37.1 C
Delhi
Monday, May 20, 2024
spot_img
spot_img

15 ਮਾਰਚ ਨੂੰ ਫੂਡ ਸੇਫਟੀ ਅਫਸਰਾਂ ਦੀ ਹੋਣ ਵਾਲੀ ਪ੍ਰੀਖਿਆ ਸਬੰਧੀ ਵਿਆਪਕ ਨਿਗਰਾਨੀ ਪ੍ਰਬੰਧ ਮੁਕੰਮਲ: ਜਸਪਾਲ ਢਿੱਲੋਂ

ਚੰਡੀਗੜ, 8 ਮਾਰਚ, 2020 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦੁਆਰਾ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਉਮੀਦਵਾਰਾਂ ਦੀ ਪੂਰੀ ਨਿਰਪੱਖ, ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੋਣ ਕਰਵਾਉਣ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐਸਐਸਐਸਬੀ) ਨੇ 15 ਮਾਰਚ ਨੂੰ ਫੂਡ ਸੇਫਟੀ ਅਫਸਰਾਂ ਦੇ ਅਹੁਦੇ ਹਿੱਤ ਹੋਣ ਵਾਲੀ ਪ੍ਰੀਖਿਆ ਦੇ ਦਾਖਲੇ ਲਈ ਵਿਸਥਾਰਪੂਰਵਕ ਚੌਕਸੀ ਉਪਾਅ ਕੀਤੇ ਹਨ। ਇਹ ਜਾਣਕਾਰੀ ਪੀ.ਐਸ.ਐਸ.ਐਸ.ਬੀ ਦੇ ਮੈਂਬਰ ਸ਼੍ਰੀ ਜਸਪਾਲ ਢਿੱਲੋਂ ਨੇ ਦਿੱਤੀ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਲਗਾਏ ਗਏ ਹਨ ਅਤੇ ਉਮੀਦਵਾਰਾਂ ਨੂੰ ਦੱਸਿਆ ਗਿਆ ਹੈ ਕਿ ਪ੍ਰੀਖਿਆ ਹਾਲ ਵਿਚ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਮੋਬਾਇਲ ਫ਼ੋਨਾਂ, ਇਲੈਕਟ੍ਰਾਨਿਕ ਘੜੀਆਂ ਅਤੇ ਹੋਰ ਈ-ਉਪਕਰਣਾਂ / ਯੰਤਰਾਂ ਦੀ ਮਨਾਹੀ ਕੀਤੀ ਗਈ ਹੈ ਬਲਕਿ ਅਨੌਲੋਗ ਘੜੀਆਂ , ਮੁੰਦਰੀਆਂ, ਚੇਨਜ਼, ਪੈਂਡੈਂਟਸ, ਚੂੜੀਆਂ, ਕੰਨਾਂ ਦੀਆਂ ਵਾਲੀਆਂ ਆਦਿ ‘ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਅਣਉਚਿਤ ਸਾਧਨਾਂ ਵਰਤੋਂ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਦੀ ਤੀਹਰੀ ਬਾਇਓਮੈਟ੍ਰਿਕ ਸ਼ਨਾਖਤ ਕੀਤੀ ਜਾਵੇਗੀ। ਪਹਿਲੀ ਬਾਇਓਮੈਟ੍ਰਿਕ ਅਧਾਰਤ ਪਛਾਣ ਪ੍ਰੀਖਿਆ ਸਥਾਨ ‘ਤੇ ਕੀਤੀ ਜਾਏਗੀ, ਦੂਜੀ ਵਾਰ ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਦੀ ਕਾਊਂਸਲਿੰਗ ਸਮੇਂ ਕੀਤੀ ਜਾਵੇਗੀ ਅਤੇ ਅੰਤਮ ਜਾਂਚ ਉਮੀਦਵਾਰਾਂ ਦੀ ਨਿਯੁਕਤੀ ਸਮੇਂ ਕੀਤੀ ਜਾਵੇਗੀ ।

ਸ੍ਰੀ ਜਸਪਾਲ ਢਿਲੋਂ ਨੇ ਕਿਹਾ ਕਿ ਇਸ ਨਾਲ ਇਹ ਯਕੀਨੀ ਬਣੇਗਾ ਕਿ ਜਿਸ ਉਮੀਦਵਾਰ ਨੇ ਪ੍ਰੀਖਿਆ ਦਿੱਤੀ ਸੀ ਅਤੇ ਕਾਉਂਸਲਿੰਗ ਵਿੱਚ ਰਿਪੋਰਟ ਕੀਤੀ ਸੀ ਉਹ ਹੀ ਉਮੀਦਵਾਰ ਅਹੁਦੇ ‘ਤੇ ਨਿਯੁਕਤ ਹੋਣ ਜਾ ਰਿਹਾ ਹੈ। ਇਹ ਤੀਹਰੀ ਬਾਇਓਮੈਟ੍ਰਿਕ ਪਛਾਣ ਪ੍ਰਕਿਰਿਆ ਅਸਲ ਉਮੀਦਵਾਰਾਂ ਦੀ ਬਜਾਏ ਪ੍ਰੀਖਿਆ ਦੇਣ ਵਾਲੇ ਜਾਅਲੀ / ਫਰਜ਼ੀ ਉਮੀਦਵਾਰਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਰੱਖੀ ਗਈ ਹੈ।

ਸ਼੍ਰੀ ਜਸਪਾਲ ਢਿੱਲੋਂ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ‘ਤੇ ਉਮੀਦਵਾਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਵੇਗੀ ਅਤੇ ਪ੍ਰੀਖਿਆ ਸਥਾਨਾਂ ‘ਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਸ੍ਰੀ ਢਿੱਲੋਂ ਨੇ ਦੱਸਿਆ ਕਿ ਪੀ.ਐਸ.ਐਸ.ਐਸ.ਬੀ ਦੇ ਅਧਿਕਾਰੀਆਂ ਤੋਂ ਇਲਾਵਾ ਹਰੇਕ ਕੇਂਦਰ ਵਿੱਚ ਪ੍ਰੀਖਿਆਵਾਂ ਦੀ ਨਿਗਰਾਨੀ ਕਰਨ ਲਈ ਪੀ.ਸੀ.ਐਸ ਅਧਿਕਾਰੀ ਵੀ ਤਾਇਨਾਤ ਕੀਤੇ ਜਾਣਗੇ।

ਹਰ ਸੈਂਟਰ ਵਿੱਚ ਸਮੱਚੀ ਪ੍ਰਕਿਰਿਆ ਦੀ ਉਚਿਤ ਨਜ਼ਰਸਾਨੀ ਲਈ ਲੋੜੀਂਦੇ ਉਡਣ ਦਸਤਿਆਂ , ਨਿਗਰਾਨ ਸਟਾਫ, ਇਨਜੀਲੇਟਰਜ਼ ਸਮੇਤ ਹੋਰ ਅਧਿਕਾਰੀ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਚੌਕਸੀ ਇਸ ਹੱਦ ਤੱਕ ਸਖਤ ਹੈ ਕਿ ਬੋਰਡ ਦੇ ਸੁਪਰਵਾਈਜ਼ਰੀ ਸਟਾਫ ਨੂੰ ਵੀ ਪ੍ਰੀਖਿਆ ਕੇਂਦਰਾਂ ‘ਤੇ ਸੈੱਲ ਫ਼ੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ।

ਉਮੀਦਵਾਰਾਂ ਨੂੰ ਸੁਚੇਤ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਜਸਪਾਲ ਢਿੱਲੋਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਨਾਜਾਇਜ਼ ਢੰਗਾਂ ਦੀ ਵਰਤੋਂ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਾਨੂੰਨ ਅਨੁਸਾਰ ਸਖਤ ਕਾਰਵਾਈ ਦਾ ਸੱਦਾ ਦੇਵੇਗਾ।

ਉਨ੍ਹਾਂ ਨੇ ਉਮੀਦਵਾਰਾਂ ਨੂੰ ਵੱਡੇ ਬਟਨਾਂ ਵਾਲੇ ਕਪੜੇ ਆਦਿ ਪਹਿਨਣ ਤੋਂ ਵੀ ਬਚਣ ਦੀ ਸਲਾਹ ਵੀ ਦਿੱਤੀ। ਇੱਥੋਂ ਤੱਕ ਕਿ ਇਮਤਿਹਾਨ ਵਿਚ ਉਮੀਦਵਾਰ ਨੂੰ ਆਪਣਾ ਪੈਨ ਲਿਆਉਣ ਜਾਂ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਗੋਂ ਹਰ ਉਮੀਦਵਾਰ ਨੂੰ ਬੋਰਡ ਇਕ ਪੈਨ ਮੁਹੱਈਆ ਕਰਵਾਇਆ ਜਾਵੇਗਾ।

ਢਿੱਲੋਂ ਨੇ ਕਿਹਾ ਕਿ ਸਾਰੇ ਉਮੀਦਵਾਰ ਪ੍ਰੀਖਿਆ ਕੇਂਦਰ ਵਿੱਚ ਆਪਣੇ ਨਾਲ ਸਿਰਫ ਬੋਰਡ ਦੁਆਰਾ ਜਾਰੀ ਕੀਤਾ ਗਿਆ ਐਡਮਿਟ ਕਾਰਡ ਅਤੇ ਆਪਣੀ ਪਛਾਣ ਦਾ ਇਕ ਅਸਲ ਸਬੂਤ ਲਿਆਉਣ।

ਉਨ੍ਹਾਂ ਕਿਹਾ ਕਿ ਇੱਕ ਨਿਰਪੱਖ ਚੋਣ ਪ੍ਰਕਿਰਿਆ ਨਾ ਸਿਰਫ ਵਧੀਆ ਉਮੀਦਵਾਰਾਂ ਦੀ ਚੋਣ ਵਿੱਚ ਸਹਾਇਤਾ ਕਰਦੀ ਹੈ ਬਲਕਿ ਸਿਸਟਮ ਦੀ ਨਿਰਪੱਖਤਾ ਵਿੱਚ ਉਮੀਦਵਾਰਾਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਵੀ ਹੁੰਦੀ ਹੈ।

ਇਸ ਚੋਣ ਪ੍ਰਣਾਲੀ ਰਾਹੀਂ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨ ਉਮੀਦਵਾਰ ਔਸਤਨ 30 ਸਾਲਾਂ ਲਈ ਸੇਵਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਫੂਡ ਸੇਫਟੀ ਅਫਸਰਾਂ ਦੀਆਂ 25 ਆਸਾਮੀਆਂ ਲਈ ਕਰੀਬ 5118 ਉਮੀਦਵਾਰਾਂ ਨੇ ਬਿਨੈ ਕੀਤਾ ਹੈ ਜੋ ਚੰਡੀਗੜ੍ਹ ਦੇ 5 ਸਥਾਨਾਂ ‘ਤੇ ਵੱਖ-ਵੱਖ ਕੇਂਦਰਾਂ ‘ਤੇ ਹੋਣ ਵਾਲੀ ਪ੍ਰੀਖਿਆ ਵਿਚ ਬੈਠਣਗੇ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION