30.1 C
Delhi
Friday, April 26, 2024
spot_img
spot_img

ਖ਼ਾਲਸਾ ਸਾਜਨਾ ਦਿਵਸ ’ਤੇ ਬਾਦਲਾਂ ਤੋਂ ਸਿੱਖ ਸੰਸਥਾਵਾਂ ਛੁਡਾਉਣ ਦਾ ਪ੍ਰਣ ਕਰੇ ਸੰਗਤ: ਢੀਂਡਸਾ, ਰਵੀਇੰਦਰ ਸਿੰਘ, ਬ੍ਰਹਮਪੁਰਾ

ਚੰਡੀਗੜ, ਅਪਰੈਲ 12, 2020:

ਸ੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰਾਜ ਸਭਾ ਮੈਂਬਰ ਸ ਸੁਖਦੇਵ ਸਿੰਘ ਢੀਡਸਾ ,ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ,ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇੱਕ ਸਾਝੇ ਬਿਆਨ ਵਿੱਚ ਖਾਲਸਾ ਸਾਜਨ ਦਿਵਸ ( ਵਿਸਾਖੀ) ਤੇ ਅਨੰਦਪੁਰ ਸਾਹਿਬ ਸਮੇਤ ਛੋਟੇ-ਵੱਡੇ ਇਤਿਹਾਸਕ ਗੁਰਧਾਮਾਂ ਚ ਕੋਈ ਵੀ ਵੱਡਾ ਇਕੱਠ ਕਰਨ ਦੀ ਥਾਂ ਆਪੋ-ਆਪਣੇ ਘਰਾਂ ਵਿੱਚ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਸੰਗਤਾ ਨੂੰ ਕਰਦਿਆਂ ਕਿਹਾ ਕਿ ਕਰੋਨਾ ਵਰਗੀ ਲਾਇਲਾਜ਼ ਬਿਮਾਰੀ ਨੇ ਵਿਸ਼ਵ ਨੂੰ ਲਪੇਟ ਚ ਲਿਆ ਹੈ।ਇਸ ਬਿਮਾਰੀ ਕਾਰਨ ਵੱਡੇ ਇਕੱਠ ਅਸੰਭਵ ਹਨ ।

ਖਾਲਸੇ ਦਾ ਕੌਮੀਂ ਪੁਰਬ ਘਰਾਂ ਵਿਚ ਮਨਾਉਣਾ, ਬਚਾਅ ਵਿਚ ਹੀ ਬਚਾਅ ਹੈ।ਇਸ ਮਹਾਨ ਦਿਵਸ ਤੇ ਸ. ਤਿੰਨਾ ਆਗੂਆ ਨੇ ਪ੍ਰੈਸ- ਬਿਆਨ ਜਾਰੀ ਕਰਦਿਆਂ ਹਮ-ਖਿਆਲੀ ਸਿੱਖ ਸੰਗਠਨਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖੀ ਬਚਾਉਣ ਲਈ , ਮੁਕੱਦਸ ਦਿਵਸ ਤੇ ਸਿੱਖ ਸੰਸਥਾਵਾਂ ਚੋਂ ਬਾਦਲਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਗਤਾ ਤੇ ਆਗੂਆਂ ਨੂੰ ਆਪਣੇ ਘਰ ਘਰ ਚ ਪ੍ਰਣ ਕੀਤਾ ਜਾਵੇ ।ਉਨਾ ਦੋਸ਼ ਲਾਇਅ ਕਿ ਬਾਦਲਾਂ ਪਰਿਵਾਰਵਾਦ ਪਾਲਣ ਲਈ ਸਿੱਖ ਸੰਗਠਨਾ ਦਾ ਸਤਿਆਨਾਸ ਕਰ ਦਿਤਾ ,ਜਿਸ ਨਾਲ ਕੌਮ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋਇਆ।

ਬਾਦਲਾਂ ਚੰਦ ਵੋਟਾਂ ਖਾਤਰ ਸੌਦਾ-ਸਾਧ ਨੂੰ ਬਿਨਾ ਪੇਸ਼ੀ ਅਕਾਲ ਤਖਤ ਤੋਂ ਮਾਫੀ ਦਵਾਉਣ ਲਈ ਜੱਥੇਦਾਰਾਂ ਨੂੰ ਚੰਡੀਗੜ ਸਰਕਾਰੀ ਕੋਠੀ ਸੱਦ ਕੇ ,ਸਿੱਖ ਪ੍ਰੰਪਰਾਵਾਂ ਖਤਮ ਕੀਤੀਆਂ ।ਗੁਰੂ ਦੀ ਗੋਲਕ ਚੋਂ 97 ਲੱਖ ਦੇ ਇਸ਼ਤਿਹਾਰ ਅਖਬਾਰਾਂ ਚ ਲਵਾਏ।ਬਰਗਾੜੀ ਕਾਂਡ ਦੇ ਦੋਸ਼ੀ ਬਾਦਲਾਂ ਨੇ ਬਚਾਏ,ਜਿਥੇ ਦੋ ਸਿੱਖ ਗੱਭਰੂ ਪੁਲਸ ਗੋਲੀ ਨਾਲ ਸ਼ਹੀਦ ਹੋਏ। ਤਿੰਨਾ ਆਗੂਆਂ ਨੇ ਪੰਚ-ਪ੍ਰਧਾਂਨੀ ਸਿਧਾਂਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬਾਦਲਾਂ ਗੁਰੂ-ਗ੍ਰੰਥ ਤੇ ਪੰਥਕ ਮਰਯਾਦਾ ਖਤਮ ਕਰ ਦਿਤੀ ਹੈ।

ਤਿੰਨਾਂ ਆਗੂਆ ਦੋਸ਼ ਲਾਇਆ ਕਿ ਬਾਦਲਾਂ ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਤੇ ਕਬਜਾ ਕਰਕੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਤੇ ਕੰਟਰੋਲ ਕਰ ਲਿਆ ਹੈ ,ਜਿਸ ਕਾਰਨ ਇਹ ਮਹਾਨ ਸੰਸਥਾਂਵਾਂ ਇੱਕ ਪਰਿਵਾਰ ਤੱਕ ਸੀਮਤ ਹੋ ਗਈਆਂ ਹਨ।ਇਸ ਪਰਿਵਾਰਕ ਸਿਆਸਤ ਨੇ ਧਰਮ ਦੇ ਸਾਰੇ ਰਸਤੇ ਰੋਕੇ ਹਨ।

ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦਾ ਦਫਤਰ ਬਣ ਕੇ ਰਹਿ ਗਈ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਸੰਪਨ ਹੋ ਚੁੱਕੀ ਹੈ ਪਰ ਉਸ ਦੀ ਅਜ਼ਾਦ ਹੋਂਦ ਹਸਤੀ ਨੂੰ ਹੀ ਚੁਨੌਤੀ ਦੇ ਕੇ ਬਾਦਲਾਂ ਬਜ਼ਰ ਗਲਤੀ ਕੀਤੀ ਜਿਸ ਨੂੰ ਸਿੱਖ ਇਤਿਹਾਸ ਕਦੇ ਮਾਫ ਨਹੀ ਕਰੇਗਾ।

ਤਿੰਨਾਂ ਆਗੂਆਂ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਗਲ ਕਰਦਿਆਂ ਕਿਹਾ ਕਿ ਸ੍ਰੀ ਹਰਿਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਸਨ ਜਿਨਾ ਵਿਚੋਂ ਇਕ ਅਧਿਆਤਮਕ ਤੇ ਦੂਸਰੀ ਰਾਜਸੀ ਸ਼ਕਤੀ ਦੀ ਪ੍ਰਤੀਕ ਸੀ ਤੇ ਧਰਮ ਨੂੰ ਸਿਆਸਤ ਤੋਂ ਉਪਰ ਰੱਖਿਆ ਗਿਆ ਸੀ।

ਪਰ ਅਫਸੋਸ ਹੈ ਕਿ ਬਾਦਲਾਂ ਧਰਮ ਨੂੰ ਰਾਜਨੀਤੀ ਦੇ ਮੁਥਾਜ਼ ਕਰ ਦਿਤਾ ਹੈ ਜੋ ਸਿੱਖ ਕੌਮ ਲਈ ਅਸਹਿ ਹੈ ।ਉਨਾ ਬਾਦਲਾਂ ਨੂੰ ਮਸੰਦ ਕਰਾਰ ਦਿਤਾ। ਆਗੂਆਂ ਮੁਤਾਬਕ ਅੰਗਰੇਜ ਸਾਮਰਾਜ ਵੇਲੇ ਮਸੰਦ ਗੁਰਧਾਮਾਂ ਚੋਂ ਬਾਹਰ ਕੱਢਣ ਲਈ ਸਿੱਖ ਕੌਮ ਨੂੰ ਅਥਾਹ ਕੁਰਬਾਨੀਆਂ ਪਈਆਂ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION