ਅੱਜ-ਨਾਮਾ
ਹੋਈ ਸੀ ਪਹਿਲ ਕੋਰੋਨਾ ਦੀ ਚੀਨ ਦੇ ਵਿੱਚ,
ਲਿਆ ਉਸ ਰੋਗ ਨੂੰ ਪਕੜ ਸੀ ਝੱਟ ਮੀਆਂ।
ਫਿਰ ਵੀ ਲੋਕ ਸਨ ਤਿੰਨ ਹਜ਼ਾਰ ਮਰ ਗਏ,
ਇਹ ਵੀ ਨਿੱਕੀ ਸਮਾਜੀ ਨਹੀਂ ਸੱਟ ਮੀਆਂ।
ਵੇਲਾ ਰਹਿੰਦੇ ਤੋਂ ਜਿਨ੍ਹਾਂ ਨਹੀਂ ਅਕਲ ਕੀਤੀ,
ਕੋਰੋਨਾ ਟੱਪ ਗਿਆ ਉਹਨਾਂ ਦੀ ਵੱਟ ਮੀਆਂ।
ਕਈਆਂ ਦੇਸ਼ਾਂ ਵਿੱਚ ਏਸ ਹਨੇਰ ਪਾਇਆ,
ਕਿਤੇ ਵੱਧ ਪਾਇਆ, ਕਿਧਰੇ ਘੱਟ ਮੀਆਂ।
ਜਿਹੜੇ ਪੱਧਰ ਨੂੰ ਪਹੁੰਚੀ ਆ ਗੱਲ ਮੀਆਂ,
ਫਿਕਰ ਵਿੱਚ ਇਨਸਾਨੀਅਤ ਪਈ ਮੀਆਂ।
ਤਦ ਵੀ ਆਖਦੇ ਸਾਇੰਸ ਦੇ ਮਾਹਰ ਵੱਡੇ,
ਹਾਲਤ ਕਾਬੂ ਤੋਂ ਬਾਹਰ ਨਾ ਗਈ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 8, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ