37.1 C
Delhi
Thursday, May 30, 2024
spot_img
spot_img
spot_img

350.84 ਕਰੋੜ ਦੇ ਬੈਂਕ ਫ਼ਰਾਡ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਅੰਮ੍ਰਿਤਸਰ ਦੀ ਪੰਜਾਬ ਬਾਸਮਤੀ ਅਤੇ ਡਾਇਰੈਕਟਰਾਂ ਖਿਲਾਫ਼ ਕੇਸ ਦਰਜ

ਯੈੱਸ ਪੰਜਾਬ

ਨਵੀਂ ਦਿੱਲੀ, 3 ਜੁਲਾਈ, 2020:

ਸੀ.ਬੀ.ਆਈ.ਨੇ 6 ਬੈਂਕਾਂ ਦੇ ‘ਕੰਸੋਰਸ਼ੀਅਮ’ ਨਾਲ 350.84 ਕਰੋੜ ਰੁਪਏ ਦੀ ਧੋਖ਼ਾਧੜੀ ਕਰਨ ਦੇ ਦੋਸ਼ ਹੇਠ ਅੰਮ੍ਰਿਤਸਰ ਦੀ ਪੰਜਾਬ ਬਾਸਮਤੀ ਰਾਈਸ ਲਿਮਟਿਡ ਦੇ ਖਿਲਾਫ਼ ਫ਼ਰਾਦ ਦਾ ਕੇਸ ਦਰਜ ਕੀਤਾ ਹੈ।

ਇਹ ਮਾਮਲਾ ਕੰਪਨੀ ਵੱਲੋਂ ਆਪਣਾ ਸਟਾਕ ਅਤੇ ‘ਪ੍ਰਾਈਮ ਸਕਿਉਰਿਟੀ’ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।

ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿਚ ਕੰਪਨੀ ਦੇ ਪ੍ਰੋਮੋਟਰਾਂ ਅਤੇ ਡਾਇਰੈਕਟਰਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੁਲਵਿੰਦਰ ਸਿੰਘ ਮਖ਼ਾਨੀ, ਜਸਮੀਤ ਕੌਰ ਅਤੇ ਮਨਜੀਤ ਸਿੰਘ ਮਖ਼ਾਨੀ ਸ਼ਾਮਿਲ ਹਨ।

ਉਕਤ ਤੋਂ ਇਲਾਵਾ ਇਸ ਮਾਮਲੇ ਵਿਚ ਕੁਝ ਬੈਂਕ ਅਧਿਕਾਰੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।

ਇਸੇ ਸੰਬੰਧ ਵਿਚ ਸੀ.ਬੀ.ਆਈ. ਵੱਲੋਂ ਕੰਪਨੀ, ਇਸ ਦੇ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ‘ਸਰਚ ਅਪਰੇਸ਼ਨ’ ਵੀ ਵੀਰਵਾਰ ਨੂੰ ਚਲਾਇਆ ਗਿਆ। ਸੀ.ਬੀ.ਆਈ. ਦੇ ਇਕ ਬੁਲਾਰੇ ਅਨੁਸਾਰ ‘ਸਰਚ ਉਪਰੇਸ਼ਨ’ ਦੌਰਾਨ ਕੋਵਿਡ ਦੇ ਮੱਦੇਨਜ਼ਰ ਪੂਰੀ ਸਾਵਧਾਨੀ ਵਰਤੀ ਗਈ ਅਤੇ ਸਰਚ ਟੀਮ ਨੂੰ ਪੀ.ਪੀ.ਈ.ਕਿੱਟਾਂ ਆਦਿ ਮੁਹੱਈਆ ਕਰਾਈਆਂ ਗਈਆਂ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਸ਼ਿਕਾਇਤ ਕੈਨਰਾ ਬੈਂਕ, ਚੰਡੀਗੜ੍ਹ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸੀ। ਦੋਸ਼ ਹੈ ਕਿ ਇਸ ਕੰਪਨੀ ਨੇ ਕੈਨਰਾ ਬੈਂਕ ਦੀ ਅਗਵਾਈ ਵਾਲੇ ਬੈਂਕ ਸਮੂਹ ਜਿਸ ਵਿਚ ਕੈਨਰਾ ਬੈਂਕ ਤੋ ਂਇਲਾਵਾ ਆਂਧਰਾ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਉਰੀਐਂਟਲ ਬੈਂਕ ਆਫ਼ ਕਾਮਰਸ, ਆਈ.ਡੀ.ਬੀ.ਆਈ.ਬੈਂਕ ਅਤੇ ਯੂਕੋ ਬੈਂਕ ਸ਼ਾਮਿਲ ਹਨ, ਨਾਲ 350.84 ਕਰੋੜ ਰੁਪਏ ਦਾ ਫ਼ਰਾਡ ਕੀਤਾ ਹੈ। ਇਸ ਰਕਮ ਵਿਚੋਂ174.89 ਕਰੋੜ ਰੁਪਏ ਦਾ ਵੱਡਾ ਹਿੱਸਾ ਕੈਨਰਾ ਬੈਂਕ ਦਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਕੰਪਨੀ ਨੇ ਆਪਣਾ ਸਟਾਕ ਅਤੇ ‘ਪ੍ਰਾਈਮ ਸਕਿਉਰਿਟੀ’ ਬੈਂਕਾਂ ਨੂੰ ਦੱਸੇ ਬਿਨਾਂ ਅਤੇ ਬਿਨਾਂ ਕੋਈ ਪ੍ਰਵਾਨਗੀ ਲਿਆਂ ਵੇਚ ਦਿੱਤੀ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION