36.7 C
Delhi
Sunday, April 28, 2024
spot_img
spot_img

13 ਮਾਰਚ ਨੂੰ ਧੰਨਵਾਦੀ ਰੋਡ ਸ਼ੋਅ ਕੱਢਣਗੇ ਕੇਜਰੀਵਾਲ ਅਤੇ ਭਗਵੰਤ ਮਾਨ, ਦਿੱਲੀ ਵਿੱਚ ਕੇਜਰੀਵਾਲ ਨੂੰ ਮਿਲਕੇ ਮਾਨ ਨੇ ਦਿੱਤਾ ਸੱਦਾ

ਯੈੱਸ ਪੰਜਾਬ
ਨਵੀਂ ਦਿੱਲੀ, 11 ਮਾਰਚ, 2022:
ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਸ: ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਸ: ਭਗਵੰਤ ਸਿੰਘ ਮਾਨ ਨੇ ਸ੍ਰੀ ਕੇਜਰੀਵਾਲ ਨੂੰ 16 ਮਾਰਚ ਨੂੰ ਖ਼ਟਕੜ ਕਲਾਂ ਵਿਖ਼ੇ ਹੋਣ ਵਾਲੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜਣ ਦਾ ਸੱਦਾ ਦਿੱਤਾ। ਸ: ਮਾਨ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਵਿੱਚ ਨਾ ਕਰਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖ਼ਟਕੜ ਕਲਾਂ ਵਿਖ਼ੇ ਰੱਖਣਗੇ ਅਤੇ ਸ਼ਹੀਦੀ ਯਾਦਗਾਰ ਵਿਖ਼ੇ ਨਤਮਸਤਕ ਹੋਣ ਉਪਰੰਤ ਹੀ ਉਹ ਸਹੁੰ ਚੁੱਕਣਗੇ।

ਇਹ ਮੁਲਾਕਾਤ ਲਗਪਗ ਡੇਢ ਘੰਟਾ ਚੱਲੀ ਅਤੇ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਮੰਤਰੀ ਮੰਡਲ ਦੇ ਗਠਨ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ।

ਇਸ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਐਤਵਾਰ 13 ਮਾਰਚ ਨੂੰ ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਅੰਮ੍ਰਿਤਸਰ ਵਿਖ਼ੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣਗੇ ਜਿਸ ਉਪਰੰਤ ਇਕ ਜੇਤੂ ਅਤੇ ਧੰਨਵਾਦੀ ਰੋਡ ਸ਼ੋਅ ਅੰਮ੍ਰਿਤਸਰ ਵਿੱਚ ਕੱਢਿਆ ਜਾਵੇਗਾ ਜਿਸ ਦੀ ਅਗਵਾਈ ਸ੍ਰੀ ਕੇਜਰੀਵਾਲ ਅਤੇ ਸ: ਭਗਵੰਤ ਸਿੰਘ ਮਾਨ ਕਰਨਗੇ ਅਤੇ ਪਾਰਟੀ ਦੇ ਹੋਰ ਆਗੂ ਅਤੇ ਵਿਧਾਇਕ ਵੀ ਹਾਜ਼ਰ ਰਹਿਣਗੇ।

ਇਸੇ ਦੌਰਾਨ ਪਾਰਟੀ ਦੇ ਸਾਰੇ ਨਵੇਂ ਚੁਣੇ ਵਿਧਾਇਕਾਂ ਦੀ ਇਕ ਮੀਟਿੰਗ ਅੱਜ ਮੋਹਾਲੀ ਦੇ ਇਕ ਹੋਟਲ ਵਿੱਚ ਸੱਦੀ ਗਈ ਹੈ ਜਿਸ ਵਿੱਚ ਸ: ਭਗਵੰਤ ਸਿੰਘ ਮਾਨ ਦਿੱਲੀ ਤੋਂ ਪਰਤਣ ਉਪਰੰਤ ਸ਼ਿਰਕਤ ਕਰਨਗੇ। ਇਸ ਮੀਟਿੰਗ ਲਈ ਪਾਰਟੀ ਦੇ ਸਾਰੇ ਵਿਧਾਇਕ ਸ਼ੁੱਕਰਵਾਰ ਸਵੇਰ ਤੋਂ ਹੀ ਉਕਤ ਹੋਟਲ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਉਨ੍ਹਾਂ ਵੱਲੋਂ ਆਪਸੀ ਮੇਲ ਮਿਲਾਪ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਸ: ਮਾਨ ਵੱਲੋਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣਦਾ ਦਾਅਵਾ ਪੇਸ਼ ਕੀਤਾ ਜਾਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION