35.1 C
Delhi
Friday, May 3, 2024
spot_img
spot_img

ਫ਼ਾਈਡੇ ਫ਼ਨ ਰਿਕਾਰਡਜ਼ ਵੱਲੋਂ ਰਵਿੰਦਰ ਗਰੇਵਾਲ ਦੀ ਇੱਕ ਨਵੇਂ ਰੰਗੀਲੇ ਗ਼ੀਤ ‘ਭੈਣ ਤੇਰੀ’ ਨਾਲ ਵਾਪਸੀ

ਯੈੱਸ ਪੰਜਾਬ
ਚੰਡੀਗੜ੍ਹ 2 ਨਵੰਬਰ, 2021 :
ਉਹੀਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬੀ ਗਾਇਕਾਂ ਨੂੰ ਅਜਿਹੇ ਮੌਕੇ ਤੇ ਨੱਚਣ ਗਾਉਣ ਵਾਲੇ ਗੀਤ ਬਣਾਉਣ ਦਾ ਮੌਕਾ ਮਿਲਿਆ ਹੈ I ਅੱਜ ਸਵੇਰੇ ਰਿਲੀਜ਼ ਹੋਇਆ ਇੱਕ ਹੋਰ ਗੀਤ, ‘ਭੇਨ ਤੇਰੀ’ ਸਾਡੇ ਬਹੁਤ ਹੀ ਪਸੰਦੀਦਾ ਰਵਿੰਦਰ ਗ੍ਰੇਵਾਲ ਦੁਆਰਾ ਲਿਖਿਆ ਅਤੇ ਗਾਇਆ ਗਿਆ ਹੈ, ਜਿਸਨੇ ਹਮੇਸ਼ਾਂ ਆਪਣੇ ਰੰਗ ਬਰੰਗੇ ਗੀਤਾਂ ਨਾਲ ਸਾਡੇ ਦਿਲਾਂ ਦੀ ਧੜਕਣ ਵਧਾਈ ਹੈ

ਜਿਵੇਂ ਕਿ ਅਸੀਂ ਸਾਰੇ ਵੇਖ ਸਕਦੇ ਹਾਂ ਗਾਣੇ ਦਾ ਵਿਡੀਓ ਭੂਮਿਕਾ ਸ਼ਰਮਾ ਹੈ | ਜੋ ਪੱਛਮੀ ਸ਼ੈਲੀ ਦੀ ਥੀਮ ਅਤੇ ਲੁਕ ਵਿੱਚ ਦਿਖਾਈ ਦਿੰਦੀ ਹੈ। ਵੀਡੀਓ ਟੀਮ ਐਡ ਅਰਜ਼ ਦੁਆਰਾ ਬਣਾਇਆ ਗਿਆ ਹੈ। ਜਿਵੇਂ ਕਿ ਦਰਸ਼ਕ ਪਹਿਲਾਂ ਉਨ੍ਹਾਂ ਦੇ ਨਿਰਦੇਸ਼ਨ ਨੂੰ ਪਿਆਰ ਕਰ ਚੁੱਕੇ ਹਨ, ਉਸੇ ਤਰ੍ਹਾਂ, ਇਸ ਗਾਣੇ ਦੀ ਵੀ ਸਾਰਿਆਂ ਦੁਆਰਾ ਪ੍ਰਸ਼ੰਸਾ ਜ਼ਰੂਰ ਕੀਤੀ ਜਾਏਗੀ I

“ਭਾਭੀਏ ਭੈਣ ਤੇਰੀ ਨੇ ਪਾਉਟ ਬਣਾ ਕ ਦਿਓਰ ਤੇਰੇ ਨੂੰ ਭੇਜੀ ਸੇਲਫ਼ੀਏ ਨੀ ..” ਗੀਤ ਦੀ ਟੈਗਲਾਈਨ ਹੈ। ਸੰਗੀਤ ਡੀਜੇ ਡਸਟਰ ਦੁਆਰਾ ਦਿੱਤਾ ਗਿਆ ਹੈ ਜੇਕਰ ਹਾਲੇ ਵੀ ਤੁਸੀਂ ਇਸ ਗੀਤ ਨੂੰ ਨਹੀਂ ਸੁਣਿਆ ਤਾਂ ਹੁਣੇ ਜਾ ਕੇ ਯੂਟਿਊਬ ਤੇ ਗੀਤ ਨੂੰ ਸੁਣੋ ਤੇ ਇਸਦਾ ਅਨੰਦ ਲਓ I

ਰਵਿੰਦਰ ਗਰੇਵਾਲ ਨੇ ਕਿਹਾ “ਮੈਂ ਇਸ ਗਾਣੇ ਨੂੰ ਲੈ ਕੇ ਹਮੇਸ਼ਾ ਉਤਸ਼ਾਹਿਤ ਰਹੇ ਹਾਂ। ਮੈਂ ਹਮੇਸ਼ਾਂ ਜਾਣਦਾ ਸੀ ਕਿ ਇਸ ਗਾਣੇ ਦੀ ਸ਼ੈਲੀ ਉਨ੍ਹਾਂ ਗੀਤਾਂ ਦੀ ਕਿਸਮ ਤੋਂ ਵੱਖਰੀ ਹੈ ਜੋ ਕਿ ਅੱਜ ਵਜਾਏ ਅਤੇ ਪਸੰਦ ਕੀਤੇ ਜਾਂਦੇ ਹਨ, ਪਰ ਉਸ ਚੱਕਰ ਵਿਚ ਮੈਂ ਆਪਣੀ ਲਿਖਣ ਸ਼ੈਲੀ ਨੂੰ ਕਦੀ ਵੀ ਨਹੀਂ ਬਦਲਣਾ ਚਾਹੁੰਦਾ ਸੀ I ਇਸ ਲਈ ਇਹ ਗਾਣਾ ਤੁਹਾਡੇ ਸਾਰਿਆਂ ਵਿਚ ਹਾਜ਼ਿਰ ਹੈ, ਮੈਂ ਇਸ ਗਾਣੇ ਨੂੰ ਇਸਦੀ ਮੰਜ਼ਿਲਾਂ ‘ਤੇ ਪਹੁੰਚਦਾ ਵੇਖ ਕੇ ਖੁਸ਼ ਹਾਂ । ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਮੈਨੂੰ ਅਤੇ ਮੇਰੇ ਗੀਤਾਂ ਨੂੰ ਪਿਆਰ ਕਰਦੇ ਹਨ, ਸਹਿਯੋਗ ਦਿੰਦੇ ਰਿਹਾ ਕਰੋ ਹਮੇਸ਼ਾ । “

ਫ੍ਰਾਈਡੇ ਫਨ ਰਿਕਾਰਡਜ਼ ਦੇ ਮਾਲਕ ਦੀਪਕ ਬਾਲੀ ਨੇ ਕਿਹਾ, “ਅਸੀਂ ਰਵਿੰਦਰ ਗਰੇਵਾਲ ਦਾ ਸਹਿਯੋਗ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇੱਕ ਰਵਿੰਦਰ ਗਰੇਵਾਲ ਦੀ ਆਵਾਜ਼ ਵਾਲਾ ਇੱਕ ਵੱਡਾ ਟ੍ਰੈਕ ਹੈ ਅਤੇ ਆਉਣ ਵਾਲੇ ਪਾਰਟੀ ਸੀਜ਼ਨ ਲਈ ਇਹ ਬਿਲਕੁਲ ਤਿਆਰ ਹੈ I ਇਸ ਟ੍ਰੈਕ ਦੇ ਨਾਲ ਫ੍ਰਾਈਡੇ ਫਨ ਰਿਕਾਰਡਜ਼ ਪੰਜਾਬੀ ਸੰਗੀਤ ਉਦਯੋਗ ਵਿੱਚ ਅਗਲੀ ਛਲਾਂਗ ਲਗਾ ਰਿਹਾ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਹੋਰ ਗੀਤਾਂ ਦੇ ਉੱਤੇ ਕੰਮ ਚਲਣ ਦੀ ਵੀ ਖਬਰ ਹੈ I

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION