ਅੱਜ-ਨਾਮਾ
ਬਣੀ ਵੈਕਸੀਨ ਕੋਰੋਨਾ ਦੀ ਸੁਣੀ ਮਿੱਤਰ,
ਵਰਤੀ ਜਾਣ ਨੂੰ ਖਾਸ ਨਹੀਂ ਦੇਰ ਮਿੱਤਰ।
ਕਹਿੰਦੇ ਜਦੋਂ ਉਤਪਾਦਨ ਇਹ ਸ਼ੂਰੂ ਹੋਣਾ,
ਵੇਖਿਓ ਵੈਕਸੀਨ ਦੇ ਲੱਗਦੇ ਢੇਰ ਮਿੱਤਰ।
ਆ ਗਈ ਜਦੋਂ ਦਵਾਈ ਫਿਰ ਹੋਏ ਸਾਂਝੀ,
ਕਰਨੀ ਚਾਹੀਦੀ ਤੇਰ ਨਹੀਂ ਮੇਰ ਮਿੱਤਰ।
ਜਿੰਨੇ ਗੁਜ਼ਰ ਗਏ ਲੋਕ ਅਣਿਆਈ ਮੌਤੇ,
ਲੱਗੇ ਵਾਪਸ ਤੇ ਆਉਣ ਨਾ ਫੇਰ ਮਿੱਤਰ।
ਭਲੇ ਵੇਲੇ ਨਾ ਜਿਹੜੀ ਹੈ ਅਕਲ ਆਉਂਦੀ,
ਘੜੀ ਔਖ ਦੀ ਅਕਲ ਉਹ ਆਏ ਮਿੱਤਰ।
ਆਈ ਅਕਲ ਦੀ ਘੜੀ ਜਦ ਫੇਰ ਮਿੱਤਰ,
ਇਹ ਵੀ ਪਾਸਿਓਂ ਲੰਘ ਨਾ ਜਾਏ ਮਿੱਤਰ।
-ਤੀਸ ਮਾਰ ਖਾਂ
ਦਸੰਬਰ 20, 2020