸਰ, 26 ਅਗਸਤ, 2020 –
ਪੰਜਾਬ ਤੋ ਇਲਾਵਾ ਆਸ-ਪਾਸ ਦੇ ਰਾਜਾਂ ਦੇ 5000 ਤੋਂ ਜਿਆਦਾ ਸਕੂਲ, ਕਾਲੇਜ਼ਿਜ ਅਤੇ ਯੂਨੀਵਰਸਟੀਆਂ ਜੁਆਇੰਟ ਐਸੋਸਿਏਸ਼ਨ ਆੱਫ ਕਾਲੇਜ਼ਿਜ (ਜੈਕ) ਵਲੋ ਆਯੋਜਿਤ ਹੋਣ ਵਾਲੇ ਸਿੱਖਿਆ ਸੰਵਾਦ ਵਿੱਚ ਹਿੱਸਾ ਲੈਣਗੇ। ਇਹ ਸਿੱਖਿਆ ਸੰਵਾਦ 27 ਅਗਸਤ (ਵੀਰਵਾਰ) ਨੂੰ ਆਯੋਜਿਤ ਕਰਵਾਇਆ ਜਾਵੇਗਾ। ਡਾ. ਰਮੇਸ਼ ਪੋਖਰੀਵਾਲ ’“ਨਿਸ਼ਾਂਕ” ਮਾਣਯੋਗ ਕੇਂਦਰੀ ਸਿੱਖਿਆ ਮੰਤਰੀ, ਭਾਰਤ ਸਰਕਾਰ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਡਾ. ਸੰਜੈ ਸ਼ਾਮਰਾਵ, ਮਾਣਯੋਗ ਰਾਜ ਸਿੱਖਿਆ ਮੰਤਰੀ ਇਸ ਮੌਕੇ ਤੇ ਮਹਿਮਾਨ ਹੋਣਗੇ।

ਜੈਕ ਵੱਲੋਂ 4 ਅਹੁਦੇਦਾਰ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਜਿਸ ਵਿੱਚ ਸਰਦਾਰ ਸਤਨਾਮ ਸਿੰਘ ਸੰਧੂ, ਮੁੱਖ ਸੰਰਖਕ, ਜੈਕ ਮਹਿਮਾਨਾਂ ਦਾ ਸਵਾਗਤ ਕਰਨਗੇ। ਪਹਿਲੇ ਸਤਰ ਵਿੱਚ ਸਰਦਾਰ ਜਗਜੀਤ ਸਿੰਘ, ਪ੍ਰਧਾਨ ਜੈਕ ਸੰਚਾਲਕ ਹੋਣਗੇ ਜਦਕਿ ਦੂਜੇ ਸਤਰ ਵਿੱਚ ਡਾ. ਅੰਸ਼ੂ ਕਟਾਰੀਆ, ਕੋ-ਚੈਅਰਮੈਨ, ਜੈਕ ਸੰਚਾਲਕ ਹੋਣਗੇ ਅਤੇ ਡਾ. ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ, ਜੈਕ ਮੌਜ਼ੂਦ ਲੋਕਾਂ ਦਾ ਧੰਨਵਾਦ ਕਰਨਗੇ।

ਪਹਿਲੇ ਸਤਰ ਵਿੱਚ ਸ਼੍ਰੀ ਅਸ਼ੋਕ ਮਿੱਤਲ, ਚਾਂਸਲਰ, ਐਲਪੀਯੂ; ਡਾ. ਐਚ ਚਤੁਰਵੇਦੀ, ਡਾਇਰੇਕਟਰ, ਬੀਮਟੈੱਕ; ਡਾ. ਜੀ ਵਿਸ਼ਵਨਾਥਨ, ਸੰਸਥਾਪਕ ਅਤੇ ਚੈਅਰਮੈਨ, ਵੀਆਈਟੀ ਪ੍ਰੈਜ਼ੀਡੈਂਟ, ਈਪੀਐਸਆਈ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰਨਗੇ ਜਦਕਿ ਦੂਜੇ ਸਤਰ ਵਿੱਚ ਪ੍ਰੌਫੈਸਰ ਰਾਜ ਕੁਮਾਰ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ; ਪ੍ਰੌਫੈਸਰ ਸਰਿਤ ਕੁਮਾਰਦਾਸ, ਡਾਇਰੇਕਟਰ, ਆਈਆਈਟੀ, ਰੋਪੜ; ਡਾ. ਮਧੂ ਚਿਤਕਾਰਾ, ਪ੍ਰੋ-ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਅਤੇ ਸ਼੍ਰੀ ਸ਼ੰਕਰ ਵਨਵਰਾਏ, ਸੰਯੁਕਤ ਸੰਵਾਦਦਾਤਾ, ਕੁਮਾਰਗੁਰੂ ਕਾਲਜ ਆਫ ਟੈਕਨੋਲਿਜੀ ਪੈਨਲਿਸਟ ਹੋਣਗੇ।

ਸ਼੍ਰੀ ਚਰਨਜੀਤ ਸਿੰਘ ਵਾਲੀਆ, ਸਰਦਾਰ ਮਨਜੀਤ ਸਿੰਘ, ਸੰਰਖਕ, ਜੈਕ; ਸਰਦਾਰ ਨਿਰਮਲ ਸਿੰਘ, ਸੀਨੀਅਰ ਉੱਪ ਪ੍ਰਧਾਨ; ਸ਼੍ਰੀ ਜਸਨੀਕ ਸਿੰਘ, ਡਾ. ਸਤਵਿੰਦਰ ਸੰਧੂ, ਸ਼੍ਰੀ ਵਿਪਿਨ ਸ਼ਰਮਾ, ਉੱਪ ਪ੍ਰਧਾਨ, ਜੈਕ ; ਸਰਦਾਰ ਸੁਖਮੰਦਰ ਸਿੰਘ ਚੱਠਾ, ਮਹਾਂਸਚਿਵ ; ਸ਼੍ਰੀ ਸ਼ਿਮਾਂਸ਼ੂ ਗੁਪਤਾ , ਵਿੱਤ ਸਚਿਵ ਅਤੇ ਸਰਦਾਰ ਰਜਿੰਦਰ ਸਿੰਘ ਧਨੋਆ, ਸਚਿਵ ਆਦਿ ਵੀ ਇਸ ਵੈਬੀਨਾਰ ਚ’ ਸ਼ਾਮਿਲ ਹੋਣਗੇ।

ਇਹ ਵੈਬੀਨਾਰ ਲਈ https://forms.gle/uK1X163as2u5NR4u8 ਰਜਿਸਟਰੇਸ਼ਨ ਕਰਨਾ ਹੋਵੇਗਾ ਅਤੇ ਇਹ ਵੈਬੀਨਾਰ ਫੇਸਬੁੱਕ ਤੇ ਯੂਟਿਊਬ ਤੇ ਲਾਈਵ ਹੋਵੇਗਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION