35.1 C
Delhi
Friday, May 3, 2024
spot_img
spot_img

ਖ਼ਤ ਪਟਨਾ ਸਾਹਿਬ ਵਿਖੇ ਆਟੋਮੈਟਿਕ ਮਸ਼ੀਨਾਂ ਨਾਲ ਲੈਸ ਮਾਤਾ ਨਾਨਕੀ ਲੰਗਰ ਹਾਲ ਦਾ ਉਦਘਾਟਨ

ਯੈੱਸ ਪੰਜਾਬ
ਨਵੀਂ ਦਿੱਲੀ, 21 ਜੂਨ, 2022 –
ਤਖ਼ਤ ਪਟਨਾ ਸਾਹਿਬ ਵਿਖੇ ਮਾਤਾ ਨਾਨਕੀ ਜੀ ਦੇ ਨਾਮ ’ਤੇ ਨਵਾਂ ਲੰਗਰ ਹਾਲ ਬਣਾਇਆ ਗਿਆ ਹੈ ਜਿਸ ਦਾ ਅੱਜ ਰਸਮੀ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ ਵੱਲੋਂ ਅਰਦਾਸ ਕੀਤੀ ਗਈ।

ਸੰਤ ਸਮਾਜ ਦੇ ਨਾਲ-ਨਾਲ ਤਖ਼ਤ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਇੰਦਰਜੀਤ ਸਿੰਘ, ਜਗਜੋਤ ਸਿੰਘ ਸੋਹੀ, ਹਰਬੰਸ ਸਿੰਘ ਖਨੂਜਾ, ਗੁਰਿੰਦਰ ਸਿੰਘ ਦੀ ਮੌਜੁਦਗੀ ’ਚ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਬਟਨ ਦਬਾ ਕੇ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ।

ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਤਖ਼ਤ ਸਾਹਿਬ ਵਿਚ ਇਸ ਤਰ੍ਹਾਂ ਦਾ ਲੰਗਰ ਹਾਲ ਬਣੇ ਜੋ ਅੱਜ ਪੂਰਾ ਹੋ ਰਿਹਾ ਹੈ। ਇਸ ਦੇ ਬਣਨ ਨਾਲ ਸੰਗਤ ਨੂੰ ਕਾਫ਼ੀ ਸਹੂਲਤ ਹੋਵੇਗੀ। ਆਟੋਮੈਟਿਕ ਮਸ਼ੀਨਾਂ ਰਾਹੀਂ ਹਾਈਜੈਨਿਕ ਤਰੀਕੇ ਨਾਲ ਲੰਗਰ ਤਿਆਰ ਕੀਤਾ ਜਾਵੇਗਾ ਅਤੇ ਇੱਕ ਘੰਟੇ ਵਿਚ ਹੀ 10 ਹਜ਼ਾਰ ਦੇ ਕਰੀਬ ਸੰਗਤ ਵਾਸਤੇ ਲੰਗਰ ਤਿਆਰ ਕਰਨ ਦੀ ਸਮਰੱਥਾ ਇਸ ਮਸ਼ੀਨ ਵਿਚ ਹੈ।

ਜੱਥੇਦਾਰ ਹਿੱਤ ਨੇ ਦੱਸਿਆ ਕਿ ਇਸ ਲੰਗਰ ਹਾਲ ਦੀ ਖਾਸਿਅਤ ਇਹ ਹੈ ਕਿ ਮਸ਼ੀਨਾਂ ਰਾਹੀਂ ਸਬਜ਼ੀ ਧੁਲੇਗੀ, ਕੱਟੇਗੀ ਖੀਰ, ਪ੍ਰਸ਼ਾਦੇ ਆਦਿ ਸਾਰਾ ਕੁਝ ਮਸ਼ੀਨਾਂ ਰਾਹੀਂ ਤਿਆਰ ਹੋਵੇਗਾ ਜਿਸ ਨਾਲ ਸਾਫ਼ ਸਫ਼ਾਈ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਹੋਵੇਗੀ। ਬਰਤਨ ਧੋਣ ਲਈ ਵੀ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ 3 ਕਰੋੜ ਦੇ ਕਰੀਬ ਲਾਗਤ ਆਈ ਹੈ ਅਤੇ ਉਹ ਵੀ ਤਖ਼ਤ ਸਾਹਿਬ ਦੀ ਗੋਲਕ ਤੋਂ ਨਹੀਂ ਸਗੋਂ ਸ਼ਰਧਾਲੂਆਂ ਵੱਲੋਂ ਸੇਵਾ ਕੀਤੀ ਗਈ।

65 ਲੱਖ ਦੇ ਕਰੀਬ ਰਾਜੂ ਚੱਢਾ ਪਰਿਵਾਰ ਵੱਲੋਂ ਸੇਵਾ ਆਈ। ਬਿਲਡਿੰਗ ਅਤੇ ਹੋਰ ਸਿਵਿਲ ਕੰਮ ਕਾਰ ਸੇਵਾ ਵਾਲੇੇ ਬਾਬਾ ਬਚਨ ਸਿੰਘ ਜੀ ਦੀ ਟੀਮ ਵਿਚੋਂ ਬਾਬਾ ਗੁਰਨਾਮ ਸਿੰਘ, ਬਾਬਾ ਮਹਿੰਦਰ ਸਿੰਘ ਆਦਿ ਵੱਲੋਂ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾ ਕਾਰਜ ਸੁਮਿਤ ਸਿੰਘ ਕਲਸੀ ਦੀ ਦੇਖਰੇਖ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ। ਹੁਣ ਗੁਰਪੁਰਬ ਅਤੇ ਹੋਰ ਸਮਾਗਮਾਂ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ ਨਾਲ ਬਿਨਾ ਕਿਸੇ ਦੇਰੀ ਦੇ ਤੁਰੰਤ ਲੰਗਰ ਦੀ ਵਿਵਸਥਾ ਕੀਤੀ ਜਾ ਸਕੇਗੀ।

ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਗੁਰਨਾਮ ਸਿੰਘ, ਭੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਿੰਦਰ ਸਿੰਘ ਜੀ, ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਸੁਦੀਪ ਸਿੰਘ, ਸਾਬਕਾ ਜਨਰਲ ਸਕੱਤਰ ਸਰਜਿੰਦਰ ਸਿੰਘ, ਮਨੋਹਰ ਸਿੰਘ ਬੱਗਾ, ਜਗਜੀਵਨ ਸਿੰਘ ਚਿਤਕੋਹਰਾ, ਸੁਪਰੀਟੈਂਡਟ ਦਲਜੀਤ ਸਿੰਘ ਸਮੇਤ ਹੋਰ ਉੱਘੀਆਂ ਸ਼ਖਸੀਅਤਾਂ ਮੌਜੁਦ ਰਹੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION