36.1 C
Delhi
Saturday, May 4, 2024
spot_img
spot_img

2022 ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪੰਜਾਬ ’ਚ ਦਾਖ਼ਲੇ ਦਾ ਰਾਹ ਪੱਧਰਾ ਕਰਨ ਲਈ ਆਈ ਕਾਨੂੰਨ ਮੁਅੱਤਲ ਕਰਨ ਦੀ ਤਜ਼ਵੀਜ਼: ਜਾਖ਼ੜ

ਯੈੱਸ ਪੰਜਾਬ
ਚੰਡੀਗੜ੍ਹ, 21 ਜਨਵਰੀ, 2021:
ਕੇਂਦਰ ਸਰਕਾਰ ਵੱਲੋਂ ਖ਼ੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਅਤੇ ਚੱਲ ਰਹੇ ਅੰਦੋਲਨ ਦੇ ਖ਼ਾਤਮੇ ਲਈ 10ਵੇਂ ਗੇੜ ਦੀ ਗੱਲਬਾਤ ਵਿੱਚ ਬੁੱਧਵਾਰ ਨੂੰ ਖ਼ੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਵੱਲੋਂ ਵਿਵਾਦਤ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਅੱਤਲ ਕੀਤੇ ਜਾਣ ’ਤੇ ਪੰਜਾਬ ਕਾਂਗਰਸ ਨੇ ਸਵਾਲ ਉਠਾਏ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਤਜ਼ਵੀਜ਼ 2022 ਦੀ ਚੋਣ ਦੇ ਮੱਦੇਨਜ਼ਰ ਹੀ ਕਿਸਾਨਾ ਅੱਗੇ ਰੱਖੀ ਹੈ।

ਸ੍ਰੀ ਜਾਖ਼ੜ ਨੇ ਆਖ਼ਿਆ ਹੈ ਕਿ ਮੁਅੱਤਲੀ ਦੀ ਇਹ ਤਜ਼ਵੀਜ਼ ਸਰਕਾਰ ਨੇ 2022 ਦੇ ਚੋਣਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀ ਹੈ। ਇਸ ਤਜ਼ਵੀਜ਼ ਨੂੰ ਕਿਸਾਨੀ ਨਾਲ ਕੋਝਾ ਮਜ਼ਾਕ ਦੱਸਦਿਆਂ ਸ੍ਰੀ ਜਾਖ਼ੜ ਨੇ ਕਿਹਾ ਕਿ ਇਸ ਵਿੱਚੋਂ ਰਾਜਨੀਤੀ ਦੀ ਬੋਅ ਆ ਰਹੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਆਖ਼ਿਆ ਕਿ ਦਰਅਸਲ ਇਹ ਤਜ਼ਵੀਜ਼ 2022 ਦੀਆਂ ਚੋਣਾਂ ਵਿੱਚ ਭਾਜਪਾ ਦੇ ਪੰਜਾਬ ਵਿੱਚ ਦਾਖ਼ਲੇ ਦਾ ਰਾਹ ਪੱਧਰਾ ਕਰਨ ਲਈ ਹੀ ਕੀਤਾ ਗਿਆ ਹੈ ਕਿਉਂਕਿ ਤਾਜ਼ਾ ਹਾਲਾਤ ਵਿੱਚ ਰਾਜ ਅੰਦਰ ਭਾਜਪਾ ਆਗੂਆਂ ਦਾ ਵਿੱਚਰਣਾ ਹੀ ਔਖ਼ਾ ਹੋਇਆ ਪਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION