35.6 C
Delhi
Sunday, May 19, 2024
spot_img
spot_img

1984 ਮਾਮਲੇ ਵਿਚ ਅਦਾਲਤ ਨੇ ਸੀ.ਬੀ.ਆਈ ਨੂੰ ਲਾਈ ਫ਼ਟਕਾਰ, 15 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੀ ਹਿਦਾਇਤ

ਨਵੀਂ ਦਿੱਲੀ, 25 ਨਵੰਬਰ, 2019:

ਨਵੰਬਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦਿੱਲੀ ਕਮੇਟੀ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕੋਰਟ ਨੇ ਸ਼ਿਕਾਇਤ ਕਰਤਾ ਦੀ ਸਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸੀ.ਬੀ.ਆਈ ਨੂੰ ਫ਼ਟਕਾਰ ਲਗਾਉਂਦੇ ਹੋਏ ਐਸ.ਪੀ ਨੂੰ ਹਿਦਾਇਤ ਦਿੱਤੀ ਕਿ ਜਗਦੀਸ਼ ਟਾਈਟਲਰ ਕੇਸ ਵਿਚ ਮੁੱਖ ਗਵਾਹਾਂ ਦੇ 164 ਦੇ ਬਿਆਨ ਦਰਜ ਕਿਉਂ ਨਹੀਂ ਹੋਏ। ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਸਬੰਧੀ 15 ਦਿਨਾਂ ਅੰਦਰ ਐਸ.ਪੀ ਤੋਂ ਰਿਪੋਰਟ ਪੇਸ਼ ਕਰਨ ਨੂੰ ਕਿਹਾ ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਅਦਾਲਤ ਵਿਚ ਅਪੀਲ ਕੀਤੀ ਗਈ ਸੀ ਕਿ ਸੀ.ਬੀ.ਆਈ ਵੱਲੋਂ ਕੇਸ ਵਿਚ ਸੁਸਤੀ ਬਰਤੀ ਜਾ ਰਹੀ ਹੈ। ਗਵਾਹਾਂ ਦੇ ਬਿਆਨ ਤੱਕ ਦਰਜ ਨਹੀਂ ਕਰਵਾਏ ਜਾ ਰਹੇ, 35 ਸਾਲ ਹੋਣ ਦੇ ਬਾਅਦ ਕਈ ਗਵਾਹ ਹੁਣ ਇਸ ਦੁਨੀਆ ਵਿਚ ਵੀ ਨਹੀਂ ਰਹੇ ਇਸ ਲਈ ਬਿਨਾਂ ਕਿਸੇ ਦੇਰੀ ਦੇ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣੇ ਚਾਹੀਦੇ ਹਨ।

ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ 3 ਸਾਲ ਲੱਗ ਗਏ ਸੀ.ਬੀ.ਆਈ ਨੂੰ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹੀ ਦੇਣ ਵਾਲੇ ਅਭਿਸ਼ੇਕ ਵਰਮਾ ਦਾ ਪੋਲੀ ਗ੍ਰਾਫ਼ਿਕ ਟੈਸਟ ਕਰਵਾਉਣ ਵਿਚ ਅਤੇ ਉਸ ਦੀ ਵੀ ਰਿਪੋਰਟ ਹਾਲੇ ਤੱਕ ਸਾਰਵਜਨਕ ਨਹੀਂ ਕੀਤੀ ਗਈ ਹੈ।

ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਦੀ ਅਗੁਵਾਈ ਵਿਚ ਕਮੇਟੀ ਵੱਲੋਂ ਐਡਵੋਕੇਟ ਗੁਰਬਖ਼ਸ਼ ਸਿੰਘ ਅਤੇ ਹਰਪ੍ਰੀਤ ਸਿੰਘ ਹੋਰਾ ਦੁਆਰਾ ਅਦਾਲਤ ਵਿਚ ਜਗਦੀਸ਼ ਟਾਈਟਲਰ ਸਮੇਤ ਹੋਰਨਾਂ ਕਾਤਿਲਾਂ ਨੂੰ ਸਜ਼ਾ ਦਿਲਾਉਣ ਲਈ ਕੇਸਾਂ ਦੀ ਬਖ਼ੂਬੀ ਪੈਰਵੀ ਕੀਤੀ ਜਾ ਰਹੀ ਹੈ । ਕਮੇਟੀ ਦੀ ਲੀਗਲ ਟੀਮ ਨੇ ਕੋਰਟ ਤੋਂ 164 ਵਿਚ ਬਿਆਨ ਦਰਜ ਕਰਵਾਉਣ ਦੀ ਅਪੀਲ ਦੇ ਨਾਲ-ਨਾਲ ਗਵਾਹਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਵੀ ਧਿਆਨ ਦੇਣ ਦੀ ਅਪੀਲ ਕੀਤੀ ਸੀ।

ਸ. ਸਿਰਸਾ ਨੇ ਕਿਹਾ ਕਿ ਜਿਨ੍ਹਾਂ ਕਾਤਿਲਾਂ ਨੇ ਬੇਰਹਿਮੀ ਨਾਲ ਸਿੱਖਾਂ ਦੀ ਹੱਤਿਆ ਕੀਤੀ ਹੋਵੇ ਉਹ ਗਵਾਹਾਂ ਨੂੰ ਧਮਕਾਉਂਦੇ ਆਏ ਹਨ, ਇਸੇ ਦਾ ਹੀ ਪਰਿਣਾਮ ਹੈ ਕਿ ਗਵਾਹ ਡਰ ਕੇ ਸਾਹਮਣੇ ਨਹੀਂ ਆਏ ਅਤੇ ਜੋ ਆਏ ਵੀ ਹਨ ਉਨ੍ਹਾਂ ਤੱਕ ਸੁਰੱਖਿਆ ਮੁੱਹਈਆ ਨਹੀਂ ਕਰਵਾਈ ਜਾਂਦੀ।

ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਤੋਂ 35 ਸਾਲ ਪਹਿਲਾਂ ਦਿੱਲੀ ਦੀ ਸੜਕਾਂ ‘ਤੇ ਸਿੱਖ ਸਮੁਦਾਇ ਦੇ ਲੋਕਾਂ ਦੇ ਗੱਲੇ ਵਿਚ ਟਾਇਰ ਪਾ ਕੇ ਜਿੰਦਾ ਜਲਾ ਦਿੱਤਾ ਗਿਆ ਸੀ ਪਰ ਅੱਜ ਤੱਕ ਕਾਤਲਾਂ ਨੂੰ ਸਜ਼ਾ ਕਿਉਂ ਨਹੀਂ ਹੋ ਪਾਈ। ਕੋਰਟ ਨੇ ਸੀ.ਬੀ.ਆਈ ਨੂੰ ਫ਼ਟਕਾਰ ਲਗਾਉਂਦੇ ਹੋਏ ਹਾ ਕਿ ਪਹਿਲਾਂ ਹੀ 35 ਵਰ੍ਹੇ ਬੀਤ ਗਏ ਹਨ ਅਤੇ ਹੁਣ ਬਿਨਾਂ ਕਿਸੇ ਦੇਰੀ ਦੇ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

ਜਜ ਸਾਹਿਬ ਨੇ ਸਬੰਧਤ ਐਸ.ਪੀ ਤੋਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਆਰੋਪੀ ਤਾਕਤਵਰ ਵੀ ਹਨ ਇਸ ਲਈ 161 ਦੀ ਬਜਾਇ 164 ਵਿਚ ਦਰਜ ਬਿਆਨਾਂ ਦੀ ਮਹੱਤਤਾ ਹੈ। ਅਦਾਲਤ ਨੇ ਤੁਰੰਤ 164 ਦੇ ਬਿਆਨ ਦਰਜ ਕਰਵਾਉਣ ਸਬੰਧੀ 15 ਦਿਨਾਂ ਅੰਦਰ ਸਬੰਧਿਤ ਐਸ.ਪੀ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ। ਜਜ ਸਾਹਿਬ ਨੇ ਸੀ.ਬੀ.ਆਈ ਤੋਂ ਗਵਾਹਾਂ ਨੂੰ ਸੁਰੱਖਿਆ ਦੇ ਮੁੱਦੇ ‘ਤੇ ਵੀ ਸੁਆਲ ਕੀਤੇ।

ਅਦਾਲਤ ਨੇ ਜਾਂਚ ਅਧਿਕਾਰੀ ਤੋਂ ਵੀ ਜਵਾਬ ਤਲਬੀ ਕੀਤੀ ਕਿ ਗਵਾਹਾਂ ਨੂੰ ਧਮਕੀਆਂ ਮਿਲਣ ਦੇ ਬਾਵਜੂਦ 195ਏ ਦੇ ਤਹਿਤ ਐਫ਼.ਆਈ. ਆਰ ਕਿਉਂ ਨਹੀਂ ਕੀਤੀ ਜਦੋਂ ਕਿ ਅਜਿਹਾ ਕਰਨਾ ਤੁਹਾਡੇ ਅਧਿਕਾਰ ਖੇਤਰ ਵਿਚ ਹੈ।

ਸ. ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 35 ਵਰ੍ਹਿਆਂ ਤੋਂ ਕਾਤਿਲਾਂ ਨੂੰ ਸਜਾ ਦਿਲਾਉਣ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।

ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਮੈਂਬਰ ਅਤੇ ਦੰਗਾ ਪੀੜਿਤ ਕਮੇਟੀ ਦੇ ਚੇਅਰਮੈਨ ਆਤਮਾ ਸਿੰਘ ਲੁਬਾਣਾ ਅਤੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਵੱਲੋਂ ਕੇਸਾਂ ਦੀ ਨਿਰੰਤਰ ਪੈਰਵੀ ਕੀਤੀ ਜਾ ਰਹੀ ਹੇ ਅਤੇ ਜਦੋਂ ਤੱਕ ਸਾਰੇ ਕਾਤਿਲ ਸਲਾਖਾਂ ਦੇ ਪਿਛੇ ਨਹੀਂ ਚਲੇ ਜਾਂਦੇ ਅਕਾਲੀ ਦਲ ਆਰਾਮ ਨਾਲ ਨਹੀਂ ਬੈਠੇਗਾ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION