26.1 C
Delhi
Friday, April 26, 2024
spot_img
spot_img

3 ਲੱਖ ਦੀ ਖ਼ੋਹ ਮਗਰੋਂ ਪੁਲਿਸ ਤੋਂ ਪਰੇਸ਼ਾਨ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਯੈੱਸ ਪੰਜਾਬ
ਜਲੰਧਰ, 8 ਅਗਸਤ, 2019:

ਜਲੰਧਰ ਦੇ ਇਕ ਵਿਅਕਤੀ, ਜਿਸ ਤੋਂ ਅਜੇ ਬੀਤੇ ਕਲ੍ਹ ਹੀ ਤਿੰਨ ਲੱਖ ਰੁਪਏ ਦੀ ਲੁੱਟ ਹੋਈ ਸੀ, ਵੱਲੋਂ ਅੱਜ ਰੇਲਗੱਡੀ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ।

ਪਰਿਵਾਰ ਦਾ ਦੋਸ਼ ਹੈ ਕਿ ਲੁੱਟ ਦੇ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਜਗ੍ਹਾ ਪੁਲਿਸ ਇਸ ਵਿਅਕਤੀ ਨੂੰ ਹੀ ਤੰਗ ਪਰੇਸ਼ਾਨ ਕਰ ਰਹੀ ਸੀ ਜਿਸ ਦੇ ਚੱਲਦਿਆਂ ਉਸਨੇ ਇਹ ਕਦਮ ਉਠਾਇਆ ਹੈ।

ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗੋਲਡਨ ਐਵੀਨਿਊ ਫ਼ੇਜ਼ 2, ਜਲੰਧਰ ਵਜੋਂ ਹੋਈ ਹੈ।

Jarnail Singh Suicideਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਦੇ ਭਰਾ ਉਂਕਾਰ ਸਿੰਘ ਨੇ ਦੱਸਿਆ ਕਿ ਬੀਤੇ ਕਲ੍ਹ ਜਰਨੈਲ ਸਿੰਘ ਤੋਂ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਕਰਤਾਰਪੁਰ ਰੋਡ ’ਤੇ 3 ਲੱਖ ਰੁਪਏ ਦੀ ਖ਼ੋਹ ਕਰ ਲਈ ਸੀ ਜਿਸ ਦੀ ਰਿਪੋਰਟ ਪੁਲਿਸ ਨੂੰ ਕਰਨ ’ਤੇ ਪਹਿਲਾਂ ਤਾਂ ਕਰਤਾਰਪੁਰ ਅਤੇ ਮਕਸੂਦਾਂ ਪੁਲਿਸ ਵਿਚਾਲੇ ਹੱਦਬੱਦੀ ਦਾ ਚੱਕਰ ਪਿਆ ਰਿਹਾ ਅਤੇ ਬਾਅਦ ਵਿਚ ਮਾਮਲਾ ਮਕਸੂਦਾਂ ਪੁਲਿਸ ਨੂੰ ਸੌਂਪਿਆ ਗਿਆ।

ਉਂਕਾਰ ਸਿੰਘ ਨੇ ਦੋਸ਼ ਲਗਾਇਆ ਕਿ ਬਣਦੀ ਕਾਰਵਾਈ ਕਰਨ ਦੀ ਜਗ੍ਹਾ ਪੁਲਿਸ ਜਰਨੈਲ ਸਿੰਘ ਨੂੰ ਹੀ ਪਰੇਸ਼ਾਨ ਕਰ ਰਹੀ ਸੀ ਅਤੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਦੇ ਚੱਲਦਿਆਂ ਅੱਜ ਜਰਨੈਲ ਸਿੰਘ ਆਪਣੀ ਇਨੋਵਾ ਗੱਡੀ ਵਿਚ ਬਿਆਸ ਪਿੰਡ ਲਾਗੇ ਰੇਲ ਲਾਈਨ ਕੋਲ ਪਹੁੰਚਿਆ ਅਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਜੀ.ਆਰ.ਪੀ. ਨੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦ ਤਾਈਂ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਦ ਤਾਈਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION