36.7 C
Delhi
Sunday, April 28, 2024
spot_img
spot_img

ਫ਼ੌਜ ਦੇ ਹਾਦਸਾਗ੍ਰਸਤ ਹੈਲੀਕਾਪਟਰ ਨੂੰ ਚਲਾ ਰਹੇ ਦੋਵੇਂ ਪਾਇਲਟ ਅਜੇ ਵੀ ਲਾਪਤਾ

ਯੈੱਸ ਪੰਜਾਬ
ਜੰਮੂ, 4 ਅਗਸਤ, 2021:
ਭਾਰਤੀ ਫ਼ੌਜ ਦੇ ਮੰਗਲਵਾਰ ਨੂੰ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਦੋਵੇਂ ਪਾਇਲਟ ਅਜੇ ਵੀ ਲਾਪਤਾ ਹਨ। ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਜਾ ਪਏ ਇਸ ਹੈਲੀਕਾਪਟਰ ਵਿੱਚ ਸਵਾਰ ਦੋਵੇਂ ਪਾਇਲਟ ਸੁਰੱਖ਼ਿਅਤ ਹਨ।

ਮੰਗਲਵਾਰ ਨੂੰ ਦੋਹਾਂ ਪਾਇਲਟਾਂ ਦੀ ਭਾਲ ਵਿੱਚ ਚਲਾਇਆ ਗਿਆ ਸਰਚ ਅਤੇ ਰੈਸਕਿਊ ਅਪ੍ਰੇਸ਼ਨ ਮੰਗਲਵਾਰ ਰਾਤ ਨੂੰ ਹਨੇਰਾ ਪੱਸਰ ਜਾਣ ਕਾਰਨ ਰੋਕਣਾ ਪਿਆ ਸੀ ਅਤੇ ਬੁੱਧਵਾਰ ਸਵੇਰੇ ਇਹ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।

ਸਰਚ ਅਪ੍ਰੇਸ਼ਨ ਵਿੱਚ ਮਦਦ ਕਰ ਰਹੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਭਾਲ ਦੌਰਾਨ ਇਕ ਪਿੱਠੂ ਬੈਗ, ਇਕ ਹੈਲਮੇਟ ਅਤੇ ਇਕ ਜੋੜੀ ਬੂਟਾਂ ਦੀ ਬਰਾਮਦ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਹੁਣ ਹਾਦਸਾ ਹੋਇਆਂ 24 ਘੰਟੇ ਦਾ ਸਮਾਂ ਬੀਤ ਚੁੱਕਾ ਹੈ। ਯਾਦ ਰਹੇ ਕਿ ਮੰਗਲਵਾਰ ਸਵੇਰੇ 10.20 ਮਿਨਟ ’ਤੇ ਇਸ ਹੈਲੀਕਾਪਟਰ ਨੇ ਇਕ ਪਾਇਲਟ ਅਤੇ ਇਕ ਟਰੇਨੀ ਪਾਇਲਟ ਨਾਲ ਪਠਾਨਕੋਟ ਏਅਰਬੇਸ ਤੋਂ ਉਡਾਣ ਭਰੀ ਸੀ ਅਤੇ ਕੁਝ ਹੀ ਸਮੇਂ ਬਾਅਦ ਇਹ ਹੈਲੀਕਾਪਟਰ ਰਣਜੀਤ ਸਾਗਰ ਡੈਮ ਦੀ ਝੀਲ ਦੇ ਉੱਪਰੋਂ ਉਡਾਣ ਭਰਦੇ ਸਮੇਂ ਝੀਲ ਵਿੱਚ ਜਾ ਪਿਆ ਸੀ।

ਭਾਰਤੀ ਫ਼ੌਜ ਦੇ ਧਰੁੱਵ ਹੈਲੀਕਾਪਟਰ ਦੇ ‘ਕੈ੍ਰਸ਼’ ਹੋ ਜਾਣ ਦੀਆਂ ਮੁੱਢਲੀਆਂ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਇਹ ਹਾਦਸਾ ਪਠਾਨਕੋਟ ਵਿੱਚ ਵਾਪਰਿਆ ਹੈ ਪਰ ਬਾਅਦ ਵਿੱਚ ਇਹ ਵੀ ਸਪਸ਼ਟ ਹੋਇਆ ਸੀ ਕਿ ਰਣਜੀਤ ਸਾਗਰ ਡੈਮ ਦੀ ਝੀਲ ਦਾ ਉਹ ਹਿੱਸਾ ਜਿੱਥੇ ਹੈਲੀਕਾਪਟਰ ਡਿੱਗਿਆ, ਉਹ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਬਸ਼ੋਲੀ ਨਾਂਅ ਦੇ ਇਲਾਕੇ ਦਾ ਹਿੱਸਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION